ਖਰੜ ਵਿਖੇ ਪੱਕਾ ਮੋਰਚਾ 11ਵੇ ਅਤੇ ਮਰਨ ਵਰਤ 4 ਦਿਨ ਵੀ ਜਾਰੀ


ਖਰੜ ,6 ਜਨਵਰੀ 2022




🚩 ਮੰਗਾ ਮੰਨਣ ਤੱਕ ਸਮੂਹ ਪੰਜਾਬ ਵਿੱਚ ਦੋਹਾ ਵਿਭਾਗਾਂ ਦੇ ਮੁਲਾਜ਼ਮ ਰਹਿਣਗੇ ਹੜਤਾਲ ਤੇ


🚩ਖਰੜ ਵਿਖੇ ਪੱਕਾ ਮੋਰਚਾ 11ਵੇ ਅਤੇ ਮਰਨ ਵਰਤ 4 ਦਿਨ ਵੀ ਜਾਰੀ



ਨਿਗੂਣੀ ਤਨਖਾਹ ਤੇ ਬਿਨਾ ਕਿਸੇ ਮੈਡੀਕਲ ਯਾ ਸੋਸ਼ਲ ਸਿਕਉਰੋਟੀ ਤੇ 16 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (ਸਿਹਤ ਵਿਭਾਗ) ਅਤੇ ਰੂਰਲ ਹੈਲਥ ਫਾਰਮੇਸੀ ਅਫਸਰਜ਼ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਸਮੂਹ ਦਰਜ਼ਾ ਚਾਰ ਕਰਮਚਾਰੀ ਯੂਨੀਅਨ ਵਲੋਂ ਸੀ ਐਮ ਸਿਟੀ ਖਰੜ ਵਿਖੇ ਸ਼ੁਰੂ ਕੀਤਾ *ਪੱਕਾ ਮੋਰਚਾ ਅੱਜ 11 ਦਿਨ* ਵਿੱਚ ਦਾਖਲ ਹੋ ਗਿਆ। ਫਾਰਮੇਸੀ ਅਫਸਰ ਦੀਪ ਕੰਬੋਜ ਫ਼ਾਜ਼ਿਲਕਾ ਵਲੋਂ ਜਾਰੀ ਮਰਨ ਵਰਤ ਚੋਥੇ ਦਿਨ ਵੀ ਜਾਰੀ ਹੈ 


ਇਸ ਸੰਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਆਗੂ_ਸੁਖਦੇਵ ਸਿੰਘ ਨੇ ਦੱਸਿਆ ਕੇ ਲਗਭਗ 16 ਸਾਲ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਇਹ ਲਗਭਗ 2000 ਮੁਲਾਜ਼ਮ ਹੁਣ ਆਰ ਪਾਰ ਦੀ ਲੜਾਈ ਦੇ ਰੌਂ ਵਿੱਚ ਹਨ ਅਤੇ ਮੋਰਚੇ ਵਲੋਂ ਲਏ ਫੈਸਲੇ ਅਨੁਸਾਰ ਜੇਕਰ ਮੰਗਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਯਾ ਟਾਲਮਟੋਲ ਦੀ ਨੀਤੀ ਸਰਕਾਰ ਵਲੋਂ ਅਪਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੂਬਾ ਪੱਧਰੀ ਵਿਰੋਧ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਹੋਵੇਗੀ।


ਇਸ ਮੌਕੇ ਜ਼ਿਲਾ ___ਸ਼ਹੀਦ _ਭਗਤ ਸਿੰਘ ਨਗਰ_____ ਵਲੋਂ ਕਮਲਜੀਤ ਰਾਏ, ਅਮਰੀਕ ਸਿੰਘ, ਰਾਹੁਲ ਚੋਪੜਾ,ਸੁਨੀਲ ਸਿੱਧੂ, ਮੋਹਿਤ ਤਾਗਰਾ, ਰਣਧੀਰ ਸਿੰਘ, ਗੁਰਮੀਤ ਸਿੰਘ, ਰਵੀਸ਼ ਕੁਮਾਰ,ਚਮਨ ਲਾਲ, ਸੰਗਮ ਕੁਮਾਰ, ਗੁਰਦੀਪ ਸਿੰਘ,ਇੰਦਰਜੀਤ ਕੌਰ, ਸੰਦੀਪ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਸੰਦੀਪ ਕਰੀਰ,ਮੀਨੂ ਸ਼ਰਮਾ ਅਤੇ ਦਰਜ਼ਾ ਚਾਰ ਜਤਿੰਦਰ ਸਿੰਘ, ਸਤਨਾਮ,ਮਨੀ, ਜੀਵਨ, ਜਗਦੀਸ਼ ਕੌਰ, ਊਸ਼ਾ, ਪਰਮਜੀਤ ਸਿੰਘ, ਗੀਤਾ ਰਾਣੀ ,ਸੁਰਜੀਤ ਕੌਰ ,ਕਮਲੇਸ਼ ਰਾਣੀ, ਰਮੇਸ਼ ਆਦਿ ਹਾਜ਼ਰ ਸਨ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends