BREAKING : ਪੰਜਾਬ ਪੁਲਿਸ ਵੱਲੋਂ ਸੀ.ਆਈ.ਏ. ਦਫ਼ਤਰ ਨਵਾਂਸ਼ਹਿਰ ਤੇ ਗਰਨੇਡ ਹਮਲਾ ਕਰਨ ਵਾਲੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼; ਤਿੰਨ ਗਿ੍ਰਫਤਾਰ

 

ਪੰਜਾਬ ਪੁਲਿਸ ਵੱਲੋਂ ਸੀ.ਆਈ.ਏ. ਦਫ਼ਤਰ ਨਵਾਂਸ਼ਹਿਰ ਤੇ ਗਰਨੇਡ ਹਮਲਾ ਕਰਨ ਵਾਲੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼; ਤਿੰਨ ਗਿ੍ਰਫਤਾਰ

 ਦੋਸ਼ੀਆਂ ਕੋਲੋਂ ਇੱਕ ਜਿੰਦਾ ਹੈਂਡ ਗਰਨੇਡ ਬਰਾਮਦ

 ਪਾਕਿਸਤਾਨ ਅਧਾਰਤ ਗਿਰੋਹ ਦਾ ਮੁਖੀ ਹਰਵਿੰਦਰ ਸਿੰਘ ਉਰਫ਼ ਰਿੰਦਾ ਸੀ ਮੁੱਖ ਸਾਜ਼ਿਸ਼ਘਾੜਾ: ਡੀਜੀਪੀ ਪੰਜਾਬ


ਚੰਡੀਗੜ/ਐਸਬੀਐਸ ਨਗਰ 18 ਅਪ੍ਰੈਲ :


ਪੰਜਾਬ ਪੁਲਿਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਚਲਾਏ ਜਾ ਰਹੇ ਪਾਕਿ ਅਧਾਰਾਤ ਅੱਤਵਾਦੀ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਤਿੰਨ ਦੋਸ਼ੀਆਂ ਨੁੂੰ ਗਿ੍ਰਫਤਾਰ ਕਰਕੇ ਸੀ.ਆਈ.ਏ ਦਫ਼ਤਰ ਨਵਾਂਸ਼ਹਿਰ ਉੱਤੇ ਹੋਏ ਹੈਂਡ ਗਰਨੇਡ ਹਮਲੇ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਸ੍ਰੀ ਵੀ.ਕੇ. ਭਾਵਰਾ ਨੇ ਸੋਮਵਾਾਰ ਨੂੰ ਦਿੱਤੀ।



ਜ਼ਿਕਰਯੋਗ ਹੈ ਕਿ 7 ਅਤੇ 8 ਨਵੰਬਰ,2021 ਦੇ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਕਰਮੀਆਂ ਨੂੰ ਮਾਰਨ ਦੇ ਇਰਾਦੇ ਨਾਲ ਸੀ.ਆਈ.ਏ ਦਫ਼ਤਰ ਨਵਾਂਸ਼ਹਿਰ ਵਿਖੇ ਹੈਂਡ ਗਰਨੇਡ ਸੁੱਟਿਆ ਗਿਆ ਸੀ। ਲਿਹਾਜ਼ਾ, ਸੀ.ਆਈ.ਏ ਦਫ਼ਤਰ ਵਿੱਚ ਮੌਜੂਦ ਪੁਲਿਸ ਕਰਮੀ ਹਮਲੇ ਦੌਰਾਨ ਵਾਲ ਵਾਲ ਬਚ ਗਏ ਸਨ।


ਗਿ੍ਰਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਨਵਾਂਸ਼ਹਿਰ ਦੇ ਪਿੰਡ ਬੈਂਸ ਦੇ ਰਹਿਣ ਵਾਲੇ ਮਨੀਸ਼ ਕੁਮਾਰ ਉਰਫ ਮਨੀ ਉਰਫ ਬਾਬਾ, ਜ਼ਿਲਾ ਜਲੰਧਰ ਦੇ ਗੁਰਾਇਆ ਦੇ ਪਿੰਡ ਅੱਟਾ ਦੇ ਵਾਸੀ ਰਮਨਦੀਪ ਸਿੰਘ ਉਰਫ ਜੱਖੂ ਅਤੇ ਐਸਬੀਐਸ ਨਗਰ ਦੇ ਪਿੰਡ ਸਾਹਲੋਂ ਵਾਸੀ ਪਰਦੀਪ ਸਿੰਘ ਉਰਫ ਭੱਟੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜਮਾਂ ਤੋਂ ਇੱਕ ਜਿੰਦਾ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਹੈ।


ਡੀਜੀਪੀ ਵੀ.ਕੇ ਭਾਵਰਾ ਨੇ ਕਿਹਾ ਕਿ ਵਿਆਪਕ ਅਤੇ ਨਿਰੰਤਰ ਜਾਂਚ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਐਸਬੀਐਸ ਨਗਰ ਪੁਲਿਸ ਨੇ ਇਸ ਹਮਲੇ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।


ਡੀਜੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰਮਨਦੀਪ ਨੇ ਕਬੂਲਿਆ ਕਿ ਉਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਿਰਦੇਸ਼ਾਂ ‘ਤੇ ਮਨੀਸ਼ ਨਾਲ ਮਿਲ ਕੇ ਨਵਾਂਸਹਿਰ ਸੀ.ਆਈ.ਏ ਦਫਤਰ ‘ਤੇ ਹੈਂਡ ਗ੍ਰੇਨੇਡ ਸੁੱਟਿਆ ਸੀ, ਜਦਕਿ ਰਿੰਦਾ ਦੇ ਇਸ਼ਾਰੇ ’ਤੇ ਹੀ ਰਮਨਦੀਪ ਨੇ ਲੁਧਿਆਣਾ-ਫਿਰੋਜ਼ਪੁਰ ਰੋਡ ਵਿਚਲੇ ਕਿਸੇ ਟਿਕਾਣੇ ਤੋਂ ਦੋ ਹੈਂਡ ਗ੍ਰੇਨੇਡ ਪ੍ਰਾਪਤ ਕੀਤੇ ਸਨ।   



ਐਸ.ਐਸ.ਪੀ. ਐਸ.ਬੀ.ਐਸ. ਨਗਰ ਸੰਦੀਪ ਕੁਮਾਰ ਨੇ ਦੱਸਿਆ ਕਿ ਰਮਨਦੀਪ ਦੇ ਖੁਲਾਸੇ ਮੁਤਾਬਕ ਇਕ ਹੈਂਡ ਗ੍ਰੇਨੇਡ ਨਵਾਂਸ਼ਹਿਰ ਵਿੱਚ ਹਮਲੇ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਜਦਕਿ ਉਸਦੇ ਵਰਗਾ ਹੀ ਦੂਸਰਾ ਜਿੰਦਾ ਪੀ-80 ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ । ਉਹਨਾਂ ਦੱਸਿਆ ਕਿ ਹਰਵਿੰਦਰ ਉਰਫ ਰਿੰਦਾ ਨੇ ਇਸ ਹਮਲੇ ਨੂੰ ਅੰਜਾਮ ਦੇਣ ਲਈ ਰਮਨਦੀਪ ਨਾਲ 4 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ।




ਜ਼ਿਕਰਯੋਗ ਹੈ ਕਿ ਪੰਜਾਬ, ਚੰਡੀਗੜ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਸਰਗਰਮ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਇੱਕ ਹਿਸਟਰੀਸ਼ੀਟਰ ਹੈ ਅਤੇ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਸਨੈਚਿੰਗ ਵਰਗੇ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦਾ ਹੈ।



ਦੱਸਣਯੋਗ ਹੈ ਕਿ ਪੁਲਿਸ ਵੱਲੋ ਇਸ ਮਾਮਲੇ ਵਿੱਚ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ 8 ਨਵੰਬਰ, 2021 ਦੀ ਐਫਆਈਆਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 13/16/17/18/18-ਬੀ/20 ਸ਼ਾਮਲ ਕੀਤੀਆਂ ਗਈਆਂ ਹਨ ਜਦਕਿ ਪਹਿਲਾਂ ਇਹ ਮਾਮਲਾ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 307, 427 ਅਤੇ 120-ਬੀ ਤਹਿਤ ਥਾਣਾ ਸਿਟੀ ਨਵਾਂਸਹਿਰ ਵਿਖੇ ਦਰਜ ਕੀਤਾ ਗਿਆ ਸੀ।    

-----

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends