ਡੇਂਗੂ ਮਰੀਜਾਂ ਲਈ ਲੋੜੀਂਦੇ ਪਲੇਟਲੈਟਸ (ਸੈਲ) ਦਾਨ ਦੀ ਲੋੜ ਨੇ ਬੀ.ਡੀ.ਸੀ ਨੂੰ ਯਾਦ ਕਰਾਏ ਆਰੰਭਿਕ ਦਿਨ

 ਡੇਂਗੂ ਮਰੀਜਾਂ ਲਈ ਲੋੜੀਂਦੇ ਪਲੇਟਲੈਟਸ (ਸੈਲ) ਦਾਨ ਦੀ ਲੋੜ ਨੇ ਬੀ.ਡੀ.ਸੀ ਨੂੰ ਯਾਦ ਕਰਾਏ ਆਰੰਭਿਕ ਦਿਨ 



  ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਲੋਂ ਪਲੇਟਲੈਟਸ ਜਾਗਰੂਕਤਾ ਦੇ ਪਸਾਰ ਲਈ “ਖ਼ੂਨਦਾਨ ਪਸਾਰ ਕਮੇਟੀ”(ਬਲੱਡ ਡੋਨੇਸ਼ਨ ਪ੍ਰਮੋਸ਼ਨ ਕਮੇਟੀ) ਦਾ ਗਠਨ ਕੀਤਾ ਗਿਆ।ਜਿਸ ਦੀ ਪਹਿਲੀ ਮੀਟਿੰਗ ਐਗਜੈਕਟਿਵ ਮੈਂਬਰਾਂ ਨਾਲ ਸਾਂਝੇ ਤੌਰ ਤੇ ਕੀਤੀ ਗਈ।ਇਸ ਵਿੱਚ ਸ਼੍ਰੀ ਰਾਜ ਛੋਕਰ (ਰਾਜ ਕਾਰ ਵਾਸ਼ ਵਾਲੇ),ਸ਼੍ਰੀ ਗੁਰਿੰਦਰ ਸਿੰਘ ਸੇਠੀ,ਸ਼੍ਰੀ ਜਸਵੀਰ ਸਿੰਘ,ਸ.ਸੁਖਵੰਤ ਸਿੰਘ ਖਾਲਸਾ,ਸ਼੍ਰੀ ਰਾਜੀਵ ਕੁਮਾਰ,ਸ਼੍ਰੀ ਮਨਮੀਤ ਸਿੰਘ,ਸ਼੍ਰੀ ਮਲਕੀਤ ਸਿੰਘ,ਸ਼੍ਰੀ ਮੁਕੇਸ਼ ਕੁਮਾਰ ਨੂੰ ਸ਼ਾਮਲ ਕੀਤਾ।

  ਇਸ ਤੋਂ ਪਹਿਲਾਂ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਦੀ ਐਗਜੈਕਟਿਵ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਐਸ.ਕੇ.ਸਰੀਨ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਉਹ ਨੌਜਵਾਨ ਵੀ ਵਿਸ਼ੇਸ਼ ਸੱਦੇ ਤੇ ਸ਼ਾਮਲ ਹੋਏ ਜਿੰਨਾ ਨੇ ਕਰੋਨਾ ਦੇ ਭਿਆਨਕ ਦੌਰ ਵਿੱਚ ਫਰੰਟ ਲਾਈਨਰ ਬਣ ਕੇ ਕੀਮਤੀ ਜਾਨਾਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ।

  ਐਸ.ਡੀ.ਪੀ ਪਲੇਟਲੈਟਸ ਦਾਨ ਦੇ ਮੁੱਦੇ ਤੇ ਪੂਰੇ ਹਾਊਸ ਨੂੰ ਮਹਿਸੂਸ ਹੋਇਆ ਕਿ ਜਿਸ ਖ਼ੂਨਦਾਨ ਜਾਗਰੂਕਤਾ ਲਹਿਰ ਨੂੰ 35-40 ਸਾਲ ਪਹਿਲਾਂ ਆਰੰਭ ਕੀਤਾ ਗਿਆ ਸੀ ਅੱਜ ਉਹ ਹੀ ਚੈਲਿੰਜ ਪਲੇਟਲੈਟਸ ਹਨਾਲ ਜਾਗਰੂਕਤਾ ਲਹਿਰ ਉਸਾਰਨ ਦਾ ਬਣ ਗਿਆ ਹੈ।ਜਿਵੇਂ ਕਿ ਤੰਦਰੁਸਤ ਵਿਅਕਤੀ ਦੀ ਉਮਰ 18-60 ਸਾਲ ਦੇ ਵਿਚਕਾਰ ਹੋਵੇ,ਸਰੀਰ ਦਾ ਘੱਟੋ ਘੱਟ ਭਾਰ 60 ਕਿਲੋ ਗ੍ਰਾਮ ਹੋਵੇ,ਹੀਮੋਗਲੋਬਿਨ (ਖ਼ੂਨ ਦੀ ਮਾਤਰਾ) 12.5 ਗ੍ਰਾਮ % ਤੋਂ ਵੱਧ ਹੋਵੇ,ਮਰੀਜ ਅਤੇ ਦਾਨੀ ਦਾ ਗਰੁੱਫ ਆਪਸ ਵਿੱਚ ਮਿਲਦਾ ਹੋਵੇ।ਦਾਨੀ ਦੇ ਬਾਹਾਂ ਦੀਆਂ ਨਾੜਾ ਮੋਟੀਆਂ ਅਤੇ ਸਿੱਧੀਆਂ ਹੋਣ।ਮਾਤਾ-ਪਿਤਾ,ਬੇਟਾ-ਬੇਟੀ ਇੱਕ ਦੂਸਰੇ ਨੂੰ ਪਲੇਟਲੈਟਸ ਦਾ ਦਾਨ ਨਹੀਂ ਕਰ ਸਕਦੇ।ਸੈਲ ਇਕੱਠੇ ਕਰਨ ਵਾਲੀ ਕਿੱਟ ਮਹਿੰਗੇ ਭਾਅ ਦੀ ਤੇ ਦਾਨ ਕਰਨ ਲਈ ਫਿਟਨੈਸ ਉਪੰ੍ਰਤ ਕਰੀਬ ਢੇਡ ਘੰਟੇ ਦਾ ਸਮਾਂ ਲੱਗਣਾ ਆਦਿ ਨਵੇਂ ਮੁੱਦੇ ਹਨ।ਇਹਨਾਂ ਵਾਰੇ ਆਮ ਜੰਤਾ ਜਾਗਰੂਕ ਨਹੀਂ ਹੈ।ਸਿੱਟੇ ਵਜੋਂ ਆਮ ਖ਼ੂਨਦਾਨ ਨਾਲੋਂ ਵੱਖਰੇ ਨਿਯਮ,ਸ਼ਰਤਾਂ,ਟੈਸਟ ਫੀਸਾਂ ਤੇ ਦਾਨ ਲਈ ਸਮੇ ਦੀ ਮਜਬੂਰੀ ਆਦਿ ਕਾਰਨਾ ਕਰਕੇ ਲੋੜਵੰਦ ਅਨੇਕਾਂ ਇੱਤਜਾਰ ਤੇ ਪੁੱਛ-ਗਿੱਛ ਕਰਦੇ ਹਨ।ਹਾਊਸ ਵਲੋਂ ਇਸ ਜਾਗਰੂਕਤਾ ਲਈ ਵਿਸ਼ੇਸ਼ ਤੌਰ ਤੇ ਪ੍ਰੇਰਕ ਮੀਟਿੰਗ ਬਲਾਉਣ,ਲਿਟਰੇਚਰ,ਸ਼ੋਸ਼ਲ ਮੀਡੀਆ ਦੀ ਵਰਤੋਂ,ਵਿਦਿਅਕ ਅਦਾਰਿਆਂ ਵਿੱਚ ਸੈਮੀਨਾਰ ਆਯੋਜਿਤ ਕਰਨ ਆਦਿ ਯਤਨ ਕਰਨ ਦਾ ਫੈਸਲਾ ਲਿਆ।

Featured post

PSEB 8th Result 2024: 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends