ਉਪ ਮੁੱਖ ਮੰਤਰੀ ਓਮ ਪ੍ਰਕਾਸ ਸੋਨੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਦੌਰੇ ਦੋਰਾਨ ਮਿਲਿਆ ਵੱਡੀਆ ਸੋਗਾਤਾ

 

ਉਪ ਮੁੱਖ ਮੰਤਰੀ ਓਮ ਪ੍ਰਕਾਸ ਸੋਨੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਦੌਰੇ ਦੋਰਾਨ ਮਿਲਿਆ ਵੱਡੀਆ ਸੋਗਾਤਾ

ਸਪੀਕਰ ਰਾਣਾ ਕੇ.ਪੀ ਸਿੰਘ ਦੇ ਯਤਨਾ ਸਦਕਾ ਹਲਕੇ ਵਿਚ ਕਰੋੜਾ ਦੀ ਲਾਗਤ ਨਾਲ ਮਿਲਣਗੀਆਂ ਬਿਹਤਰੀਨ ਸਿਹਤ ਸਹੂਲਤਾ

ਉਪ ਮੁੱਖ ਮੰਤਰੀ ਵਲੋਂ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਨੂੰ 6 ਕਰੋੜ ਰੁਪਏ ਦੇਣ ਦਾ ਐਲਾਨ

ਹਲਕੇ ਦੇ ਸਿਹਤ ਕੇਂਦਰਾਂ ਵਿਚ 50 ਲੱਖ ਰੁਪਏ ਦੀਆ ਦਵਾਈਆਂ ਇੱਕ ਹਫਤੇ ਵਿਚ ਪਹੁੰਚਣਗੀਆਂ



ਸ੍ਰੀ ਅਨੰਦਪੁਰ ਸਾਹਿਬ 29 ਦਸੰਬਰ ()

ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ ਸੋਨੀ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦੇ ਨਾਲ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਹਸਪਤਾਲਾਂ, ਸਿਹਤ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੋਰਾਨ ਭਾਈ ਜੈਤਾ ਜੀ ਸਿਵਲ ਹਸਤਪਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਉਪ ਮੁੱਖ ਮੰਤਰੀ ਸ੍ਰੀ ਓ.ਪੀ ਸੋਨੀ ਨੇ ਸਪੀਕਰ ਰਾਣਾ ਕੇ.ਪੀ ਸਿੰਘ ਦੀ ਹਾਜਰੀ ਵਿਚ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਇਸ ਹਸਪਤਾਲ ਵਿਚ ਬਿਹਤਰੀਨ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ 6 ਕਰੋੜ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ।

     ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ ਕਿ 4 ਕਰੋੜ ਰੁਪਏ ਦੀ ਲਾਗਤ ਨਾਲ ਇਸ ਹਸਪਤਾਲ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ 2 ਕਰੋੜ ਦੀ ਲਾਗਤ ਨਾਲ ਆਕਸੀਜਨ ਪਲਾਂਟ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਸਪਤਾਲਾ ਤੇ ਸਿਹਤ ਕੇਂਦਰਾਂ ਵਿਚ ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਲਈ 50ਲੱਖ ਰੁਪਏ ਦੀਆ ਦਵਾਈਆ ਇੱਕ ਹਫਤੇ ਵਿਚ ਭੇਜੀਆ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰਾ ਅਤੇ ਮੈਡੀਕਲ ਸਟਾਫ ਦੀ ਕਮੀ ਨੂੰ ਜਲਦੀ ਪੂਰਾ ਕੀਤਾ ਜਾਵੇਗਾ।

   ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ ਸਿੰਘ ਨੇ ਉਪ ਮੁੱਖ ਮੰਤਰੀ ਸ੍ਰੀ ਓ.ਪੀ ਸੋਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਨਾਲ ਹਲਕੇ ਦੇ ਵਿਚ ਸਿਹਤ ਸੁਵਿਧਾਵਾ ਵਿਚ  ਵੱਡਾ ਸੁਧਾਰ ਹੋਵੇਗਾ। ਜਿਸ ਨਾਲ ਇਥੋ ਦੇ ਨਾਗਰਿਕਾ ਨੂੰ ਬਿਹਤਰ ਸਿਹਤ ਸਹੂਲਤਾ ਦੀਆਂ ਸੋਗਾਤਾ ਮਿਲਣਗੀਆਂ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਸੀ ਲਗਾਤਾਰ ਇਹ ਯਤਨ ਕਰ ਰਹੇ ਹਾਂ ਕਿ ਸਰਕਾਰੀ ਹਸਪਤਾਲਾ ਤੇ ਸਿਹਤ ਕੇਂਦਰਾਂ ਵਿਚ ਇਥੋ ਦੇ ਵਸਨੀਕਾ ਨੂੰ ਹਰ ਲੋੜੀਦੀ ਸਹੂਲਤ ਉਪਲੱਬਧ ਹੋਵੇ।  

   ਇਸ ਮੌਕੇ ਡਾਇਰੈਕਟਰ ਹੈਲਥ ਡਾ.ਓਮ ਪ੍ਰਕਾਸ਼ ਗੋਜਰਾ,ਵਧੀਕ ਡਿਪਟੀ ਕਮਿਸ਼ਨਰ ਦੀਪ ਸਿਖਾ, ਉਪ ਮੰਡਲ ਮੈਜਿਸਟਰੇਟ ਕੇਸ਼ਵ ਗੋਇਲ, ਪ੍ਰਧਾਨ ਨਗਰ ਕੋਸਲ ਹਰਜੀਤ ਸਿੰਘ ਜੀਤਾ, ਚੇਅਰਮੇੈਨ ਮਾਰਕੀਟ ਕਮੇਟੀ ਹਰਬੰਸ ਲਾਲ ਮਹਿਦਲੀ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਪ੍ਰੇਮ ਸਿੰਘ ਬਾਸੋਵਾਲ,ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ,ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ,ਕੋਸਲਰ ਗੁਰਵਿੰਦਰ ਸਿੰਘ ਵਾਲੀਆ, ਬਿਕਰਮਜੀਤ ਸਿੰਘ,ਚੋਧਰੀ ਪਹੂ ਲਾਲ ਸਰਪੰਚ, ਨਰਿੰਦਰ ਸੈਣੀ, ਚਰਨ ਸਿੰਘ, ਸਵਰਨ ਸਿੰਘ ਲੋਦੀਪੁਰ,ਸੁਨੀਲ ਅਡਵਾਲ, ਰਾਮ ਕੁਮਾਰ ਸ਼ਰਮਾ, ਰਾਣਾ ਰਾਮ ਸਿੰਘ ਆਦਿ ਹਾਜਰ ਸਨ।  

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends