Friday, 24 December 2021

ਐਲੀਮੈੰਟਰੀ ਟੀਚਰ ਯੂਨੀਅਨ ਵੱਲੋਂ ਵਿਭਾਗੀ ਪ੍ਰਮੋਸ਼ਨਾਂ ਦਾ ਸਵਾਗਤ

 ਐਲੀਮੈੰਟਰੀ ਟੀਚਰ ਯੂਨੀਅਨ ਵੱਲੋਂ ਵਿਭਾਗੀ ਪ੍ਰਮੋਸ਼ਨਾਂ ਦਾ ਸਵਾਗਤ  ਗੁਰਦਾਸਪੁਰ ( ) ਬੀਤੇ ਦਿਨ ਸਿੱਖਿਆ ਵਿਭਾਗ ਗੁਰਦਾਸਪੁਰ ਵੱਲੋਂ ਕੀਤੀਆਂ ਗਈਆ ਹੈੱਡ ਟੀਚਰ ਤੇ ਸੈਂਟਰ ਹੈਡ ਟੀਚਰ ਦੀਆਂ ਵਿਭਾਗੀ ਪ੍ਰਮੋਸ਼ਨਾਂ ਦਾ ਐਲੀਮੈਂਟਰੀ ਟੀਚਰ ਯੂਨੀਅਨ (ਰਜਿ) ਵਲੋਂ ਸਵਾਗਤ ਕੀਤਾ ਗਿਆ । ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਸੇਖੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਐਲੀਮੈਂਟਰੀ ਟੀਚਰ ਯੂਨੀਅਨ (ਰਜਿ) ਪੰਜਾਬ ਵੱਲੋਂ ਵਿੱਢੇ ਗਏ ਸੂਬਾ ਪੱਧਰੀ ਸੰਘਰਸ਼ ਦੀ ਬਦੌਲਤ ਪੂਰੇ ਪੰਜਾਬ ਵਿਚ ਵਿਭਾਗੀ ਤਰੱਕੀਆਂ ਦਾ ਕੰਮ ਸ਼ੁਰੂ ਹੋਇਆ ਹੈ ।ਉਹਨਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਪ੍ਰਮੋਸ਼ਨ ਨਾਲ ਸਬੰਧਿਤ ਦਫ਼ਤਰੀ ਅਮਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਅਧਿਆਪਕਾਂ ਦੀਆਂ ਬੜੇ ਲੰਬੇ ਸਮੇਂ ਤੋਂ ਪ੍ਰਮੋਸ਼ਨਾ ਪੈਂਡਿੰਗ ਸਨ ਇਨ੍ਹਾਂ ਪ੍ਰਮੋਸ਼ਨਾ ਨਾਲ ਇਸ ਸਮੂਹ ਅਧਿਆਪਕ ਵਰਗ ਵਿਚ ਖੁਸ਼ੀ ਦੀ ਲਹਿਰ ਹੈ । ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਪਦ ਉਨਤ ਹੋਣ ਵਾਲੇ ਸੈੰਟਰ ਹੈੱਡ ਟੀਚਰਾਂ ਨੂੰ ਵਧਾਈ ਦਿੱਤੀ ਅਤੇ ਵਿਭਾਗ ਵੱਲੋਂ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਹੋਰ ਮਿਹਨਤ ਅਤੇ ਤਨਦੇਹੀ ਨਿਭਾਉਣ ਦੀ ਅਪੀਲ ਕੀਤੀ ਅਤੇ ਵਿਭਾਗ ਤੋਂ ਆਸ ਪ੍ਰਗਟ ਕੀਤੀ ਕਿ ਈਟੀਟੀ ਤੋਂ ਹੈੱਡ ਟੀਚਰ ਦੀਆਂ ਤਰੱਕੀਆਂ ਨੂੰ ਵੀ ਜਲਦੀ ਅਮਲੀ ਜਾਮਾ ਪਹਿਨਾਇਆ ਜਾਵੇਗਾ

RECENT UPDATES

Today's Highlight