ਅਧਿਆਪਕਾਂ ਦੀ 'ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ' ਤਹਿਤ ਇੱਕ ਰੋਜ਼ਾ ਐਡਵੋਕੇਸੀ ਟ੍ਰੇਨਿੰਗ

 ਅਧਿਆਪਕਾਂ ਦੀ 'ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ' ਤਹਿਤ ਇੱਕ ਰੋਜ਼ਾ ਐਡਵੋਕੇਸੀ ਟ੍ਰੇਨਿੰਗ 


ਘਨੌਰ 16 ਮਾਰਚ (   ਅਨੂਪ    )  ਹਰਿੰਦਰ ਕੌਰ ਡੀ.ਪੀ.ਆਈ ਐਲੀਮੈਂਟਰੀ ਸਿੱਖਿਆ, ਪੰਜਾਬ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ 'ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ' ਲਾਗੂ ਕਰਨ ਲਈ ਜ਼ਿਲ੍ਹੇ ਵਿੱਚ ਕਿਸ਼ੋਰ ਅਵਸਥਾ ਸੰਬੰਧੀ ਇੱਕ ਰੋਜ਼ਾ ਐਡਵੋਕੇਸੀ ਮੀਟਿੰਗਾਂ ਪੂਰੇ ਜ਼ਿਲ੍ਹੇ ਅੰਦਰ ਲਗਾਈਆਂ ਜਾ ਰਹੀਆਂ ਹਨ। ਜਿਸ ਤਹਿਤ ਇਹ ਟ੍ਰੇਨਿੰਗ ਸ.ਹ.ਸ ਮੰਡੌਲੀ ਬਲਾਕ-ਘਨੌਰ ਪਟਿਆਲਾ ਵਿਖੇ ਲਗਾਈ ਗਈ। ਜਿਸ ਦਾ ਸੰਚਾਲਨ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਦੀ ਦੇਖ-ਰੇਖ ਅਨੁਸਾਰ ਚਲਾਇਆ ਗਿਆ। ਇਹ ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਧੀਨ ਸਾਲ 2005 ਤੋਂ ਬਾਅਦ ਪੰਜਾਬ ਰਾਜ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਚਲਾਇਆ ਜਾ ਰਿਹਾ ਹੈ।  ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਡੋਲਸੈਂਸ ਉਮਰ ਵਿੱਚ ਬੱਚਿਆਂ ਨੂੰ ਵਿਵਹਾਰ ਸੰਬੰਧੀ ਆਉਂਦੀਆਂ ਮੁਸ਼ਕਲਾਂ, ਇਹਨਾਂ ਮੁਸ਼ਕਲਾਂ ਨਾਲ਼ ਨਜਿੱਠਣਾ, ਮੁਕਾਬਲਾ ਕਰਨ ਅਤੇ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਠੀਕ ਰੱਖਣ ਸੰਬੰਧੀ ਜਾਗਰੂਕ ਕਰਨਾ ਹੈ।



                            ਸੈਮੀਨਾਰ ਸਵੇਰੇ ਰਾਜਦੀਪ ਕੌਰ  ਸਾਇੰਸ ਮਿਸਟ੍ਰੈਸ ਦੁਆਰਾ ਕਿਸ਼ੋਰ ਸਿੱਖਿਆ ਬਾਰੇ ਜਾਣਕਾਰੀ ਦੇਣ ਨਾਲ ਸ਼ੁਰੂ ਹੋਇਆ ਜੋ ਕਿ ਬਹੁਤ ਮਹੱਤਵਪੂਰਨ ਸੀ ਅਤੇ ਕਿਸ਼ੋਰ ਅਵਸਥਾ ਦੌਰਾਨ ਬੱਚੇ ਦਾ ਨਸ਼ੇ ਵੱਲ ਚਲੇ ਜਾਣ ਸਬੰਧੀ ਚਰਚਾ ਕੀਤੀ। ਉਨ੍ਹਾਂ ਨੂੰ ਨਸ਼ੇ ਤੋਂ ਰੋਕਣ ਲਈ ਚੰਗੀ ਸਿੱਖਿਆ ਦੇਣ ਲਈ ਅਧਿਆਪਕਾਂ 'ਤੇ ਮਾਪਿਆਂ ਦੇ ਅਹਿਮ ਰੋਲ ਬਾਰੇ ਵਿਚਾਰ ਚਰਚਾ ਕੀਤੀ।  

          ਸੈਮੀਨਾਰ ਦੌਰਾਨ ਹੈੱਡ ਮਿਸਟ੍ਰਿਸ ਹਰਮਿੰਦਰ ਕੌਰ  ਨੇ ਸਾਰੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਸ਼ੋਰ ਸਿੱਖਿਆ ਸਬੰਧੀ  ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਹਨਾਂ ਤਿੰਨਾਂ ਸੈਸ਼ਨਾਂ ਦੌਰਾਨ  ਹਰਪ੍ਰੀਤ ਸਿੰਘ ਬੀ.ਐਨ.ਓ ਡਾਹਰੀਆਂ, ਰਿਸੋਰਸ ਪਰਸਨਜ਼ ਰਾਜਦੀਪ ਕੌਰ  ਸਾਇੰਸ ਮਿਸਟ੍ਰੈਸ, ਬੀ.ਐਮ ਸਾਇੰਸ ਪਵਨ ਕੁਮਾਰ  ਦੁਆਰਾ ਘਨੌਰ ਬਲਾਕ ਦੇ ਸਮੂਹ ਪ੍ਰਿੰਸੀਪਲਾਂ, ਸਕੂਲ ਮੁਖੀਆਂ ਅਤੇ  ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਸਿੱਖਿਆ ਲਈ  ਪੂਰੇ ਸੈਮੀਨਾਰ ਦੌਰਾਨ ਅਹਿਮ ਭੂਮਿਕਾ ਨਿਭਾਈ ਗਈ। ਸੈਮੀਨਾਰ ਮੁੱਖ ਵਿਸ਼ੇ ਨਾਲ਼ ਜੁੜਦੇ ਹੋਏ ਆਪਣੇ ਨਿਸਚਿਤ ਉਦੇਸ਼ ਨੂੰ ਪੂਰਾ ਕਰਨ ਵਿੱਚ ਸਫ਼ਲ ਰਿਹਾ।

               

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends