ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ
049 ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 233 ਪੋਲਿੰਗ ਬੂਥਾਂ ਉਤੇ ਅੱਜ 20 ਫਰਵਰੀ ਨੂੰ ਹੋਵੇਗੀ ਪੋਲਿੰਗ
ਸਵੇਰੇ 8 ਵਜੇ ਤੋ ਸ਼ਾਮ 6 ਵਜੇ ਤੱਕ ਹੋਵੇਗੀ ਪੋਲਿੰਗ, 10 ਮਾਡਲ ਪੋਲਿੰਗ ਬੂਥ ਸਥਾਪਿਤ
ਡਿਸਪੈਚ ਸੈਂਟਰ ਤੋਂ ਪੋਲਿੰਗ ਪਾਰਟੀਆਂ ਕੀਤੀਆਂ ਰਵਾਨਾ, ਪੋਲਿੰਗ ਦੇ ਕੀਤੇ ਸੁਚੱਜੇ ਪ੍ਰਬੰਧ
ਸ੍ਰੀ ਅਨੰਦਪੁਰ ਸਾਹਿਬ 19 ਫਰਵਰੀ ()
ਵਿਧਾਨ ਸਭਾ ਚੋਣਾ 2022 ਲਈ ਸ੍ਰੀ ਅਨੰਦਪੁਰ ਸਾਹਿਬ ਹਲਕਾ 049 ਦੇ 233 ਪੋਲਿੰਗ ਬੂਥਾਂ ਉਤੇ ਅੱਜ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਮਤਦਾਨ ਹੋਵੇਗਾ। ਪ੍ਰਭਾਵਸ਼ਾਲੀ ਢੰਗ ਨਾਲ ਸਜਾਏ ਡਿਸਪੈਂਚ ਸੈਂਟਰ ਵਿਚ ਰੈਡ ਕਾਰਪਿਟ ਵਿਛਾ ਕੇ ਪੋਲਿੰਗ ਪਾਰਟੀਆਂ ਦਾ ਸਵਾਗਤ ਕੀਤਾ ਗਿਆ ਅਤੇ ਈ.ਵੀ.ਐਮ ਤੇ ਪੋਲਿੰਗ ਲਈ ਵਰਤੇ ਜਾਣ ਵਾਲੇ ਸਮਾਨ ਦੇ ਨਾਲ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਅਤੇ ਚੋਣ ਆਬਜ਼ਰਵਰ ਨੇ ਸਰਕਾਰੀ ਸਕੂਲ ਲੜਕੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਗਏ ਡਿਸਪੈਚ ਕੇਂਦਰ ਦਾ ਨਿਰੀਖਣ ਕੀਤਾ।
ਇਸ ਹਲਕੇ ਵਿਚ ਵੋਟਿੰਗ ਲਈ ਕੁੱਲ 233 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਮਾਡਲ ਪੋਲਿੰਗ ਬੂਥ 3 ਅਤੇ 4 ਸਰਕਾਰੀ ਸੀ.ਸੈ. ਸਕੂਲ ਖੇੜਾ-ਕਲਮੌਟ, ਪੋਲਿੰਗ ਸਟੇਸ਼ਨ ਨੰ. 24 ਅਤੇ 25 ਸਰਕਾਰੀ ਸੀ.ਸੈ. ਸਕੂਲ ਭਲਾਣ, ਪੋਲਿੰਗ ਸਟੇਸ਼ਨ ਨੰ. 110 ਅਤੇ 111 ਜੀ.ਐਚ.ਐਸ. ਦੜੌਲੀ, ਪੋਲਿੰਗ ਸਟੇਸ਼ਨ ਨੰ. 147 ਅਤੇ 148 ਸਰਕਾਰੀ ਸੀ.ਸੈ. ਸਕੂਲ ਬਾਸੋਵਾਲ, ਪੋਲਿੰਗ ਸਟੇਸ਼ਨ ਨੰ. 225 ਅਤੇ 226 ਸਰਕਾਰੀ ਸੀ.ਸੈ. ਸਕੂਲ ਭਰਤਗੜ੍ਹ ਵਿਖੇ ਬਣਾਏ ਗਏ ਹਨ । ਇਸ ਤੋ ਇਲਾਵਾ ਚਾਰ ਪਿੰਕ ਪੋਲਿੰਗ ਬੂਥ ਪੂਰਨ ਰੂਪ ਵਿੱਚ ਮਹਿਲਾਵਾਂ ਵਲੋਂ ਸੰਚਾਲਿਤ ਕੀਤੇ ਜਾਣਗੇ, ਉਨ੍ਹਾਂ ਦੱਸਿਆ ਕਿ ਪਿੰਕ ਪੋਲਿੰਗ ਬੂਥ ਲਈ ਪੋਲਿੰਗ ਸਟੇਸ਼ਨ ਨੰ.163 ਤੇ 164 ਸਰਕਾਰੀ ਸੀ.ਸੈ. ਸਕੂਲ ਲੜਕੀਆਂ ਸ਼੍ਰੀ ਅਨੰਦਪੁਰ ਸਾਹਿਬ, ਪੋਲਿੰਗ ਸਟੇਸ਼ਨ ਨੰ. 165 ਅਤੇ 166 ਐਸ.ਜੀ.ਐਸ. ਖਾਲਸਾ ਸੀ.ਸੈ. ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਹੈ।ਪਿੰਕ ਬੂਥਾਂ ਉੱਪਰ ਕੇਵਲ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਬੂਥਾਂ ਨੂੰ ਗੁਲਾਬੀ ਰੰਗ ਵਿਚ ਰੰਗਿਆ ਗਿਆ ਅਤੇ ਸ਼ਮਿਆਨਾ ਵੀ ਇਸੇ ਰੰਗ ਦਾ ਹੈ। ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਾਂ ਅੰਦਰ ਵੋਟਰਾਂ ਦੇ ਸਵਾਗਤ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਸਕਟ ‘ਸ਼ੇਰਾ’ ਦੇ ਕਟ ਆਊਟ ਲਗਾਉਣ ਤੋਂ ਇਲਾਵਾ ਰੰਗੋਲੀ ਬਣਾਉਣ , ਨਵੇਂ ਵੋਟਰਾਂ ਦਾ ਸਵਾਗਤ ਕਰਨ ਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ।
ਭਲਕੇ 233 ਪੋਲਿੰਗ ਬੂਥਾਂ ਉਤੇ ਕੁੱਲ ਪੁਰਸ਼ 98885, ਔਰਤਾਂ 92833, ਅਦਰਜ਼ 9, ਕੁੱਲ 191727 ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।ਹਲਕੇ ਵਿਚ ਸਰਵਿਸ ਵੋਟਰ ਪੁਰਸ਼ 1993, ਔਰਤਾ 30, ਕੁੱਲ 2023, ਐਨ.ਆਂਰ.ਆਂਈ ਪੁਰਸ਼ 01 ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।
ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾ 2022 ਨੂੰ ਲੈ ਕੇ ਅੱਜ ਪੋਲਿੰਗ ਪਾਰਟੀਆਂ ਨੂੰ ਸਰਕਾਰੀ ਸੀਨੀ.ਸੈਕੰ.ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਡਿਸਪੈਚ ਸੈਂਟਰ ਤੋ ਸ੍ਰੀ ਕੇਸ਼ਵ ਗੋਇਲ ਰਿਟਰਨਿੰਗ ਅਫਸਰ ਦੀ ਨਿਗਰਾਨੀ ਵਿਚ ਰਵਾਨਾ ਕੀਤਾ ਗਿਆ, ਡਿਸਪੈਚ ਸੈਂਟਰ ਦੀਆਂ ਤਿਆਰੀਆ ਮੁਕੰਮਲ ਸਨ। ਇੱਕ ਤਿਉਹਾਰ ਦੀ ਤਰਾਂ ਇਹ ਸੈਂਟਰ ਸਜਾਇਆ ਗਿਆ ਸੀ, ਤੇ ਇਸ ਤੇ ਰੈਡ ਕਾਰਪੇਟ ਵਿਛਾ ਕੇ ਪੋਲਿੰਗ ਪਾਰਟੀਆਂ ਦਾ ਸਵਾਗਤ ਕੀਤਾ ਗਿਆ । 233 ਪੋਲਿੰਗ ਬੂਥਾ
ਦੀ ਸੈਕਿੰਡ ਰੈਡਮਾਈਜੇਸ਼ਨ ਹੋਣ ਉਪਰੰਤ ਜੋ ਡਾਟਾ ਉਪਲੱਬਧ ਹੋਇਆ ਹੈ, ਉਸ ਅਨੁਸਾਰ ਪਾਰਟੀਆ ਰਵਾਨਾ ਕੀਤੀਆ ਗਈਆਂ ਹਨ। ਹਲਕੇ ਵਿਚ ਕੁੱਲ 30 ਵਨਰੇਵਲ ਅਤੇ 16 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਦੀ ਜਾਣਕਾਰੀ ਉਮੀਦਵਾਰਾ ਨੂੰ ਉਪਲੱਬਧ ਕਰਵਾਈ ਜਾ ਚੁੱਕੀ ਹੈ। 10 ਮਾਡਲ ਪੋਲਿੰਗ ਸਟੈਸ਼ਨ ਅਤੇ 4 ਔਰਤਾਂ ਲਈ ਪਿੰਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਥੋ ਸਾਰੀਆ ਪਾਰਟੀਆ ਨੂੰ ਡਿਸਪੈਚ ਕਰਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਤੁਰੰਤ ਆਪਣੇ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨ ਉਤੇ ਪਹੁੰਚਣ। ਜਿਲ੍ਹਾ ਪ੍ਰਸਾਸ਼ਨ ਵਲੋ ਵੋਟਰਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਚੋਣਾ ਦਾ ਤਿਉਹਾਰ ਸਵੇਰੇ 8 ਵਜੇ ਤੋ ਸ਼ਾਮੀ 6 ਵਜੇ ਤੱਕ ਹੈ, ਕੋਵਿਡ ਗਾਈਡਲਾਈਨਜ ਅਨੁਸਾਰ ਸਾਰੇ ਪ੍ਰਬੰਧ ਕੀਤੇ ਗਏ ਹਨ। ਵੋਟਰ ਵੱਧ ਚੜ੍ਹ ਕੇ ਮਤਦਾਨ ਵਿਚ ਭਾਗ ਲੈਣ, ਸ਼ਾਤੀ ਬਣਾਏ ਰੱਖਣ ਤੇ ਪ੍ਰਸਾਸ਼ਨ ਦਾ ਸਹਿਯੋਗ ਦੇਣ। ਮਤਦਾਨ ਲਈ ਉਤਸ਼ਾਹ ਪੈਦਾ ਕਰਨ ਵਾਸਤੇ ਨਵੇ ਵੋਟਰਾ ਲਈ ਸਰਟੀਫਿਕੇਟ ਅਤੇ ਇੱਕ ਗੁਲਾਬ ਦਾ ਫੁੱਲ ਦਿੱਤਾ ਜਾਵੇਗਾ।
ਤਸਵੀਰ- ਸਜਾਵਟੀ ਡਿਸਪੈਂਚ ਸੈਂਟਰ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦੇ ਦ੍ਰਿਸ਼, ਡਿਪਟੀ ਕਮਿਸ਼ਨਰ ਅਤੇ ਆਬਜ਼ਰਵਰ ਪ੍ਰਬੰਧਾ ਦਾ ਜਾਇਜਾ ਲੈਦੇ ਹੋਏ।