ਨਵੀਂ ਦਿੱਲੀ, 1 ਮਾਰਚ, :
ਕੋਰੋਨਾ ਦੀ ਬਿਮਾਰੀ ਦੇ ਚਲਦਿਆਂ ਵਿਦਿਅਕ ਅਦਾਰੇ ਬੰਦ ਹੋਣ ਤੋਂ ਬਾਅਦ ਆਨਲਾਈਨ ਸ਼ੁਰੂ ਕੀਤੀਆਂ ਗਈਆਂ ਕਲਾਸਾਂ ਹੁਣ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ। ਦਿੱਲੀ ਵਿੱਚ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸ ਵਿਵਸਥਾ ਖਤਮ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਦੀਆਂ ਕਲਾਸਾਂ ਹੁਣ ਆਫਲਾਈਨ ਕਾਲਸਾਂ ਹੀ ਲੱਗਣਗੀਆਂ।
ਇਸ ਸਬੰਧੀ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਮੰਗਲਵਾਰ ਨੂੰ ਇਸ ਹੁਕਮ ਜਾਰੀ ਕੀਤੇ ਹਨ। ਦਿੱਲੀ ਦੇ ਸਾਰੇ ਸਕੂਲਾਂ ਉਤੇ ਇਹ ਹੁਕਮ ਲਾਗੂ ਹੋਣਗੇ। ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਕਲਾਸ ਅਤੇ ਪੇਪਰ ਦੋਵੇਂ ਹੀ ਆਫਲਾਈਨ ਹੋਣਗੇ।
-
PNB PEON RECRUITMENT 2022: 12 ਵੀਂ ਪਾਸ ਉਮੀਦਵਾਰਾਂ ਲਈ ਪੰਜਾਬ ਨੈਸ਼ਨਲ ਬੈਂਕ ਵਿੱਚ ਨੌਕਰੀ
- KENDRIYA VIDYALAYA ADMISSION 2022:ਕੇਂਦਰੀ ਵਿਦਿਆਲਿਆ ਸੰਗਠਨ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ
- KV BATHINDA TEACHER RECRUITMENT: ਬਠਿੰਡਾ ਕੇਂਦਰੀ ਵਿਦਿਆਲੇ ਵਲੋਂ ਅਧਿਆਪਕਾਂ ਦੀਆਂ ਅਸਾਮੀਆਂ ਲਈ ਦਰਖਾਸਤਾਂ ਮੰਗੀਆਂ
ਇਸ ਸਬੰਧੀ ਹੁਣ ਮਾਪਿਆਂ ਦੀ ਆਗਿਆਂ ਦੀ ਵੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਕਲਾਸ ਨਰਸਰੀ ਤੋਂ 9ਵੀਂ ਤੱਕ ਤੇ 11ਵੀਂ ਕਲਾਸ ਲਈ ਆਨਲਾਈਨ ਕਲਾਸ ਅਤੇ ਆਫਲਾਈਨ ਕਲਾਸ ਦੋਵੇਂ 31 ਮਾਰਚ ਤੱਕ ਚਲਦੀਆਂ ਰਹਿਣਗੀਆਂ, ਹਾਲਾਂਕਿ 1 ਅਪ੍ਰੈਲ ਤੋਂ ਵੀ ਸਿਰਫ ਆਫਲਾਈਨ ਚੱਲੇਗੀ।