ਆਪਣੀ ਪੋਸਟ ਇਥੇ ਲੱਭੋ

Sunday, 16 January 2022

FIR : ਚੋਣ ਡਿਊਟੀ' ਚ ਲਾਪਰਵਾਹੀ ਕਰਨ ਦੇ ਦੋਸ਼ ਵਿਚ ਦੋ ਅਧਿਆਪਕਾਵਾਂ ਖ਼ਿਲਾਫ਼ ਮਾਮਲਾ ਦਰਜ ਇਕ ਨੂੰ ਕੀਤਾ ਗ੍ਰਿਫਤਾਰ

ਲਾਲੜੂ/ਡੇਰਾਬੱਸੀ 16 ਜਨਵਰੀ 2022: ਚੋਣ ਡਿਊਟੀ' ਚ ਲਾਪਰਵਾਹੀ ਕਰਨ ਦੇ ਦੋਸ਼ ਵਿਚ ਦੋ ਅਧਿਆਪਕਾਵਾਂ ਖ਼ਿਲਾਫ਼ ਮਾਮਲਾ ਦਰਜ ਇਕ ਨੂੰ ਕੀਤਾ ਗ੍ਰਿਫਤਾਰ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚੋਣ ਡਿਊਟੀ ਵਿਚ ਲਾਪਰਵਾਹੀ ਕਰਨ ਦੇ ਦੋਸ਼ ਵਿੱਚ ਦੋ ਅਧਿਆਪਕਾਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਇਕ ਅਧਿਆਪਕਾ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

Also read: ਕਰੋਨਾ ਦੇ ਚਲਦਿਆਂ ਵਿਦਿਅਕ ਸੰਸਥਾਵਾਂ 25 ਜਨਵਰੀ ਤੱਕ ਬੰਦ

PUNJAB ELECTION 2022: ਚੋਣ ਕਮਿਸ਼ਨ ਵੱਲੋਂ ਰੈਲੀਆਂ ਅਤੇ ਰੋਡ ਸੋਅ ਤੇ 22 ਜਨਵਰੀ ਤੱਕ ਲਗਾਈ ਪਾਬੰਦੀ


ਲਾਲੜੂ ਪੁਲਿਸ ਵੱਲੋਂ ਬੀ ਐਲ ਓ ਦੀ ਡਿਊਟੀ ਨਾ ਕਰਨ ਤੇ ਦੋ ਅਧਿਆਪਕਾਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਹਨਾਂ ਵਿਚੋਂ ਇਕ ਅਧਿਆਪਕਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੀ ਅਧਿਆਪਕਾ ਹਾਲੇ ਮੈਡੀਕਲ ਛੁੱਟੀ ਤੇ ਹੈ। 

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਦੇਖੋ ਇਥੇ

NPS: ਫੈਮਿਲੀ ਪੈਨਸ਼ਨ ਸਬੰਧੀ ਡੀਪੀਆਈ ਵਲੋਂ ਅਹਿਮ ਸੂਚਨਾ ਪੜ੍ਹੋ ਇਥੇ


ਗ੍ਰਿਫਤਾਰ ਅਧਿਆਪਕਾ ਨੂੰ ਪੁਲਿਸ ਨੇ ਜ਼ਮਾਨਤਯੋਗ ਜੁਰਮ ਹੋਣ ਕਾਰਨ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਹੈ । ਚੋਣ ਡਿਊਟੀ ਤੇ ਲਾਪਰਵਾਹੀ ਲਈ ਐਫ ਆਈ ਆਰ ਤੋਂ ਬਾਅਦ ਗ੍ਰਿਫ਼ਤਾਰੀ ਕੀਤੇ ਜਾਣ ਦਾ ਇਹ ਮਾਮਲਾ ਆਪਣੇ ਆਪ ਵਿੱਚ ਹੀ ਪਹਿਲਾ ਹੈ। 


ਇਹ ਮਾਮਲਾ ਲਾਲੜੂ, ਜ਼ਿਲ੍ਹਾ ਐਸ ਏ ਐਸ ਨਗਰ ( ਮੋਹਾਲੀ)   ਦੇ ਸੀਨੀਅਰ ਸੈਕੰਡਰੀ ਸਕੂਲ ਦਾ ਹੈ, ਜਿਥੇ ਅਕਤੂਬਰ 2021 ਨੂੰ 3 ਅਧਿਆਪਕਾਵਾਂ ਨੂੰ ਬੂਥ ਲੈਵਲ ਅਫ਼ਸਰ ਨਿਯੁਕਤ ਕੀਤਾ ਗਿਆ ਸੀ, ਪ੍ਰੰਤੂ 3 ਮਹੀਨੇ ਬੀਤ ਗਏ , ਇਹ ਅਧਿਆਪਕਾਵਾਂ ਨਾਂ ਤਾਂ ਡਿਊਟੀ ਤੇ ਹਾਜ਼ਰ ਹੋਈਆਂ ਅਤੇ ਨਾ ਹੀ ਇਹਨਾਂ ਵਲੋਂ ਕੋਈ ਕਾਰਨ ਦਸਿਆ ਗਿਆ। 

6TH PAY COMMISSION: DOWNLOAD ALL OFFICIAL NOTIFICATION HERE 

PSEB TERM 2: DOWNLOAD SYLLABUS, MODEL TEST PAPER HERE 

ਕਰੋਨਾ ਦਾ ਖ਼ਤਰਾ: ਪੇਪਰ ਹੋਣਗੇ ਆਨਲਾਈਨ, ਪੇਪਰਾਂ ਸਬੰਧੀ ਹਦਾਇਤਾਂ ਜਾਰੀ


 3 ਅਧਿਆਪਕਾਵਾਂ ਵਿਚੋਂ ਇਕ ਅਧਿਆਪਕਾ 13 ਦਸੰਬਰ ਨੂੰ ਡਿਊਟੀ ਤੇ ਹਾਜ਼ਰ ਹੋ ਗਈ ਅਤੇ ਇਸ ਤਰ੍ਹਾਂ ਉਸ ਅਧਿਆਪਕਾ ਦਾ ਬਚਾਅ ਹੋ ਗਿਆ। ਐਸਡੀਐਮ ਕਮ ਰਿਟਰਨਿੰਗ ਅਫ਼ਸਰ ਡੇਰਾਬੱਸੀ ਸਵਾਤੀ ਟਿਵਾਣਾ ਵਲੋਂ ਦੋ ਅਧਿਆਪਕਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕੀਤੇ। 


ਏਐਸਆਈ ਜਗਤਾਰ ਸੈਣੀ ਵਲੋਂ ਦਸਿਆ ਗਿਆ ਕਿ ਲੋਕ ਪ੍ਰਤਿਨਿਧਤਾ ਐਕਟ ਦੀ ਧਾਰਾ 32 ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਅਤੇ ਇਕ ਅਧਿਆਪਕਾ ਨੂੰ ਗਿਰਫ਼ਤਾਰ ਕੀਤਾ ਗਿਆ, ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਇਕ ਜ਼ਮਾਨਤਯੋਗ ਜੁਰਮ ਹੈ। ਜਦਕਿ ਦੂਜੀ ਅਧਿਆਪਕਾ ਨੂੰ  ਹਾਲੇ ਮੈਡੀਕਲ ਛੁੱਟੀ ਤੇ ਦਸਿਆ ਜਾ ਰਿਹਾ ਹੈ।

RECENT UPDATES

Today's Highlight