PUNJAB VIDHAN SABHA FIRST SESSION; ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਛੁੱਟੀਆਂ ਤੋਂ ਮਨਾਹੀ

Chandigarh , 16 march 

 ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਮਾਗਮ ਮਾਰਚ, 2022 ਦੋਰਾਨ ਅਧਿਕਾਰੀਆਂ ਨੂੰ ਛੁੱਟੀਆਂ ਨਾ ਲੈਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।



ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ   ਪੰਜਾਬ ਵਿਧਾਨ ਸਭਾ ਦਾ ਪਹਿਲਾ ਸਮਾਗਮ ਮਾਰਚ, 2022 ਵਿੱਚ ਹੋ ਰਿਹਾ ਹੈ, ਸੋ ਪੰਜਾਬ ਸਰਕਾਰ ਦੇ ਅਧਿਕਾਰੀ  (ਕੈਟਾਗਰੀ ਏ ਅਤੇ ਕੈਟਾਗਰੀ-ਬੀ) ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਮਾਗਮ ਦੌਰਾਨ ਛੁੱਟੀ ਤੇ ਨਾ ਜਾਣ, ਕਿਉਕਿ ਵਿਧਾਨ ਸਭਾ ਸਮਾਗਮ ਨਾਲ ਸਬੰਧਤ ਕੰਮ-ਕਾਜ ਨੂੰ ਤੁਰੰਤ ਅਟੈਂਡ ਕਰਨ ਦੀ ਲੋੜ ਹੁੰਦੀ ਹੈ ਅਤੇ ਅਧਿਕਾਰੀ ਸਾਹਿਬਾਨ ਵਲੋਂ ਸਮਾਗਮ ਦੌਰਾਨ ਛੁੱਟੀ ਤੇ ਜਾਣ ਕਾਰਨ ਇਹ ਕੰਮ ਅਟੈਂਡ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। 

ਵਿੱਦਿਆ ਦੇ ਮੰਦਰ ਵਿੱਚ ਛਾਪੇਮਾਰੀ ਦਾ ਮਾਸਟਰ ਕੇਡਰ ਯੂਨੀਅਨ ਵੱਲੋਂ ਸਖ਼ਤ ਵਿਰੋਧ


ਮੁੱਖ ਮੰਤਰੀ ਵੱਲੋਂ ਪਹਿਲੀ ਕੈਬਿਨੇਟ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ




"ਜੇਕਰ ਕਿਸੇ ਅਧਿਕਾਰੀ ਨੂੰ ਮਜਬੂਰੀ ਵਸ਼ ਛੁੱਟੀ ਲੈਣੀ ਪੈ ਹੀ ਜਾਵੇ ਤਾਂ ਉਹ ਅਧਿਕਾਰੀ ਇਹ ਛੁੱਟੀ ਸਮਰੱਥ ਅਧਿਕਾਰੀ ਤੋਂ ਪ੍ਰਵਾਨ ਕਰਵਾ ਕੇ ਜਾਣ ਅਤੇ ਛੁੱਟੀ ਮੰਨਜੂਰ ਕਰਨ ਵਾਲਾ ਸਮਰੱਥ ਅਧਿਕਾਰੀ, ਛੁੱਟੀ ਤੇ ਜਾਣ ਵਾਲੇ ਅਧਿਕਾਰੀ ਦੀ ਛੁੱਟੀ ਦੌਰਾਨ, ਉਸ ਨਾਲ ਸਬੰਧਤ ਕੰਮ-ਕਾਜ ਨਜਿੱਠਣ ਲਈ ਕੋਈ ਹੋਰ ਉਪਰਾਲੇ ਦਾ ਪ੍ਰਬੰਧ ਕਰਨ ਲਈ ਲਿਖਿਆ ਗਿਆ ਹੈ।"






💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends