ਨਾਮਜ਼ਦਗੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ਆਰ.ਓਜ਼, ਏ.ਆਰ.ਓਜ਼ ਅਤੇ ਆਈ.ਟੀ. ਟੀਮਾਂ ਦਾ ‘ਇੰਟਰੈਕਟਿਵ ਸੈਸ਼ਨ’ ਆਯੋਜਿਤ ਕੀਤਾ ਗਿਆ

 

ਨਾਮਜ਼ਦਗੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ਆਰ.ਓਜ਼, ਏ.ਆਰ.ਓਜ਼ ਅਤੇ ਆਈ.ਟੀ. ਟੀਮਾਂ ਦਾ ‘ਇੰਟਰੈਕਟਿਵ ਸੈਸ਼ਨ’ ਆਯੋਜਿਤ ਕੀਤਾ ਗਿਆ


ਉਮੀਦਵਾਰ ਆਰ.ਓ. ਰੂਮ ਵਿੱਚ ਆਪਣੇ ਨਾਲ ਸਿਰਫ਼ ਦੋ ਵਿਅਕਤੀ ਹੀ ਲਿਜਾ ਸਕਦਾ ਹੈ


ਆਰ ਓ ਦਫ਼ਤਰ ਦੀ ਚਾਰਦੀਵਾਰੀ ਵਿੱਚ ਸਿਰਫ ਦੋ ਵਾਹਨਾਂ ਦੇ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ


ਫ਼ਾਰਮ 26 ਵਿੱਚ ਅਪਰਾਧਿਕ ਪਿਛੋਕੜ ਦਾ ਜ਼ਿਕਰ ਲਾਜ਼ਮੀ


ਆਰ.ਓ. ਦਫ਼ਤਰਾਂ ਵਿੱਚ ਨਾਮਜ਼ਦਗੀ ਲਈ ਜਾਵੇਗੀ


ਨਵਾਂਸ਼ਹਿਰ, 19 ਜਨਵਰੀ, 2022


25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਨਾਮਜ਼ਦਗੀ ਪ੍ਰਕਿਰਿਆ ਦੇ ਮੱਦੇਨਜ਼ਰ ਅੱਜ ਇਥੇ ਡੀ ਏ ਸੀ ਵਿਖੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਬੀਰ ਸਿੰਘ ਦੀ ਦੇਖ-ਰੇਖ ਹੇਠ ਰਿਟਰਨਿੰਗ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਉਨ੍ਹਾਂ ਨਾਲ ਜੁੜੀਆਂ ਆਈ ਟੀ ਟੀਮਾਂ ਦਾ ‘ਇੰਟਰੈਕਟਿਵ ਸੈਸ਼ਨ’ ਆਯੋਜਿਤ ਕੀਤਾ ਗਿਆ।


          ਜਾਣਕਾਰੀ ਦਿੰਦਿਆਂ ਏ.ਡੀ.ਸੀ. ਕਮ ਏ.ਡੀ.ਈ.ਓ ਨੇ ਦੱਸਿਆ ਕਿ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਸਾਰੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਸਮੁੱਚੀ ਨਾਮਜ਼ਦਗੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ ਹੈ ਕਿ ਉਮੀਦਵਾਰ ਦੇ ਨਾਲ ਦੋ ਤੋਂ ਵੱਧ ਵਿਅਕਤੀਆਂ ਨੂੰ ਨਾ ਜਾਣ ਦੇਣ ਤੋਂ ਇਲਾਵਾ ਆਰ.ਓ. ਦਫ਼ਤਰ ਦੀ ਚਾਰ ਦੀਵਾਰੀ ਵਿੱਚ ਸਿਰਫ਼ ਦੋ ਵਾਹਨਾਂ ਦੇ ਦਾਖਲੇ ਦੀ ਆਗਿਆ ਹੀ ਹੈ।


          ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ ਜਾਂ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਆਨਲਾਈਨ ਨਾਮਜ਼ਦਗੀ ਭਰਨ, ਹਲਫ਼ੀਆ ਬਿਆਨ ਅਤੇ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਬਾਰੇ ਵੀ ਜਾਗਰੂਕ ਕੀਤਾ ਜਾਵੇ। ਸਾਰੇ ਫਾਰਮ ਆਨਲਾਈਨ ਭਰਨ ਤੋਂ ਬਾਅਦ, ਉਹ ਆਰ.ਓ. ਕੋਲ ਜਮ੍ਹਾਂ ਕਰਾਉਣ ਲਈ ਇਸ ਫਾਰਮ ਦੀਆਂ ਪਿ੍ਰੰਟ ਕਾਪੀਆਂ ਲੈ ਸਕਦੇ ਹਨ। ਉਹ ਆਨਲਾਈਨ ਨਾਮਜ਼ਦਗੀ ਲਈ ਜਾਣ ਤੋਂ ਪਹਿਲਾਂ ਵੋਟਰ ਤਸਦੀਕ ਦਾ ਸਰਟੀਫ਼ਿਕੇਟ ਵੀ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਨ। ਜਸਬੀਰ ਸਿੰਘ ਨੇ ਕਿਹਾ ਕਿ ਆਨਲਾਈਨ ਤੋਂ ਇਲਾਵਾ ਆਫ਼ਲਾਈਨ ਨਾਮਜ਼ਦਗੀ ਦਾ ਵਿਕਲਪ ਵੀ ਉਪਲਬਧ ਹੈ।


          ਰਿਟਰਨਿੰਗ ਅਫਸਰਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਸੰਭਾਵੀ ਉਮੀਦਵਾਰਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪਹਿਲਾਂ ਤੋਂ ਹੀ ਸਮਾਂ ਅਲਾਟ ਕਰਨ। ‘ਇੰਟਰੈਕਟਿਵ ਸੈਸ਼ਨ’ ਦੌਰਾਨ, ਆਰ.ਓਜ਼ ਨੂੰ ਇਹ ਵੀ ਕਿਹਾ ਗਿਆ ਕਿ ਉਹ ਉਮੀਦਵਾਰਾਂ ਵੱਲੋਂ ਜਮ੍ਹਾਂ ਕਰਵਾਏ ਜਾਣ ਵਾਲੇ ਹਲਫ਼ੀਆ ਬਿਆਨਾਂ ਦਾ ਵਧੇਰੇ ਧਿਆਨ ਰੱਖਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਕਾਲਮ ਸਹੀ ਢੰਗ ਨਾਲ ਭਰੇ ਹੋਏ ਹਨ ਅਤੇ ਕੋਈ ਵੀ ਕਾਲਮ ਪਿੱਛੇ ਖਾਲੀ ਨਾ ਰਹਿ ਜਾਵੇ।


          ਫਾਰਮ-26 ਵਿੱਚ ਦਿੱਤੇ ਗਏ ਘੋਸ਼ਣਾ ਪੱਤਰ ਅਨੁਸਾਰ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੇ ਮਾਮਲੇ ਵਿੱਚ, ਉਸ ਉਮੀਦਵਾਰ ਲਈ ਚੋਣ ਪ੍ਰਚਾਰ ਸਮੇਂ ਦੌਰਾਨ ਤਿੰਨ ਵਾਰ ਅਖਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਵਿੱਚ ਜਾਣਕਾਰੀ ਪ੍ਰਕਾਸ਼ਤ ਕਰਨਾ ਲਾਜ਼ਮੀ ਹੋਵੇਗਾ। ਆਈ ਟੀ ਟੀਮਾਂ ਨੂੰ ਉਮੀਦਵਾਰਾਂ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਨੂੰ ਸਮੇਂ ਸਿਰ ਜਨਤਕ ਕਰਨ ਲਈ ਈ ਸੀ ਆਈ ਪੋਰਟਲ ’ਤੇ ਆਨਲਾਈਨ ਕਰਨ ਲਈ ਕਿਹਾ ਗਿਆ।


          ਰਿਟਰਨਿੰਗ ਅਫ਼ਸਰਾਂ ਜਿਨ੍ਹਾਂ ਨੇ ਇਸ ‘ਗੱਲਬਾਤ ਸੈਸ਼ਨ’ ਦੌਰਾਨ ਭਾਗ ਲਿਆ, ਉਨ੍ਹਾਂ ਵਿੱਚ ਬੰਗਾ ਤੋਂ ਸ੍ਰੀਮਤੀ ਨਵਨੀਤ ਕੌਰ ਬੱਲ, ਬਲਾਚੌਰ ਤੋਂ ਦੀਪਕ ਰੋਹੇਲਾ ਅਤੇ ਨਵਾਂਸ਼ਹਿਰ ਹਲਕੇ ਤੋਂ ਡਾ. ਬਲਜਿੰਦਰ ਸਿੰਘ ਢਿੱਲੋਂ ਸ਼ਾਮਲ ਸਨ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends