ਕੰਪਿਊਟਰ ਅਧਿਆਪਕਾਂ ਦੀਆਂ ਪੋਸਟਾਂ ਕੱਢਣ ਦੀ ਮੰਗ :ਗਗਨ ਬੋਹਾ
ਹਰੇਕ ਪ੍ਰਾਇਮਰੀ ਸਕੂਲ ਵਿੱਚ ਕੰਪਿਊਟਰ ਦੀ ਪੋਸਟ ਵੀ ਹੋਵੇ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।
ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਕੰਪਿਊਟਰ ਅਧਿਆਪਕਾਂ ਦੀਆਂ ਪੋਸਟਾਂ ਨਾ ਕੱਢਣ ਤੇ ਬੇਰੁਜ਼ਗਾਰ ਕੰਪਿਊਟਰ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਸਬੰਧੀ ਗੱਲ ਕਰਦਿਆਂ ਗਗਨ ਬੋਹਾ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਅਧਿਆਪਕ ਦੇ ਕੋਰਸ ਕਰਕੇ ਬੇਰੁਜ਼ਗਾਰ ਬੈਠੇ ਹਾਂ ਅਤੇ ਪਿਛਲੀਆਂ ਦੋਵੇਂ ਸਰਕਾਰਾਂ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਪੋਸਟਾਂ ਨਾ ਕੱਢਣਾ ਬੇਰੁਜ਼ਗਾਰ ਕੰਪਿਊਟਰ ਅਧਿਆਪਕਾਂ ਨਾਲ ਵੱਡਾ ਧੱਕਾ ਹੈ ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਫਿਜ਼ੀਕਲ ਅਧਿਆਪਕਾਂ ਦੀਆਂ ਪੋਸਟਾਂ ਦਿੱਤੀਆਂ ਹਨ ਉਸੇ ਤਰ੍ਹਾਂ ਹੀ ਹਰੇਕ ਪ੍ਰਾਇਮਰੀ ਸਕੂਲ ਵਿੱਚ ਕੰਪਿਊਟਰ ਅਧਿਆਪਕ ਦੀ ਪੋਸਟ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਵੀ ਕੰਪਿਊਟਰ ਅਧਿਆਪਕਾਂ ਦੀ ਵੱਡੀ ਘਾਟ ਹੈ ਇਕ ਕੰਪਿਊਟਰ ਅਧਿਆਪਕ ਨੂੰ ਤਿੱਨ ਤਿੱਨ ਚਾਰ ਚਾਰ ਸਕੂਲ ਦਿੱਤੇ ਗਏ ਹਨ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਅਤੇ ਪ੍ਰਾਇਮਰੀ ਕਲੱਸਟਰ ਸਕੂਲਾਂ ਵਿਚ ਨਵੀਂ ਤਕਨੀਕ ਨੂੰ ਧਿਆਨ ਵਿਚ ਰੱਖਦਿਆਂ ਕੰਪਿਊਟਰ ਅਧਿਆਪਕ ਦੇਣ ਦੀ ਜ਼ਰੂਰਤ ਹੈ ।ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਕੰਮਪਿਊਟਰ ਅਧਿਆਪਕ ਦੀ ਪੋਸਟ ਦਿੱਤੀ ਜਾਵੇ।