ਬਦਲੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ ਲਈ ਵੱਡੀ ਖਬਰ
ਚੰਡੀਗੜ੍ਹ 21 ਅਪ੍ਰੈਲ
ਬਾਰਡਰ ਇਲਾਕੇ 'ਚ ਲੰਬੇ ਸਮੇਂ ਤੋਂ ਕੰਮ ਕਰਦੇ ਅਧਿਆਪਕ ਜਿਹੜੇ ਕਿ ਬਦਲੀਆਂ ਦੀ ਆਸ ਵਿੱਚ ਹਨ , ਉਹਨਾਂ ਲਈ ਵੱਡੀ ਖਬਰ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਕਾਂਗਰਸ ਦੀ
ਸਰਕਾਰ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਤਵੱਜੋਂ ਹੀ
ਨਹੀਂ ਦਿੱਤੀ ਗਈ, ਜਿਸ ਕਾਰਨ ਗਲਤ ਫੈਸਲੇ ਕਰਦੇ ਹੋਏ ਸਕੂਲਾਂ ਵਿੱਚ
ਪੜ੍ਹਾਈ ਨੂੰ ਖ਼ਰਾਬ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਣ ਤੋਂ ਠੀਕ ਥੋੜੇ ਦਿਨ ਪਹਿਲਾਂ ਵਿਭਾਗੀ ਨਿਯਮਾਂ ਤੋਂ ਉਲਟ ਤਬਾਦਲੇ ਕਰਦੇ ਹੋਏ ਬਾਰਡਰ ਦੇ ਸਕੂਲਾਂ ਨੂੰ ਖ਼ਾਲੀ ਕਰਨ
ਦੀ ਕੋਸ਼ਿਸ਼ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੇ
ਤਬਾਦਲੇ ਹੋ ਵੀ ਗਏ ਸਨ।
ਪਰ ਹੁਣ ਜਿਹੜੇ ਵੀ ਅਧਿਆਪਕ ਰਲੀਵ ਨਹੀਂ
ਹੋਏ ਹਨ, ਉਨ੍ਹਾਂ ਨੂੰ ਰਲੀਵ ਨਹੀਂ ਕੀਤਾ ਜਾਵੇਗਾ, ਕਿਉਂਕਿ ਅਧਿਆਪਕਾਂ ਨੂੰ ਰਲੀਵ ਕਰਨ
ਨਾਲ ਬਾਰਡਰ ਦੇ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਲਈ ਅਧਿਆਪਕ ਹੀ ਨਹੀਂ ਹੋਣਗੇ।
ਇਸ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਹੋਣ ਤੋਂ ਪਹਿਲਾਂ
ਬਾਰਡਰ ਇਲਾਕੇ ਦੇ ਕਿਸੇ ਵੀ ਅਧਿਆਪਕ ਨੂੰ ਤਬਾਦਲੇ ਸਬੰਧੀ
ਵਿਚਾਰਿਆ ਹੀ ਨਹੀਂ ਜਾਵੇਗਾ ਅਤੇ ਪਿਛਲੀ ਸਰਕਾਰ ਦੇ ਤਬਾਦਲੇ ਨੂੰ
ਮੰਨਿਆ ਨਹੀਂ ਜਾਵੇਗਾ।