ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO INTERSET RATE 2021-22) ਦੇ 6 ਕਰੋੜ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਈ.ਪੀ.ਐੱਫ.ਓ. ਦੇ ਸੈਂਟਰਲ ਬੋਰਡ ਆਫ ਟਰੱਸਟੀਜ਼ ਨੇ ਪੀ ਐਫ. ਖਾਤੇ ਤੇ ਵਿਆਜ ਨੂੰ ਘਟਾ ਦਿੱਤਾ ਹੈ।
ਵਿੱਤੀ ਸਾਲ 2021-22 ਲਈ 8.1 ਫ਼ੀਸਦ ਹੀ
ਵਿਆਜ ਦੇਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਇਸ ਫੈਸਲੇ ਨੂੰ ਵਿੱਤ ਮੰਤਰਾਲੇ ਦੀ ਮਨਜ਼ੂਰੀ ਮਿਲਣੀ ਬਾਕੀ ਹੈ।
ਕਰਮਚਾਰੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ, ਉਨ੍ਹਾਂ ਦੀ
ਤਨਖਾਹ ਦਾ ਕੁਝ ਹਿੱਸਾ ਕੱਟ ਕੇ
ਪੀ.ਐਫ . ਖਾਤੇ ਵਿੱਚ ਜਮਾ ਕੀਤਾ
ਜਾਂਦਾ ਹੈ।
ਇੰਨੀ ਹੀ ਰਕਮ ਉਸ ਦੇ
ਮਾਲਕ ਦੇ ਖਾਤੇ ਵਿੱਚ ਜਮਾ
ਕਰਵਾਉਣੀ ਹੋਵੇਗੀ। ਈ.ਪੀ.ਐੱਫ.ਓ.
ਇਸ ਫੰਡ ਦਾ ਪ੍ਰਬੰਧਨ ਕਰਦਾ ਹੈ ਅਤੇ
ਹਰ ਸਾਲ ਇਸ ਰਕਮ ਤੇ ਵਿਆਜ ਅਦਾ
ਕਰਦਾ ਹੈ। ਵਿੱਤੀ ਸਾਲ 1977-78
ਵਿੱਚ, ਈ.ਪੀ.ਐਫ.ਓ. ਨੇ ਪੀਐਫ ਜਮਾਂ
ਤੇ ਲੋਕਾਂ ਨੂੰ 8 ਫੀਸਦ ਵਿਆਜ ਦਿੱਤਾ
ਸੀ। ਉਦੋਂ ਤੋਂ ਇਹ ਲਗਾਤਾਰ ਇਸ ਤੋਂ
ਉੱਪਰ ਬਣ ਰਿਹਾ ਹੈ ਅਤੇ ਹੁਣ ਇਹ 40 ਸਾਲਾਂ ਵਿੱਚ ਸਭ ਤੋਂ ਘੱਟ ਵਿਆਜ ਹੈ।