ਸਕੂਲਾਂ ਵਿੱਚ ਰਾਜਨੀਤਿਕ ਦਖਲ ਅੰਦਾਜੀ ਖਤਮ ਕੀਤੀ ਜਾਵੇ:- ਹਾਂਡਾ, ਸਰਾਰੀ

 ਸਕੂਲਾਂ ਵਿੱਚ ਰਾਜਨੀਤਿਕ ਦਖਲ ਅੰਦਾਜੀ ਖਤਮ ਕੀਤੀ ਜਾਵੇ:- ਹਾਂਡਾ, ਸਰਾਰੀ

   ਸਕੂਲਾਂ ਨੂੰ ਰਾਜਨੀਤਿਕ ਸੱਥ ਵਜੋਂ ਵਰਤਦੇ ਰਹੇ ਆਪੇ ਬਣੇ ਅਖੌਤੀ ਰਾਜਨੀਤਿਕ ਲੀਡਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ।

 ਗੁਰੂਹਰਸਹਾਏ/ਫਿਰੋਜ਼ਪੁਰ ,12 ਮਾਰਚ ( ) - ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਉੱਤੇ ਜਿੱਥੇ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇਨਸਾਨ ਖੁਸ਼ ਹੈ ਉਥੇ ਪੰਜਾਬ ਦੇ ਮੁਲਾਜਮ ਵਰਗ ਵਿੱਚ ਅੰਤਾਂ ਦੀ ਖੁਸ਼ੀ ਪਾਈ ਜਾ ਰਹੀ ਹੈ। ਅਜਿਹੇ ਵਿੱਚ ਪੰਜਾਬ ਦੇ ਮੁਲਾਜਮ ਵਰਗ ਦੀ ਰੀੜ੍ਹ ਦੀ ਹੱਡੀ ਕਿਹਾ ਜਾਣ ਵਾਲਾ ਪੰਜਾਬ ਦਾ ਅਧਿਆਪਕ ਵਰਗ ਬੜਾ ਉਤਸ਼ਾਹ ਵਿੱਚ ਨਜਰ ਆ ਰਿਹਾ ਹੈ। 




ਇਸ ਸਬੰਧੀ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ, ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸਰਾਰੀ, ਜਿਲ੍ਹਾ ਪ੍ਰਧਾਨ ਫਾਜ਼ਿਲਕਾ ਜਗਨੰਦਨ ਸਿੰਘ ਜਲਾਲਾਬਾਦ, ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਹਰਜੀਤ ਸਿੱਧੂ, ਸਟੇਟ ਆਗੂ ਚਰਨਜੀਤ ਸਿੰਘ ਗੁਰੂਹਰਸਹਾਏ, ਜਸਵੰਤ ਸ਼ੇਖੜਾ, ਸੰਦੀਪ ਚੌਧਰੀ ਅਤੇ ਅਜਿੰਦਰਪਾਲ ਸਿੰਘ ਥਿੰਦ ਨੇ ਕਿਹਾ ਕਿ ਨਵਾਂ ਪੰਜਾਬ ਸਿਰਜਣ ਲਈ ਪੰਜਾਬ ਦੇ ਅਧਿਆਪਕ ਵਰਗ ਨੂੰ ਨਵੀਂ ਬਣੀ ਪੰਜਾਬ ਸਰਕਾਰ ਤੋਂ ਬੜੀਆਂ ਆਸਾਂ ਅਤੇ ਉਮੀਦਾਂ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਅਧਿਆਪਕ ਵਰਗ ਪਿਛਲੇ ਲੰਮੇ ਸਮੇਂ ਤੋਂ ਚੱਕੀ ਦੇ ਪੁੜ ਵਿੱਚ ਪਿਸ ਰਿਹਾ ਹੈ। ਪਿਛਲੇ ਸਮੇਂ ਦੌਰਾਨ ਬਣੀਆਂ ਸਰਕਾਰਾਂ ਨੇ ਸਕੂਲਾਂ ਦਾ ਰਾਜਨੀਤੀਕਰਨ ਕਰਕੇ ਸਿੱਖਿਆ ਢਾਚੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਬਣਦੀਆਂ ਰਹੀਆਂ ਸਰਕਾਰਾਂ ਦੇ ਆਪੇ ਬਣੇ ਅਖੋਤੀ ਰਾਜਨੀਤਿਕ ਲੀਡਰਾਂ ਵੱਲੋ ਸਕੂਲਾਂ ਵਿੱਚ ਨਜਾਇਜ ਦਖਲ ਅੰਦਾਜੀ ਕਰਕੇ ਪੰਜਾਬ ਦੇ ਅਧਿਆਪਕ ਵਰਗ ਨੂੰ ਮਾਨਸਿਕ ਤੌਰ ਤੇ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਕਈ ਆਪੇ ਬਣੇ ਅਖੋਤੀ ਰਾਜਨੀਤਿਕ ਲੀਡਰ ਤਾਂ ਸਕੂਲਾਂ ਨੂੰ ਰਾਜਨੀਤਿਕ ਸੱਥ ਦੇ ਤੌਰ ਤੇ ਵਰਤਦੇ ਰਹੇ ਹਨ। ਪਰ ਉਸ ਵਕਤ ਬੇਵੱਸ ਹੋਇਆ ਪੰਜਾਬ ਦਾ ਅਧਿਆਪਕ ਵਰਗ ਸਭ ਕੁੱਝ ਸਹਿਣ ਕਰਨ ਲਈ ਮਜਬੂਰ ਸੀ। ਹਰਜਿੰਦਰ ਹਾਂਡਾ ਅਤੇ ਅਸ਼ੋਕ ਸਰਾਰੀ ਨੇ ਕਿਹਾ ਕਿ ਹੁਣ ਨਵੀਂ ਬਣੀ ਆਮ ਆਦਮੀ ਦੀ ਸਰਕਾਰ ਵੱਲੋ ਅਜਿਹੇ ਲੋਕਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਕੇ ਨੱਥ ਪਾਈ ਜਾਣੀ ਚਾਹੀਦੀ ਹੈ। ਇਸ ਤੋਂ ਅੱਗੇ ਬੋਲਦਿਆਂ ਉਹਨਾਂ ਨਵੀਂ ਬਣੀ ਸਰਕਾਰ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਮੂਹ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈੱਨਸ਼ਨ ਸਕੀਮ ਬਹਾਲ ਕੀਤੀ ਜਾਵੇ, ਲੰਗੜੇ ਪੇਅ ਕਮਿਸ਼ਨ ਦੀ ਥਾਂ ਮੁਲਾਜਮ ਪੱਖੀ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ, ਚਿਰਾਂ ਤੋਂ ਪ੍ਰਮੋਸ਼ਨਾਂ ਨੂੰ ਉਡੀਕਦੇ ਅਧਿਆਪਕ ਨੂੰ ਪ੍ਰਮੋਟ ਕਰਕੇ ਸਮਾਂਬੱਧ ਪ੍ਰਮੋਸ਼ਨ ਨੀਤੀ ਤਿਆਰ ਕੀਤੀ ਜਾਵੇ, ਘਰਾਂ ਤੋਂ ਦੂਰ ਬੈਠੇ ਅਧਿਆਪਕਾਂ ਦੇ ਤਬਾਦਲੇ ਘਰਾਂ ਦੇ ਨੇੜੇ ਵਾਲੇ ਸਕੂਲਾਂ ਵਿੱਚ ਕੀਤੇ ਜਾਣ ਅਤੇ ਬੇਰੁਜ਼ਗਾਰੀ ਦਾ ਸੰਤਾਪ ਹੰਢਾਅ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਜਾਵੇ । ਹਰਜਿੰਦਰ ਹਾਂਡਾ ਅਤੇ ਅਸ਼ੋਕ ਸਰਾਰੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਨਵੀਂ ਬਣੀ ਸਰਕਾਰ ਅਧਿਆਪਕਾਂ ਦੇ ਸਾਰੇ ਮਸਲੇ ਸਭ ਤੋਂ ਪਹਿਲਾਂ ਹੱਲ ਕਰੇਗੀ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends