ਨੈਸ਼ਨਲ ਅਚੀਵਮੈਂਟ ਸਰਵੇ ਨੂੰ ਲੈ ਕੇ ਨਿਗਰਾਨ ਅਧਿਆਪਕਾਂ ਦੀ ਇੱਕ ਰੋਜਾ ਟ੍ਰੇਨਿੰਗ ਕਰਵਾਈ
ਗੁਰਦਾਸਪੁਰ 1 ਨਵੰਬਰ (ਗਗਨਦੀਪ ਸਿੰਘ )
ਭਾਰਤ ਵੱਲੋਂ ਸਿੱਖਿਆ ਦੀ ਗੁਣਵੰਨਤਾ ਨੂੰ ਲੈ ਕੇ 12 ਨਵੰਬਰ ਨੂੰ ਸਾਰੇ ਸਕੂਲਾਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਦੇ ਤਹਿਤ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਨਿਗਰਾਨ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰਿੇਨਿੰਗ ਕਰਵਾਈ ਗਈ , ਜਿਸ ਵਿੱਚ ਰਿਸੋਰਸ ਪ੍ਰਸ਼ਨਾਂ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਦੌਰਾਨ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲ਼ੀਆ . ਡੀ.ਈ.ਓ. ਐਲੀ: ਮਦਨ ਲਾਲ ਸ਼ਰਮਾ , ਡਿਪਟੀ ਡੀ.ਈ .ਓ. ਸੈਕੰ: ਲਖਵਿੰਦਰ ਸਿੰਘ , ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਵੱਲੋਂ ਟ੍ਰੇਨਿੰਗ ਵਿਜਟ ਕਰਕੇ ਸੈਮੀਨਾਰ ਲਗਾ ਰਹੇ ਨਿਗਰਾਨ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡੀ.ਈ.ਓ. ਸੈਕੰ: ਅਤੇ ਡੀ.ਈ.ਓ. ਐਲੀ: ਨੇ ਕਿਹਾ ਕਿ ਨਿਗਰਾਨ ਅਧਿਆਪਕ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਜਾਣਕਾਰੀ ਦਿੱਤੀ ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਪਹਿਲਾਂ ਵੀ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਟ੍ਰੇਨਿੰਗਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਅੱਜ ਡਾਈਟ ਵਿਖੇ ਨਿਗਾਰਨ ਅਧਿਆਪਕਾਂ ਦੀ ਦੋ ਪੜ੍ਹਾਵਾਂ ਵਿੱਚ ਟ੍ਰੇਨਿੰਗ ਕਰਵਾਈ ਗਈ ਹੈ। ਉਨ੍ਹਾਂ ਵੱਲੋਂ ਹਾਜ਼ਰ ਅਧਿਆਪਕਾਂ ਨਾਲ ਨੈਸ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕਰਕੇ 12 ਨੰਬਰ ਨੂੰ ਹੋ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਸ਼ੁਭਇੱਛਾਵਾਂ ਦਿੱਤੀਆਂ। ਇਸ ਦੌਰਾਨ ਪ੍ਰਿੰਸੀਪਲ ਡਾਈਟ ਚਰਨਬੀਰ ਸਿੰਘ , ਲੈਕਚਰਾਰ ਨਰੇਸ਼ ਸਰਮਾ , ਮੈਡਮ ਅਨੀਤਾ , ਡੀ.ਐਮ. ਗੁਰਨਾਮ ਸਿੰਘ , ਨਰਿੰਦਰ ਸਿੰਘ , ਸੁਰਿੰਦਰ ਮੋਹਨ , ਗੁਰਵਿੰਦਰ ਸਿੰਘ , ਮੀਡੀਆ ਸੈੱਲ ਤੋਂ ਗਗਨਦੀਪ ਸਿੰਘ , ਪੜ੍ਹੋ ਪੰਜਾਬ ਕੋਆਰਡੀਨੇਟਰ ਲਖਵਿੰਦਰ ਸਿੰਘ ਸੇਖੋਂ , ਸਹਾਇਕ ਕੋਆਰਡੀਨੇਟਰ ਵਿਕਾਸ ਸ਼ਰਮਾ ਹਾਜ਼ਰ ਸਨ।