Thursday, 20 January 2022

ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ 'ਚ ਨਵਾਂ ਮੋੜ: ਰਾਹੁਲ ਗਾਂਧੀ ਦੇ ਕਰੀਬੀ ਦੋਸਤ ਨੇ ਟਵਿੱਟਰ 'ਤੇ ਪੋਲ ਸ਼ੁਰੂ/ ਚੰਨੀ, ਸਿੱਧੂ ਤੇ ਜਾਖੜ ਨੂੰ ਦਿੱਤੇ ਵਿਕਲਪ

 ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ 'ਚ ਨਵਾਂ ਮੋੜ: ਰਾਹੁਲ ਗਾਂਧੀ ਦੇ ਕਰੀਬੀ ਦੋਸਤ ਨੇ ਟਵਿੱਟਰ 'ਤੇ ਪੋਲ ਕੀਤਾ ਸ਼ੁਰੂ , ਚੰਨੀ, ਸਿੱਧੂ ਤੇ ਜਾਖੜ ਨੂੰ ਦਿੱਤੇ ਵਿਕਲਪ. 


ਪੰਜਾਬ 'ਚ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸ ਵਿਚਾਲੇ ਚੱਲ ਰਹੀ ਖਿੱਚੋਤਾਣ 'ਚ ਨਵਾਂ ਮੋੜ ਆ ਗਿਆ ਹੈ। ਰਾਹੁਲ ਗਾਂਧੀ ਦੇ ਕਰੀਬੀ ਨਿਖਿਲ ਅਲਵਾ ਨੇ ਇਸ ਦੇ ਲਈ ਟਵਿਟਰ 'ਤੇ ਪੋਲ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਪੁੱਛਿਆ ਗਿਆ ਹੈ ਕਿ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ ਹੈ? ਇਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਸਮੇਤ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਂ ਸ਼ਾਮਲ ਹੈ। ਚੌਥਾ ਵਿਕਲਪ ਇਹ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਦੀ ਲੋੜ ਨਹੀਂ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ।

Trending

RECENT UPDATES

Today's Highlight