Friday, 14 January 2022

ਨਵੇਂ ਦਾਖਲੇ ਲਈ ਸਾਰੇ ਅਧਿਆਪਕ ਰਲਕੇ ਮੁਹਿੰਮ ਆਰੰਭ ਕਰਨ-ਹਰਕੰਵਲਜੀਤ ਸਿੰਘ

 ਨਵੇਂ ਦਾਖਲੇ ਲਈ ਸਾਰੇ ਅਧਿਆਪਕ ਰਲਕੇ ਮੁਹਿੰਮ ਆਰੰਭ ਕਰਨ-ਹਰਕੰਵਲਜੀਤ ਸਿੰਘ

ਬਲਾਚੌਰ,14 ਜਨਵਰੀ(ਮਾਨ): ਸ਼ੈਸ਼ਨ 2022-23 ਲਈ ਸਰਕਾਰੀ ਸਕੂਲਾਂ ਵਿੱਚ ਨਵਾਂ ਦਾਖ਼ਲਾ ਸ਼ੁਰੂ ਕਰਨ ਲਈ ਅਧਿਆਪਕ ਸਟਾਫ਼ ਦੇ ਆਪਸੀ ਸਹਿਯੋਗ ਨਾਲ ਵਿਊਂਤਬੰਦੀ ਕਰਕੇ ਮੁਹਿੰਮ ਸ਼ੁਰੂ ਕਰਨ ਤਾਂ ਪਿਛਲੇ ਸਾਲ ਨਾਲੋਂ ਸਾਡੇ ਸਕੂਲ ਬੱਚਿਆਂ ਦੀ ਗਿਣਤੀ ਵੱਧ ਸਕੇ,ਇਹ ਵਿਚਾਰ ਹਰਕੰਵਲਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ), ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿੰਦੀਪੁਰ ਵਿਖੇ ਬਲਾਕ ਬਲਾਚੌਰ ਅਤੇ ਸੜੋਆ ਦੇ ਸਮੂਹ ਸੈਂਟਰ ਹੈੱਡ ਟੀਚਰਜ਼ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਨਾਲ ਮੀਟਿੰਗ ਦੁਰਾਨ ਸਾਂਝੇ ਕੀਤੇ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੇਕਰ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੱਧੇਗੀ ਤਾਂ ਪੋਸਟਾਂ ਵੀ ਵੱਧ ਜਾਣਗੀਆਂ। ਜਿਸ ਨਾਲ ਸਾਡੇ ਪੜ੍ਹੇ ਲਿਖੇ ਨੌਜਵਾਨ ਵਰਗ ਨੂੰ ਨੌਕਰੀਆਂ ਦੇ ਰਸਤੇ ਖੁੱਲਣਗੇ। ਉਨ੍ਹਾਂ ਮੀਟਿੰਗ ਦੁਰਾਨ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਇਹ ਵੀ ਕਿਹਾ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਵਲੋਂ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਗਈਆ ਹਨ,ਪਰ ਸਾਡੇ ਸਕੂਲ ਖੁੱਲੇ ਹਨ। ਬੱਚਿਆਂ ਦੀ ਪੜ੍ਹਾਈ ਆਨ ਲਾਈਨ ਲਗਾਤਾਰ ਟਾਈਮ ਟੇਬਲ ਅਨੁਸਾਰ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਪਹਿਲਾਂ ਵਾਂਗ ਬੱਚਿਆਂ ਅਤੇ ਅਧਿਆਪਕਾਂ ਦੇ ਇੰਗਲਿਸ਼ ਬੂਸਟਰ ਕਲੱਬ ਬਣਾਏ ਜਾਣ ਤਾਂ ਕਿ ਸਰਕਾਰੀ ਸਕੂਲਾਂ ਦੇ ਬੱਚੇ ਆਪਣੀ ਇੰਗਲਿਸ਼ ਸਕਿੱਲ ਨੂੰ ਹੋਰ ਵੀ ਸੁਧਾਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰੇਕ ਅਧਿਆਪਕ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ।ਜੇਕਰ ਕੋਈ ਅਧਿਆਪਕ ਕਿਸੇ ਕਾਰਨ ਆਪਣੀ ਕਰੋਨਾ ਡੋਜ ਲਗਵਾਉਣ ਤੋਂ ਰਹਿੰਦਾ ਹੈ ਤਾਂ ਤੁਰੰਤ ਲਗਾਵੇ ਅਤੇ ਆਪਣੀ ਰਿਪੋਰਟ ਈ ਐਚ ਆਰ ਐਮ ਉੱਤੇ ਵੀ ਅੱਪਲੋਡ ਕਰੇ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਕੂਲ ਅਤੇ ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੀਟਿੰਗ ਨੂੰ ਹੋਰਨਾ ਤੋਂ ਇਲਾਵਾ ਅਨੀਤਾ ਕੁਮਾਰੀ ਬੀ ਪੀ ਈ ਓ,ਸਤਨਾਮ ਸਿੰਘ ਪੀਪੀਡੀਸੀ,ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ,ਬਲਜਿੰਦਰ ਸਿੰਘ ਸਮਾਰਟ ਕੋਆਰਡੀਨੇਟਰ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗਿਆਨ ਕਟਾਰੀਆ, ਕੁਲਦੀਪ ਸਿੰਘ,ਅਮਨਦੀਪ ਸਿੰਘ,ਤਰਲੋਚਨ ਸਿੰਘ,ਅਨਿਲ ਕੁਮਾਰ,ਹਰਜਾਪ ਸਿੰਘ,ਸੰਦੀਪ ਰਾਣਾ,ਹਰਜਾਪ ਕੌਰ,ਸ਼ੁਸਮਾ ਰਾਣੀ,ਜਸਵਿੰਦਰ ਕੌਰ,ਰੀਨਾ ਚੌਧਰੀ ਵੀ ਹਾਜਿਰ ਸਨ।

ਜਿਲ੍ਹਾ ਸਿੱਖਿਆ ਅਫ਼ਸਰ ਅਤੇ ਟੀਮ ਸੈਂਟਰ ਹੈੱਡ ਟੀਚਰਜ਼ ਨਾਲ ਮੀਟਿੰਗ ਕਰਦੇ ਹੋਏ।


RECENT UPDATES

Today's Highlight

ਕਰੋਨਾ ਪਾਬੰਦੀਆਂ: ਵਿੱਦਿਅਕ ਅਦਾਰੇ ਨਹੀਂ ਖੁੱਲਣਗੇ , ਨਵੀਆਂ ਹਦਾਇਤਾਂ 25 ਨੂੰ

 ਪੰਜਾਬ ਸਰਕਾਰ ਵਲੋ  15 ਜਨਵਰੀ ਨੂੰ ਕਰੋਨਾ ਪਾਬੰਦੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।   LATEST NEWS ABOUT  PUNJAB SCHOOL   ਪੰਜਾਬ ਸਰਕਾਰ ਵਲੋਂ ਜਾ...