*5 ਦਸੰਬਰ ਦੀ ਮੋਰਿੰਡਾ ਰੈਲੀ ਨੂੰ ਲੈ ਕੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਹੋਈ ਸੂਬਾ ਪੱਧਰੀ ਮੀਟਿੰਗ*
*ਦਾਣਾ ਮੰਡੀ ਹੋਵੇਗੀ ਪੈਨਸ਼ਨ ਅਧਿਕਾਰ ਮਹਾਂ ਰੈਲੀ ਰੈਲੀ*
ਮੋਰਿੰਡਾ (1 ਦਿਸੰਬਰ 2021) ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ਸ਼ੀਲ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਸੰਪੰਨ ਹੋਈ। ਇਸ ਮੀਟਿੰਗ ਤੋ ਸੁਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਦੱਸਿਆ ਕਿ ਸੂਬਾ ਰੈਲੀ ਮੋਰਿੰਡਾ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ.
ਕਰਬਲੇਗੋਰ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਵਾਅਦੇ ਕੀਤੇ ਗਏ ਸਨ। ਹਣ ਜਦੋਂ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੇ ਆਇਆ ਹੈ ਅਤੇ ਵੱਖ ਵੱਖ ਪ੍ਰਦਰਸ਼ਨਾਂ ਰਾਹੀਂ ਸਰਕਾਰ ਨੂੰ ਬਾਰ ਬਾਰ ਇਹ ਵਾਅਦਾ ਯਾਦ ਵੀ ਕਰਾਇਆ ਗਿਆ ਤਾਂ ਜੋ ਪੁਰਾਣੀ ਪੈਂਨਸ਼ਨ ਬਹਾਲ ਹੋ ਸਕੇ ਪਰ ਕਾਂਗਰਸ ਸਰਕਾਰ ਨੇ ਕੀਤੇ ਵਾਅਦਿਆਂ ਤੋਂ ਭੱਜਦੀ ਨਜਰ ਆ ਰਹੀ ਹੈ। ਐਨ ਪੀ ਐਸ ਦਾ ਛਲਾਵਾ ਅੱਜ ਦੇ ਸਮੇਂ ਜੱਗ ਜਾਹਰ ਹੋ ਚੁੱਕਾ ਹੈ ਇਸਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਲੱਗਭੱਗ ਦੋ ਲੱਖ ਮੁਲਾਜ਼ਮ ਆਉਣ ਵਾਲੇ ਸਾਲਾਂ ਵਿੱਚ ਇਸ ਤੋਂ ਪ੍ਰਭਾਵਿਤ ਹੋਵੇਗਾ। ਸੂਬਾ ਕਨਵੀਨਰ ਸ਼੍ਰੀ ਜਸਵੀਰ ਤਲਵਾੜਾ, ਸੂਬਾਈ ਵਿੱਤ ਸਕੱਤਰ ਸ਼੍ਰੀ ਵਰਿੰਦਰ ਵਿੱਕੀ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਕਾਲੇ ਕਾਨੂੰਨ ਵਾਪਸ ਲਏ ਹਨ ਪੰਜਾਬ ਸਰਕਾਰ ਨੂੰ ਨੌਕਰੀਪੇਸ਼ਾ ਕਿਸਾਨ ਪੁੱਤਰਾਂ ਤੇ ਸਤਾਰਾਂ ਸਾਲ ਪਹਿਲਾਂ ਥੋਪਿਆ ਗਿਆ ਐਨ ਪੀ ਐਸ ਦਾ ਕਾਲਾ ਕਾਨੂੰਨ ਬਿਨਾਂ ਦੇਰੀ ਵਾਪਸ ਲੈਣ ਦੀ ਪਹਿਲ ਕਰਨੀ ਚਾਹੀਦੀ ਹੈ। ਆਗੂ ਸ਼੍ਰੀ ਗੁਰਿੰਦਰਪਾਲ ਸਿੰਘ ਖੇੜੀ ਜ਼ਿਲ੍ਹਾ ਕਨਵੀਨਰ ਨੇ ਦੱਸਿਆ ਕਿ ਪੰਜਾਬ ਭਰ ਤੋਂ ਐਨ ਪੀ ਐਸ ਮੁਲਾਜਮ 5 ਦਿਸੰਬਰ ਨੂੰ ਮੋਰਿੰਡਾ ਪਹੁੰਚ ਰਹੇ ਹਨ ਇਸ ਬਾਰ ਦੀ ਰੈਲੀ ਜਿੱਥੇ ਚੰਨੀ ਸਰਕਾਰ ਨੂੰ ਵਾਅਦਾ ਯਾਦ ਕਰਵਾਏਗੀ ਉੱਥੇ ਮੁੱਖ ਮੰਤਰੀ ਵੱਲੋਂ ਮਸ਼ਲੇ ਹੱਲ ਕਰਨ ਦੀ ਪੋਲ ਵੀ ਖੋਲੇਗੀ। ਇਸ ਰੈਲੀ ਦੀਆਂ ਜਬਰਦਸਤ ਤਿਆਰੀਆਂ ਕਰ ਲਈਆਂ ਗਈਆਂ ਹਨ। ਹਰ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਹਰ ਮੁਲਾਜ਼ਮ ਬੇਸਬਰੀ ਨਾਲ ਪੰਜ ਦਿਸੰਬਰ ਦਾ ਇੰਤਜਾਰ ਕਰ ਰਿਹਾ ਹੈ। ਇਸ ਮੌਕੇ ਤੇ ਸੂਬਾ ਆਈ ਟੀ ਸੈੱਲ ਤੋਂ ਸ਼੍ਰੀ ਸੱਤ ਪ੍ਰਕਾਸ਼ ਅਤੇ ਸ਼੍ਰੀ ਬਲਵਿੰਦਰ ਸਿੰਘ ਲੋਧੀਪੁਰ, ਸ਼੍ਰੀ ਅਨਿਲ ਕੁਮਾਰ,
ਸ਼੍ਰੀ ਉਮਰਾਓ ਸਿੰਘ, ਸ਼੍ਰੀ ਜਸਵੀਰ ਸਿੰਘ, ਸ਼੍ਰੀ ਅਜਮੇਰ ਸਿੰਘ, ਸ਼੍ਰੀ ਬਲਵਿੰਦਰ ਸਿੰਘ ਰੈਲੋ, ਸ਼੍ਰੀ ਪ੍ਰੇਮ ਸਿੰਘ ਠਾਕੁਰ, ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਹਰਨੇਕ ਸਿੰਘ
ਆਦਿ ਹਾਜ਼ਰ ਸਨ।