ਆਪਣੀ ਪੋਸਟ ਇਥੇ ਲੱਭੋ

Friday, 25 March 2022

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਵੱਲੋਂ ਕੀਤੀ ਗਈ ਸਿੱਖਿਆ ਮੰਤਰੀ ਅਤੇ MLA ਲਾਭ ਸਿੰਘ ਉਗੋਕੇ ਨਾਲ ਅਹਿਮ ਮੁਲਾਕਾਤ

 ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਵੱਲੋਂ ਕੀਤੀ ਗਈ ਸਿੱਖਿਆ ਮੰਤਰੀ ਅਤੇ MLA ਲਾਭ ਸਿੰਘ ਉਗੋਕੇ ਨਾਲ ਅਹਿਮ ਮੁਲਾਕਾਤ ਅੱਜ ਸੂਬਾ ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਵਿੱਚ ਈਟੀਟੀ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦਾ ਵਫ਼ਦ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਭਦੌੜ ਦੇ MLA ਲਾਭ ਸਿੰਘ ਉਗੋਕੇ ਨੂੰ ਮਿਲਿਆ।ਜਿਸ ਵਿੱਚ ਈਟੀਟੀ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਜਿਵੇਂ ਕਿ  ਬਦਲੀ ਹੋਣ ਉਪਰੰਤ ਡੈਪੂਟੇਸ਼ਨ ਤੇ ਚੱਲ ਰਹੇ ਅਧਿਆਪਕ ਨੂੰ ਤੁਰੰਤ ਫਾਰਗ ਲਈ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਸਬੰਧੀ,  180 ਈਟੀਟੀ ਅਧਿਆਪਕਾਂ ਤੇ ਜਬਰੀ ਥੋਪੇ ਗਏ ਨਵੇਂ ਪੇ ਸਕੇਲ ਨੂੰ ਰੱਦ ਕਰਕੇ ਪੁਰਾਣੇ ਪੇ ਸਕੇਲ ਅਨੁਸਾਰ ਵੇਤਨ ਦੇਣ ਸਬੰਧੀ ਅਹਿਮ ਮੁੱਦਿਆਂ ਤੇ ਗਲ ਹੋਈ। ਜਿਸ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ।ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ 2-3 ਦਿਨ ਵਿੱਚ ਰਿਲੀਜ਼ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਸੰਦੀਪ ਵਿਨਾਇਕ ਜ਼ੀਰਾ, ਕਮਲ ਚੌਹਾਨ ਜ਼ੀਰਾ, ਸੋਹਣ ਸਿੰਘ ਬਰਨਾਲਾ, ਲਖਵਿੰਦਰ ਸਿੰਘ ਚੀਮਾ, ਪਰਦੀਪ ਸ਼ਰਮਾ, KP ਮਲੋਟ ਆਦਿ ਸਾਥੀ ਹਾਜ਼ਰ ਸਨ।

RECENT UPDATES

Today's Highlight