ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪੋਰਟਲ ਖੁੱਲ੍ਹਾ ਰੱਖਣ ਦੀ ਤਰੀਕ ’ਚ ਵਾਧਾ
ਮਲੇਰਕੋਟਲਾ 02 ਦਸੰਬਰ :
ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਸ੍ਰੀ ਗੁਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪੋਰਟਲ ਖੁੱਲ੍ਹਾ ਰੱਖਣ ਦੀ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਸ੍ਰੀ ਗੁਰਿੰਦਰਜੀਤ ਸਿੰਘ ਹੋਰ ਦੱਸਿਆ ਕਿ ਸਰਕਾਰ ਵੱਲੋਂ ਇਹ ਫ਼ੈਸਲਾ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਵਜ਼ੀਫ਼ੇ ਲਈ ਅਪਲਾਈ ਕਰਨ ਤੋਂ ਵਾਂਝਾ ਨਾ ਰਹੇ। ਸਾਲ 2021-22 ਦੇ ਵਜ਼ੀਫ਼ੇ ਲਈ ਸੰਸਥਾਵਾਂ ਮੁਕੰਮਲ ਕੇਸ ਤਿਆਰ ਕਰਕੇ 7 ਦਸੰਬਰ 2021 ਤੱਕ ਅੱਗੇ ਪ੍ਰਵਾਨਗੀ ਲਈ ਭੇਜਣਗੀਆਂ। ਪ੍ਰਵਾਨਗੀ ਅਥਾਰਟੀਆਂ ਅੱਗੇ ਇਹ ਕੇਸ 15 ਦਸੰਬਰ ਤੱਕ ਭੇਜਣਗੀਆਂ। ਇਸ ਸਾਰੀ ਕਾਰਵਾਈ ਨੂੰ ਮੁਕੰਮਲ ਕਰਨ ਲਈ 20 ਦਸੰਬਰ ਦੀ ਤਰੀਕ ਨਿਰਧਾਰਿਤ ਕੀਤੀ ਗਈ ਹੈ।