Wednesday, 25 May 2022

ਪੰਜਾਬ ਮੰਤਰੀ ਮੰਡਲ ਦਾ ਅਜੇ ਵਿਸਥਾਰ ਨਹੀਂ , ਮੁੱਖ ਮੰਤਰੀ ਖੁਦ ਸੰਭਾਲਣਗੇ ਸਿਹਤ ਵਿਭਾਗ

 ਪੰਜਾਬ ਮੰਤਰੀ ਮੰਡਲ ਦਾ ਅਜੇ ਵਿਸਥਾਰ ਨਹੀਂ ਹੋਵੇਗਾ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਸਤਾਰ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। 


ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਉਹ ਫਿਲਹਾਲ ਸਿਹਤ ਮੰਤਰਾਲੇ ਦੀ ਦੇਖਭਾਲ ਕਰਨਗੇ। ਕਿਸੇ ਹੋਰ ਮੰਤਰੀ ਨੂੰ ਇਹ ਚਾਰਜ ਨਹੀਂ ਦਿੱਤਾ ਜਾਵੇਗਾ। ਮਾਨ ਦੇ ਇਸ ਫੈਸਲੇ ਨੂੰ 15 ਅਗਸਤ ਤੋਂ 75 ਮੁਹੱਲਾ ਕਲੀਨਿਕ ਸ਼ੁਰੂ ਕਰਨ ਨਾਲ ਜੋੜਿਆ ਜਾ ਰਿਹਾ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਨੇ ਇਸ ਸਬੰਧੀ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ ਸੀ।

RECENT UPDATES

Today's Highlight