ਐੱਸ.ਏ.ਐੱਸ. ਨਗਰ 25 ਮਈ ( ਚਾਨੀ)ਗਣਿਤ ਅਤੇ ਸਾਇੰਸ ਦੇ ਬਲਾਕ ਮੈਂਟਰਾਂ ਦੀ ਰਾਜ ਪੱਧਰੀ ਸਿਖਲਾਈ ਦਾ ਚੌਥਾ ਅਤੇ ਅੰਤਿਮ ਗੇੜ ਸਮਾਪਤ

 ਗਣਿਤ ਅਤੇ ਸਾਇੰਸ ਦੇ ਬਲਾਕ ਮੈਂਟਰਾਂ ਦੀ ਰਾਜ ਪੱਧਰੀ ਸਿਖਲਾਈ ਦਾ ਚੌਥਾ ਅਤੇ ਅੰਤਿਮ ਗੇੜ ਸਮਾਪਤ

ਸਮਰੱਥਾ ਉਸਾਰੀ ਪ੍ਰੋਗਰਾਮ ਤਹਿਤ ਸਿੱਖਣ-ਸਿਖਾਉਣ ਵਿਧੀਆਂ ਦੀ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ

ਇੱਕ ਅਧਿਆਪਕ ਦਾ ਤਜ਼ਰਬਾ ਹੀ ਦੂਜੇ ਅਧਿਆਪਕਾਂ ਲਈ ਪ੍ਰੇਰਨਾ ਸ੍ਰੋਤ ਬਣਦਾ ਹੈ- ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ




ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਬਿਹਤਰ ਅਤੇ ਗੁਣਾਤਮਕ ਬਣਾਉਣ ਲਈ ਗਣਿਤ ਅਤੇ ਵਿਗਿਆਨ ਦੇ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਸਮਰੱਥਾ ਉਸਾਰੀ ਦੇ ਲਈ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਵਿਭਾਗ ਵੱਲੋਂ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਨੂੰ ਸਿੱਖਣ ਸਿਖਾਉਣ ਵਿਧੀਆਂ ਦੀ ਓਰੀਐਂਟੇਸ਼ਨ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਦੀ ਤਿੰਨ-ਤਿੰਨ ਦਿਨਾ ਸਿਖਲਾਈ ਵਰਕਸ਼ਾਪ ਦੇ ਚਾਰ ਗੇੜ ਲਗਾਏ ਗਏ ਸਨ। ਉਹਨਾਂ ਕਿਹਾ ਕਿ ਇੱਕ ਅਧਿਆਪਕ ਦਾ ਚੰਗਾ ਤਜ਼ਰਬਾ ਦੂਜੇ ਅਧਿਆਪਕ ਲਈ ਪ੍ਰੇਰਨਾ ਦਾ ਸਰੋਤ ਹੁੰਦਾ ਹੈ। ਇਸ ਲਈ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕ ਆਪਣੇ ਤਜ਼ਰਬਿਆਂ, ਸਮਾਰਟ ਤਕਨਾਲੋਜੀ ਅਤੇ ਨਵੀਨਤਮ ਤਕਨੀਕਾਂ ਦਾ ਪ੍ਰਯੋਗ ਕਰਕੇ ਦੂਜੇ ਸਾਥੀ ਅਧਿਆਪਕਾਂ ਨੂੰ ਉਤਸ਼ਾਹਿਤ ਕਰਦੇ ਹਨ। ਇਹਨਾਂ ਸਿਖਲਾਈ ਵਰਕਸ਼ਾਪਾਂ ਦੌਰਾਨ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵੀ ਵਿਜ਼ਟ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸਿਖਲਾਈ ਵਰਕਸ਼ਾਪ ਦੇ ਕੋਆਰਡੀਨੇਟਰ ਨਿਰਮਲ ਕੌਰ ਸਟੇਟ ਕੋਆਰਡੀਨੇਟਰ ਗਣਿਤ ਅਤੇ ਸੁਸ਼ੀਲ ਭਾਰਦਵਾਜ ਸਟੇਟ ਕੋਆਰਡੀਨੇਟਰ ਸਾਇੰਸ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੱਤੀ ਕਿ 150-150 ਅਧਿਆਪਕ ਮੈਂਟਰਾਂ ਦੇ ਤਿੰਨ ਗੇੜ ਪਹਿਲਾਂ ਹੀ ਲਗਾਏ ਜਾ ਚੁੱਕੇ ਸਨ। ਚੌਥਾ ਗੇੜ 23 ਤੋਂ 25 ਮਈ ਤੱਕ ਚੱਲਿਆ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਬੱਚਿਆਂ ਨੂੰ ਕੋਵਿਡ-19 ਕਾਰਨ ਆਫਲਾਈਨ ਸਕੂਲੀ ਸਿੱਖਿਆ ਤੋਂ ਵਾਂਝੇ ਰਹਿਣਾ ਪਿਆ ਸੀ। ਪਰ ਹੁਣ ਸਕੂਲ ਪੂਰੀ ਤਰ੍ਹਾਂ ਆਫ਼ਲਾਈਨ ਲੱਗ ਰਹੇ ਹਨ। ਇਸ ਲਈ ਬੱਚਿਆਂ ਨੂੰ ਰੈਡੀਨੈੱਸ ਪ੍ਰੋਗਰਾਮ ਤਹਿਤ ਸਿੱਖਣ-ਸਿਖਾਉਣ ਸੰਬੰਧੀ ਸਪਲੀਮੈਂਟਰੀ ਸਮਗੱਰੀ ਤਿਆਰ ਕਰਕੇ ਬੱਚੇ ਦੇ ਪੜ੍ਹਾਈ ਸੰਬੰਧੀ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਰਹੀ ਹੈ। ਇਹਨਾਂ ਸਮਰੱਥਾ ਉਸਾਰੀ ਸਿਖਲਾਈ ਵਰਕਸ਼ਾਪਾਂ ਵਿੱਚ ਅਧਿਆਪਕਾਂ ਨੂੰ ਸਪਲੀਮੈਂਟਰੀ ਮਟੀਰੀਅਲ ਬਾਰੇ ਜਾਣਕਾਰੀ, ਸਮਾਰਟ ਤਕਨੀਕ ਦੀ ਵਰਤੋਂ ਕਰਕੇ ਬੱਚੇ ਦੀ ਸੂਝ-ਬੂਝ ਵਧਾਉਣ ਲਈ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ, ਕਲਾਸਰੂਮ ਵਿੱਚ ਪੜ੍ਹਾਉਣ ਸਮੇਂ ਵਰਕਿੰਗ ਮਾਡਲਾਂ ਦੀ ਮਹੱਤਤਾ ਅਤੇ ਰਚਨਾਤਮਕਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮੌਕੇ ਮੈਂਟਰਾਂ ਨੂੰ ਸਕੂਲਾਂ ਵਿੱਚ ਹੋਣ ਵਾਲੀਆਂ ਮਾਪੇ-ਅਧਿਆਪਕ ਮਿਲਣੀਆਂ ਨੂੰ ਸਕੂਲ ਦੇ ਵਾਤਾਵਰਨ ਨੂੰ ਸਮੂਦਾਇ ਦੇ ਸਹਿਯੋਗ ਨਾਲ ਸਿੱਖਿਆ ਦੇ ਅਨੁਕੂਲ ਅਤੇ ਲਾਹੇਵੰਦ ਬਣਾਉਣ ਲਈ ਵੀ ਸਿਧਾਰਥ ਸਟੇਟ ਮੀਡੀਆ ਟੀਮ ਨੇ ਵਿਸ਼ੇਸ਼ ਤੌਰ ‘ਤੇ ਪ੍ਰੇਰਿਤ ਕੀਤਾ। ਕਲਾਸਰੂਮ ਕਿਰਿਆਵਾਂ ਨੂੰ ਰੌਚਕ ਬਣਾਉਣ ਲਈ ਵੀ ਬਲਾਕ ਅਤੇ ਜ਼ਿਲ੍ਹਾ ਮੈਂਟਰਾਂ ਨੂੰ ਵਿਸ਼ਾ ਆਧਾਰਤ ਕਿਰਿਆਵਾਂ ਦੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ।

ਸਾਇੰਸ ਦੇ ਜ਼ਿਲ਼੍ਹਾ ਮੈਂਟਰ ਜਸਵੀਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵਿੱਚ ਰੁਚੀ ਵਿਕਸਿਤ ਕਰਨ ਲਈ ਲਰਨਿੰਗ ਬਾਏ ਡੂਇੰਗ ਪ੍ਰਕਿਰਿਆ ਨੂੰ ਪ੍ਰਫੁੱਲਤ ਕਰਨ ਲਈ ਅਧਿਆਪਕਾਂ ਦੀ ਸਮਰੱਥਾ ਉਸਾਰੀ ‘ਤੇ ਜ਼ੋਰ ਦਿੱਤਾ ਗਿਆ ਹੈ।

ਸਿਖਲਾਈ ਵਰਕਸ਼ਾਪ ਦੌਰਾਨ ਕਿਰਨਦੀਪ ਸਿੰਘ ਡੇਹਲੋਂ ਨੈਸ਼ਨਲ ਐਵਾਰਡੀ, ਮੋਨਿਕਾ ਕਪੂਰਥਲਾ, ਗੁਰਿੰਦਰ ਸਿੰਘ ਲੁਧਿਆਣਾ, ਨਵਨੀਤ ਕਦ, ਗੌਰਵ, ਵਿਸ਼ਾਲ ਕੁਮਾਰ ਮਾਨਕ ਸ਼ਰੀਫ਼, ਗੁਰਪਿੰਦਰ ਸਿੰਘ ਅਜਨਾਲਾ, ਈਸ਼ਾਨ ਠੁਕਰਾਲ ਫ਼ਾਜ਼ਿਲਕਾ, ਰਾਜਿੰਦਰ ਸਿੰਘ ਚਾਨੀ, ਅਮਰਦੀਪ ਸਿੰਘ ਬਾਠ, ਰਾਜੀਵ ਸ਼ਰਮਾ ਫਿਰੋਜ਼ਪੁਰ, ਪਰਵੀਨ ਕੁਮਾਰ ਮਮਦੋਟ, ਗੁਰਦੇਵ ਸਿੰਘ ਸਤੀਏ ਵਾਲਾ, ਹਰਮਨਦੀਪ ਸਿੰਘ ਮਾਛੀਵਾੜਾ, ਸੰਦੀਪ ਰਾਣਾ ਮਾਂਗਟ, ਜਸਬੀਰ ਸਿੰਘ ਦੇਸੂ ਮਾਜਰਾ, ਸੀਮਾ ਸ਼ਰਮਾ ਖਰੜ, ਨਵਜੋਤ ਸਿੰਘ ਰੂਪਨਗਰ, ਓਂਕਾਰ ਸਿੰਘ ਰੂਪਨਗਰ, ਪ੍ਰਕਾਸ਼ ਕੁਮਾਰ ਫਰੀਦਕੋਟ, ਹਰਿੰਦਰ ਸਿੰਘ ਪੀਰ ਸੁਹਾਣਾ, ਅਸ਼ੋਕ ਕੁਮਾਰ, ਜਗਜੀਤ ਕੌਰ ਬੜਮਾਜਰਾ, ਚੀਨੂ ਦੱਪਰ ਨੇ ਬਤੌਰ ਰਿਸੋਰਸ ਪਰਸਨ ਇਹਨਾਂ ਸਿਖਲਾਈ ਵਰਕਸ਼ਾਪਾਂ ਦੇ ਚਾਰ ਗੇੜਾਂ ਦੌਰਾਨ ਕਾਰਜ ਕੀਤਾ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends