ਨਵੀਂ ਸਰਕਾਰ ਤੇ ਟਿਕੀਆਂ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀਆਂ ਅੱਖਾਂ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ
ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀਆਂ ਅੱਖਾਂ ਹੁਣ ਨਵੀਂ ਬਣਨ ਜਾ ਰਹੀ ਸਰਕਾਰ ਤੇ ਟਿਕੀਆਂ ਹੋਈਆਂ ਹਨ। ਪਿਛਲੇ ਤਿੰਨ ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾ ਨਾ ਮਿਲਣ ਦਾ ਮੁੱਦਾ ਵੀ ਪੂਰੇ ਪੰਜਾਬ ਵਿੱਚ ਗਰਮ ਹੈ ਤੇ ਉੱਚ ਅਧਿਕਾਰੀ 10 ਮਾਰਚ ਤੋਂ ਬਾਅਦ ਬਜਟ ਆਉਣ ਦੀਆਂ ਗੱਲਾਂ ਕਹਿ ਰਹੇ ਹਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਨਵੀਂ ਸਰਕਾਰ ਵੱਲ ਬੇਰੁਜ਼ਗਾਰ ਈਟੀਟੀ, ਬੀਐਡ ਅਧਿਆਪਕ ,ਆਰਟ ਐਂਡ ਕਰਾਫਟ ਅਧਿਆਪਕ ,646 ਪੀ ਟੀ ਆਈ ਅਧਿਆਪਕਾਂ ਦੀਆਂ ਅੱਖਾਂ ਨਵੀਂ ਭਰਤੀ ਲਈ ਨਵੀਂ ਸਰਕਾਰ ਤੇ ਟਿਕੀਆਂ ਹੋਈਆਂ ਹਨ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਹਜ਼ਾਰਾਂ ਦੀ ਗਿਣਤੀ ਵਿਚ ਪੈਂਡਿੰਗ ਪਈਆਂ ਹਨ। ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਕਾਡਰ ਵਿਚ ਕੋਈ ਭਰਤੀ ਵੀ ਨਹੀਂ ਹੋਈ ਜਿਸ ਨੂੰ ਪਿਛਲੇ ਪੰਜ ਸਾਲ ਉਡੀਕਦਿਆਂ ਲੰਘ ਗਏ ।
ਕੱਚੇ ਅਧਿਆਪਕਾਂ ਦੀਆਂ ਵਧੀਆਂ ਤਨਖ਼ਾਹਾਂ ਦਾ ਮਸਲਾ ,ਵੱਖ - ਵੱਖ ਭਰਤੀਆਂ ਦਾ ਮਸਲਾ ਵੀ ਨਵੀਂ ਸਰਕਾਰ ਦੇ ਬਣਨ ਵੱਲ ਵੇਖਿਆ ਜਾ ਰਿਹਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਤੁਰੰਤ ਜਾਰੀ ਕਰਨ ਦੀ ਮੰਗ ਰੱਖੀ ਉਨ੍ਹਾਂ ਕਿਹਾ ਕਿ ਬਜਟ ਦੇ ਨਾਲ ਨਾਲ ਪੈਂਡਿੰਗ ਪਈਆਂ ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਮੁੱਖ ਅਧਿਆਪਕ ਜਥੇਬੰਦੀ ਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਹਨ ।