180 ਈਟੀਟੀ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ - ਹਿੰਮਤ ਸਿੰਘ, ਹਰਪ੍ਰੀਤ ਉੱਪਲ

 *180 ਈਟੀਟੀ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ - ਹਿੰਮਤ ਸਿੰਘ, ਹਰਪ੍ਰੀਤ ਉੱਪਲ* 


*ਪੰਜਾਬ ਸਰਕਾਰ ਗਿਆਰਾਂ ਦਿਨ ਤੋਂ ਟਾਵਰ ਤੇ ਬੈਠੇ ਈਟੀਟੀ ਅਧਿਆਪਕ ਦੀ ਸਾਰ ਨਹੀਂ ਲੈ ਰਹੀ* 

 

*ਜੇ ਇਨ੍ਹਾਂ ਅਧਿਆਪਕਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਆਉਂਦੀਆਂ ਚੋਣਾਂ ਵਿੱਚ ਨਤੀਜੇ ਭੁਗਤਣੇ ਪੈਣਗੇ*  


ਪਟਿਆਲਾ 11 ਦਸੰਬਰ ( ) ਪੰਜਾਬ ਸਰਕਾਰ ਵੱਲੋਂ 180 ਈ ਟੀ ਟੀ ਅਧਿਆਪਕਾਂ ਨਾਲ ਵੱਡੇ ਪੱਧਰ ਤੇ ਧੱਕਾ ਕੀਤਾ ਜਾ ਰਿਹਾ ਹੈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ਜਨਰਲ ਸਕੱਤਰ ਹਰਪ੍ਰੀਤ ਉੱਪਲ ਨੇ ਸਾਂਝੇ ਤੌਰ ਤੇ ਕਿਹਾ ਕਿ ਕਾਂਗਰਸ ਸਰਕਾਰ ਦੋ ਹਜਾਰ ਸਤਾਰਾਂ ਵਿੱਚ ਲੋਕਾਂ ਨਾਲ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਘਰ ਘਰ ਨੌਕਰੀ ਦੇਣੀ ਤਾਂ ਕਿ ਦਿੱਤੀ ਹੋਈ ਨੌਕਰੀ ਵੀ ਖੋਹ ਲਈ ਹੈ ਇਸੇ ਤਰ੍ਹਾਂ 180 ਈਟੀਟੀ ਅਧਿਆਪਕ ਪੰਜ ਸਾਲ ਪਹਿਲਾਂ ਬਾਦਲ ਸਰਕਾਰ ਸਮੇਂ 4500 /2005 ਪੋਸਟਾਂ ਤੇ ਭਰਤੀ ਹੋਏ ਸਨ ਪਰ ਹੁਣ ਸਰਕਾਰ ਆਨੇ ਬਹਾਨੇ ਇਨ੍ਹਾਂ ਨੂੰ ਕਦੇ ਹਟਾਉਣ ਦਾ ਕਦੇ ਘੱਟ ਤਨਖ਼ਾਹਾਂ ਦਾ ਦੌਰ ਚਲਾ ਰਹੀ ਹੈ ਇਹ ਇੱਕ ਸੌ ਅੱਸੀ ਅਧਿਆਪਕ ਬਹੁਤ ਹੀ ਨਿਰਾਸ਼ਾਜਨਕ ਸਮੇਂ ਵਿਚੋਂ ਲੰਘ ਰਹੇ ਹਨ ਇਨ੍ਹਾਂ ਅਧਿਆਪਕਾਂ ਕਾਨੂੰਨ ਮੁਤਾਬਕ ਦੋ ਸਾਲ ਦਾ ਪਰਖਕਾਲ ਬਣਦਾ ਹੈ ਪਰ ਸਰਕਾਰ ਇਨ੍ਹਾਂ ਦਾ ਪਰਖ ਕਾਲ ਸਮਾਂਪੰਜ ਸਾਲ ਦਾ ਧੱਕੇ ਨਾਲ ਲਾਗੂ ਕਰ ਰਹੀ ਹੈ ਕੈਪਟਨ ਤੋਂ ਬਾਅਦ ਨਵੇਂ ਬਣੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਵੀ ਇਸ ਰਸਤੇ ਤੇ ਚੱਲ ਰਹੇ ਹਨ ਲਗਾਤਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਤੋਂ ਮੁਕਰਦੇ ਹੋਏ ਬਾਰੁਜ਼ਗਾਰ ਨੂੰ ਬੇਰੁਜ਼ਗਾਰ ਕਰਨ ਤੇ ਕਾਂਗਰਸ ਸਰਕਾਰ ਤੁਲੀ ਹੋਈ ਹੈ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪਿਛਲੇ ਗਿਆਰਾਂ ਦਿਨਾਂ ਤੋਂ ਸਾਥੀ ਸੋਹਣ ਸਿੰਘ ਬਰਨਾਲਾ ਲਗਾਤਾਰ ਐਮਐਲਏ ਹੋਸਟਲ ਦੇ ਟਾਵਰ ਤੇ ਚੜ੍ਹਿਆ ਹੋਇਆ ਹੈ ਪਰ ਸਰਕਾਰ ਉਨ੍ਹਾਂ ਦੀ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੋ ਰਹੀ । 

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪਟਿਆਲਾ ਦੇ ਸਰਪ੍ਰਸਤ ਪਰਮਜੀਤ ਪਟਿਆਲਾ,ਜਸਵਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਜੇ ਸਰਕਾਰ ਛੇਤੀ ਤੋਂ ਛੇਤੀ ਇਹ ਮਸਲਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਸਰਕਾਰ ਸਿੱਟੇ ਭੁਗਤਣ ਲਈ ਤਿਆਰ ਰਹੇ। ਇਸ ਸਮੇਂ ਸ਼ਿਵਪ੍ਰੀਤ ਪਟਿਆਲਾ ਗੁਰਪ੍ਰੀਤ ਵਜੀਦਪੁਰ, ਗੁਰਪ੍ਰੀਤ ਮਿਰਜਾਪੁਰ, ਅਨਿਲ ਕੁਮਾਰ ਸੁਖਜਿੰਦਰ ਸਿੰਘ ,ਅਮਰੀਕ ਸਿੰਘ ਵਿਸ਼ਾਲ ਕੁਮਾਰ, ਹਰਜੀਤ ਭੁੱਲਰ ਬਲਜਿੰਦਰ ਸਿੰਘ ਬਹਾਦਰਪੁਰ ਝੁੰਗੀਆਂ, ਪਲਵਿੰਦਰ ਸਿੰਘ ਬਹਾਦਰਪੁਰ ਝੁੰਗੀਆਂ ,ਪ੍ਰਮੋਦ ਕੁਮਾਰ ਰਿਸ਼ੀਪਾਲ ,ਗੁਰਪ੍ਰੀਤ ਬੀਬੀਪੁਰ ਸਾਥੀ ਮੌਜੂਦ ਸਨ

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends