*ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਬਲਾਕ ਦੇਵੀਗਡ਼੍ਹ ਦੇ ਬੱਚਿਆਂ ਦੀ ਰਹੀ ਝੰਡੀ*
*ਪ੍ਰਾਇਮਰੀ ਸਕੂਲ ਕਪੂਰੀ, ਮਲਕਪੁਰ ਕੰਬੋਆਂ ਤੇ ਛੰਨਾ ਦੇ ਬੱਚੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛਾਏ*
*ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਸੁੰਦਰ ਲਿਖਾਈ(ਕਲਮ)ਵਿੱਚ ਛਾਏ ਰਹੇ ਮਲਕਪੁਰ ਕੰਬੋਆਂ ਦੇ ਬੱਚੇ*
*ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ*
2 ਦਸੰਬਰ( ) ਪਟਿਆਲਾ /ਦੇਵੀਗਡ਼੍ਹ
ਭਾਸ਼ਾ ਵਿਭਾਗ ਪੰਜਾਬ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਮਾਂ ਬੋਲੀ ਨੂੰ ਸਮਰਪਤ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ । ਇਸੇ ਲੜੀ ਤਹਿਤ ਜ਼ਿਲ੍ਹਾ ਪਟਿਆਲੇ ਵਿਖੇ ਬੱਚਿਆਂ ਦੇ ਸਹਿ ਵਿੱਦਿਅਕ ਮੁਕਾਬਲੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮਲਕਪੁਰ ਕੰਬੋਆਂ ਦੇ ਵਿਦਿਆਰਥੀ ਸੁਨੇਹਾ, ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਦੇ ਵਿਦਿਆਰਥੀ ਗੁਰਨੂਰ ਸਿੰਘ,ਸਰਕਾਰੀ ਐਲੀਮੈਂਟਰੀ ਸਕੂਲ ਛੰਨਾਂ ਦੀ ਵਿਦਿਆਰਥਣ ਰਜਨੀ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ । ਬਲਾਕ ਸਿੱਖਿਆ ਅਫ਼ਸਰ ਸ੍ਰੀਮਤੀ ਬਲਜੀਤ ਕੌਰ, ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਲਕਪੁਰ ਕੰਬੋਆਂ ਦੇ ਅਧਿਆਪਕ ਮਨਕਿੰਦਰ ਸਿੰਘ ,ਮੈਡਮ ਰਾਜਵੰਤ ਕੌਰ , ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਦੇ ਇੰਚਾਰਜ ਹਰਪ੍ਰੀਤ ਸਿੰਘ,ਮੈਡਮ ਸਤਵਿੰਦਰ ਕੌਰ , ਸਰਕਾਰੀ ਐਲੀਮੈਂਟਰੀ ਸਕੂਲ ਛੰਨਾਂ ਦੇ ਅਧਿਆਪਕ ਰਾਜਿੰਦਰ ਸਿੰਘ, ਮੈਡਮ ਸੁਮਨ ਰਾਣੀ ਨੇ ਬਹੁਤ ਹੀ ਲਗਨ ਨਾਲ ਬੱਚਿਆਂ ਨੂੰ ਮਿਹਨਤ ਕਰਵਾਈ ਜਿਸ ਦਾ ਨਤੀਜਾ ਅੱਜ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦੇਖਣ ਨੂੰ ਮਿਲਿਆ।
ਬਲਾਕ ਮਾਸਟਰ ਟ੍ਰੇਨਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੇ 16 ਬਲਾਕਾਂ ਦੇ 940 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਸ ਵਿੱਚੋਂ ਬਲਾਕ ਦੇਵੀਗਡ਼੍ਹ ਦੇ ਇਹ ਵਿਦਿਆਰਥੀ ਸੁੰਦਰ ਲਿਖਾਈ(ਕਲਮ), ਬੋਲ ਲਿਖਤ ਮੁਕਾਬਲਾ ,ਆਮ ਗਿਆਨ ਮੁਕਾਬਲਾ ,ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਬਲਾਕ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰ ਸਕੇ ਇਸ ਸਮੇਂ ਕਪੂਰੀ ਪਿੰਡ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਦੀ ਬਦੌਲਤ ਹੀ ਬੱਚੇ ਇਹ ਮਾਣ ਹਾਸਲ ਕਰ ਸਕੇ ਹਨ ।ਮਲਕਪੁਰ ਕੰਬੋਆਂ ਦੇ ਸਰਪੰਚ ਜਰਨੈਲ ਸਿੰਘ ਨੇ ਪ੍ਰਾਪਤ ਕੀਤੇ ਗੋਲਡ ਮੈਡਲ ਵਿਦਿਆਰਥੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਕੂਲ ਇੰਚਾਰਜ ਦੀ ਬਦੌਲਤ ਇਹ ਬੱਚੇ ਮਾਣਮੱਤੀਆਂ ਹਾਸਲ ਕਰਦੇ ਰਹੇ ਹਨ।