ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ 6694,2364 ਅਧਿਆਪਕ ਅਸਾਮੀਆਂ ਦੀ ਭਰਤੀ ਪ੍ਰੀਕ੍ਰਿਆ, ਵਲੰਟੀਅਰ ਅਧਿਆਪਕਾਂ ਦੇ 6600 ਰੁਪਏ ਦੇ ਵਾਧੇ ਸਬੰਧੀ ਚਰਚਾ
ਵੱਖ ਵੱਖ ਅਧਿਆਪਕ ਮਸਲਿਆਂ ਸਬੰਧੀ ਹਰਪਾਲ ਕੌਰ ਮਾਨਸਾ ਦੀ ਅਗਵਾਈ ਚ ਹੋਈ ਅਹਿਮ ਮੀਟਿੰਗ
ਚੰਡੀਗੜ੍ਹ 7 ਜਨਵਰੀ(ਹਰਦੀਪ ਸਿੰਘ ਸਿੱਧੂ) ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਵਿਖੇ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਹਰਪਾਲ ਕੌਰ ਮਾਨਸਾ ਅਤੇ ਸਾਬਕਾ ਐੱਮ ਕੇਵਲ ਸਿੰਘ ਦੀ ਅਗਵਾਈ ਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਭਰੋਸਾ ਦਿਵਾਇਆ ਕਿ ਸੈਕਸ਼ਨ ਹੋਈਆਂ 5994,2364 ਈ ਟੀ ਟੀ ਪੋਸਟਾਂ ਦੀ ਆਨਲਾਈਨ ਭਰਤੀ ਪ੍ਰੀਕ੍ਰਿਆ ਅੱਜ ਕੱਲ੍ਹ ਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਲੰਟੀਅਰ ਅਧਿਆਪਕਾਂ ਦੇ 6600 ਰੁਪਏ ਦੇ ਵਾਧੇ ਦੀ ਫਾਈਲ ਵਿੱਤ ਵਿਭਾਗ ਕੋਲ ਹੈ ਅਤੇ ਅਧਿਆਪਕ ਅਸਾਮੀਆਂ ਦੀ ਭਰਤੀ ਨੂੰ ਸਿਰੇ ਲਾਉਣ ਲਈ ਸਰਕਾਰ ਹਰ ਉਪਰਾਲੇ ਕਰ ਰਹੀ ਹੈ।
ਮੀਟਿੰਗ ਦੌਰਾਨ ਇਸ ਤੋਂ ਪਹਿਲਾ ਆਗੂਆਂ ਨੇ 5994,2364 ਪੋਸਟਾਂ ਦੀ ਭਰਤੀ ਪ੍ਰੀਕ੍ਰਿਆ ਨੂੰ ਸ਼ੁਰੂ ਕਰਨ,ਵਲੰਟੀਅਰਾਂ ਦੇ ਵਾਧੇ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨ,ਵੱਖ ਵੱਖ ਭਰਤੀਆਂ ਨੂੰ ਮੁਕੰਮਲ ਕਰਨ ਅਤੇ ਹੋਰ ਵੱਖ ਵੱਖ ਅਧਿਆਪਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਇਆ।
ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਮੈਡਮ ਹਰਪਾਲ ਕੌਰ ਨੇ ਦੱਸਿਆ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਲਗਾਤਾਰ ਹੋ ਰਹੀਆਂ ਮੀਟਿੰਗਾਂ ਤੋਂ ਬਾਅਦ ਅੱਜ ਵੱਖ ਵੱਖ ਅਧਿਆਪਕ ਕੇਡਰਾਂ ਦੇ ਮਸਲਿਆਂ ਨੂੰ ਫਿਰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਪ੍ਰਤੀ ਕਾਨੂੰਨ ਅਨੁਸਾਰ ਜੋ ਹੋਇਆ,ਉਹ ਹਰ ਹਾਲਤ ਵਿਚ ਕਰਵਾਇਆ ਜਾਵੇਗਾ।ਮੈਡਮ ਹਰਪਾਲ ਕੌਰ ਨੇ ਦੱਸਿਆ ਕਿ ਬੇਸ਼ੱਕ 6635 ਦੀ ਭਰਤੀ ਦਾ ਮਸਲਾ ਕੋਰਟ ਅਧੀਨ ਹੈ,ਪਰ ਸਿੱਖਿਆ ਮੰਤਰੀ ਦੇ ਅੰਦੇਸ਼ਾ ਤੋਂ ਬਾਅਦ ਇਸ ਭਰਤੀ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਆਪਣੀ ਸਾਰੀ ਪ੍ਰੀਕ੍ਰਿਆ ਪੂਰੀ ਕਰ ਰਿਹਾ ਹੈ ਤਾਂ ਕਿ ਕੋਰਟ ਦੇ ਫੈਸਲੇ ਤੋਂ ਅਧਿਆਪਕਾਂ ਨੂੰ ਤਰੁੰਤ ਨਿਯੁਕਤੀ ਪੱਤਰ ਦਿੱਤੇ ਜਾਣ।
ਆਮ ਆਦਮੀ ਪਾਰਟੀ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਅੱਠਵੀਂ ਸੂਚੀ ਦਾ ਐਲਾਨ ਕੀਤਾ।
CORONA BREAKING: ਪੰਜਾਬ ਸਰਕਾਰ ਵੱਲੋਂ ਨਵੀਆਂ ਪਾਬੰਦੀਆਂ ਲਾਗੂ
BIG BREAKING': ਸਕੂਲ ਦੇ ਬਾਥਰੂਮ ਵਿੱਚ ਲਟਕਦੀ ਮਿਲੀ ਵਿਦਿਆਰਥੀ ਦੀ ਲਾਸ਼
ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਫੈਂਸਲਾ ਸਿੱਖਿਆ ਦੇ ਨਿੱਜੀਕਰਨ ਦੀ ਸਾਜਿਸ਼ ਦਾ ਹਿੱਸਾ: ਪੀਐੱਸਯੂ
ਇਸ ਮੌਕੇ ਸਾਬਕਾ ਐੱਮ ਪੀ ਕੇਵਲ ਸਿੰਘ,ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਅਧਿਆਪਕ ਆਗੂ ਅਕਬਰ ਸਿੰਘ ਬੱਪੀਆਣਾ,ਮਨਿੰਦਰਜੀਤ ਸਿੰਘ ਯੂਥ ਪ੍ਰਧਾਨ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਵੀ ਹਾਜ਼ਰ ਸਨ।