ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ

 *ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ*


ਲਹਿਰਾਗਾਗਾ (     ) 26.11.2021 

    ਬਲਾਕ ਲਹਿਰਾਗਾਗਾ ਦੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਸਤਿਕਾਰਯੋਗ ਬੀਪੀਈਓ ਸਾਹਿਬ ਸ੍ਰੀ ਰਜਿੰਦਰ ਕੁਮਾਰ ਜੀ, ਬੀਐੱਮਟੀ ਲਖਵੀਰ ਸਿੰਘ ਅਤੇ ਸਮੂਹ ਸੀਐੱਚਟੀ ਸਹਿਬਾਨ ਜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ (ਮੁੰਡੇ) ਵਿਖੇ ਕਰਵਾਏ ਗਏ। ਇਨ੍ਹਾਂ ਵਿੱਚ ਵਿਦਿਆਰਥੀਆਂ ਦੇ ਕੁੱਲ 12 ਮੁਕਾਬਲੇ ਅਤੇ ਅਧਿਆਪਕਾਂ ਦਾ ਸੁੰਦਰ ਲਿਖਾਈ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਦਾ ਪ੍ਰਬੰਧ ਕਲੱਸਟਰ ਇੰਚਾਰਜ ਸ੍ਰੀਮਤੀ ਰਚਨਾ ਰਾਣੀ ਸੀਐੱਚਟੀ ਕਲੱਸਟਰ ਲਹਿਰਾ (ਮ) ਦੀ ਨਿਗਰਾਨੀ ਹੇਠ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ। 





       ਇਨ੍ਹਾਂ ਮੁਕਾਬਲਿਆਂ ਵਿੱਚ  ਕਲੱਸਟਰ  ਭਾਈ ਕੀ ਪਿਸ਼ੌਰ ਦੇ ਸਕੂਲ ਗੋਬਿੰਦਗੜ੍ਹ ਜੇਜੀਆਂ ਦੀ ਵਿਦਿਆਰਥਣ ਕਾਜਲ ਨੇ ਅੰਗਰੇਜ਼ੀ ਸੁੰਦਰ ਲਿਖਾਈ ਕਰਸਿਵ ਮੁਕਾਬਲੇ, ਖੁਸ਼ਪ੍ਰੀਤ ਕੌਰ ਸਪਸ ਸੇਖੂਵਾਸ ਨੇ ਕਵਿਤਾ ਗਾਇਨ ਮੁਕਾਬਲੇ ਅਤੇ ਇਸੇ ਕਲੱਸਟਰ ਦੇ ਸਪਸ ਰਾਮਗੜ੍ਹ ਸੰਧੂਆਂ ਦੀ  ਵਿਦਿਆਰਥਣ  ਖੁਸ਼ਪ੍ਰੀਤ ਕੌਰ ਨੇ  ਬੋਲ ਲਿਖਤ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ।

     ਕਲੱਸਟਰ ਲਹਿਰਾ (ਕੁੜੀਆਂ) ਦੇ ਸਪਸ ਸੰਗਤਪੁਰਾ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਭਾਸ਼ਣ ਮੁਕਾਬਲੇ, ਲਹਿਰਾ (ਕੁਡ਼ੀਆਂ) ਦੀ ਵਿਦਿਆਰਥਣ ਨਵਜੋਤ ਕੌਰ ਨੇ ਕਹਾਣੀ ਸੁਣਾਉਣ ਮੁਕਾਬਲੇ ਅਤੇ ਲਹਿਰਾ (ਕੁਡ਼ੀਆਂ) ਦੇ ਹੋਣਹਾਰ ਵਿਦਿਆਰਥੀ ਕੁਨਾਲ ਗਰਗ ਨੇ ਆਮ ਗਿਆਨ ਮੁਕਾਬਲੇ ਵਿੱਚ ਬਾਕੀਆਂ ਨੂੰ ਪਛਾੜਦੇ ਹੋਏ ਪਹਿਲੇ ਸਥਾਨ ਤੇ ਕਬਜ਼ਾ ਕੀਤਾ ।

    ਚੋਟੀਆਂ ਕਲੱਸਟਰ ਨੇ ਵੀ ਆਪਣੀ ਜਗ੍ਹਾ ਬਣਾਉਂਦੇ ਹੋਏ ਸਪਸ ਆਲਮਪੁਰ ਦੀ ਵਿਦਿਆਰਥਣ ਹਰਮਨ ਕੌਰ ਨੇ ਪੜ੍ਹਨ ਮੁਕਾਬਲੇ ਅਤੇ ਸਪਸ ਕਾਲੀਆ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਅੰਗਰੇਜ਼ੀ ਸੁੰਦਰ ਲਿਖਾਈ ਪ੍ਰਿੰਟ ਫੌਂਟ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਲੱਸਟਰ ਦਾ ਮਾਣ ਵਧਾਇਆ।

   ਬਲਾਕ ਦੇ ਕਲੱਸਟਰ ਲਹਿਰਾ (ਮੁੰਡੇ) ਦੇ ਸਪਸ ਗਾਗਾ ਦੇ ਵਿਦਿਆਰਥੀ ਰਾਜਵੀਰ ਸਿੰਘ ਨੇ ਪੰਜਾਬੀ ਸੁੰਦਰ ਲਿਖਾਈ (ਕਲਮ ਨਾਲ)  ਮੁਕਾਬਲੇ ਅਤੇ ਗਾਗਾ ਦੀ ਹੀ ਵਿਦਿਆਰਥਣ ਰਮਨਦੀਪ ਕੌਰ ਨੇ ਪੰਜਾਬੀ ਸੁੰਦਰ ਲਿਖਾਈ (ਜੈੱਲ ਪੈੱਨ ਨਾਲ) ਮੁਕਾਬਲੇ ਵਿਚ ਪਹਿਲੀ ਪੁਜ਼ੀਸ਼ਨ ਦੀ ਟਰਾਫ਼ੀ ਜਿੱਤੀ।

  ਇਸ ਤੋਂ ਇਲਾਵਾ ਬਾਕੀ ਕਲੱਸਟਰਾਂ ਵਿੱਚੋਂ ਭੁਟਾਲ ਕਲਾਂ ਕਲੱਸਟਰ ਦੇ ਸਪਸ ਖੰਡੇਬਾਦ ਦੇ ਵਿਦਿਆਰਥੀ ਰਵਿੰਦਰ ਸਿੰਘ ਨੇ ਹਿੰਦੀ ਸੁੰਦਰ ਲਿਖਾਈ (ਜੈੱਲ ਪੈੱਨ) ਮੁਕਾਬਲੇ ਅਤੇ ਕਲੱਸਟਰ ਸ਼ਾਦੀਹਰੀ ਦੇ ਸਪਸ ਢੰਡਿਆਲ ਦੀ ਵਿਦਿਆਰਥਣ ਸੁਪ੍ਰਿਆ ਨੇ ਚਿੱਤਰਕਲਾ ਮੁਕਾਬਲੇ ਵਿੱਚ ਪਛਾੜ ਬਾਕੀਆਂ ਨੂੰ ਪਛਾੜਦੇ ਹੋਏ ਅਪਣੇ ਕਲੱਸਟਰਾਂ ਦੀ ਹਾਜ਼ਰੀ ਲਗਵਾਈ।

     ਮਾਂ ਬੋਲੀ ਨੂੰ ਸਮਰਪਿਤ ਅਧਿਆਪਕਾਂ ਦੇ ਪੰਜਾਬੀ ਸੁੰਦਰ ਲਿਖਾਈ (ਜੈੱਲ ਪੈੱਨ ਨਾਲ) ਮੁਕਾਬਲੇ ਵਿੱਚ ਕਲੱਸਟਰ ਭਾਈ ਕੀ ਪਿਸ਼ੌਰ ਦੇ ਸਕੂਲ ਗੋਬਿੰਦਗਡ਼੍ਹ ਜੇਜੀਆਂ ਦੇ ਮੈਮ ਰਮਨਦੀਪ ਕੌਰ ਈਟੀਟੀ ਅਧਿਆਪਕਾ ਨੇ ਪਹਿਲੇ ਸਥਾਨ ਦੀ ਟਰਾਫ਼ੀ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਕਲੱਸਟਰ ਦਾ ਮਾਣ ਵਧਾਇਆ।

    ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਦੇ ਸਮੂਹ ਕਲੱਸਟਰਾਂ ਵਿੱਚੋਂ ਵੱਖ -ਵੱਖ ਮੁਕਾਬਲਿਆਂ ਵਿੱਚ  ਆਪਣੀ ਜਿੱਤ ਦਰਜ ਕਰਵਾਉਂਦੇ ਹੋਏ ਬਲਾਕ ਦੇ ਅਧਿਆਪਕਾਂ ਨੇ ਆਪਣੀ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ।

      ਇਸ ਦੌਰਾਨ  ਬਲਾਕ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਕੁਮਾਰ ਜੀ   ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਜ਼ਿਲ੍ਹਾ ਪੱਧਰ ਤੇ ਵੀ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

    ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ ਜੀ, ਬਾਬੂ ਗੁਰਮੇਲ ਸਿੰਘ ਜੀ ਅਤੇ ਦਫਤਰ ਦੇ ਸਟਾਫ  ਵੱਲੋਂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।

     ਮੁਕਾਬਲਿਆਂ ਵਿੱਚ ਬੱਚਿਆਂ ਦੀ ਸ਼ਮੂਲੀਅਤ ਕਰਵਾਉਣ ਵਾਲੇ ਅਤੇ  ਮੁਕਾਬਲਿਆਂ ਦੇ ਪ੍ਰਬੰਧ ਵਿੱਚ ਆਪਣੀਆਂ ਡਿਊਟੀਆਂ ਨਿਭਾਉਣ ਵਾਲੇ ਮਿਹਨਤੀ ਅਧਿਆਪਕਾਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਅੰਤ ਵਿਚ ਸ੍ਰੀ ਰਾਕੇਸ਼ ਕੁਮਾਰ ਸੀ ਐਚ ਟੀ ਚੋਟੀਆਂ ਨੇ ਸਮੂਹ ਅਧਿਆਪਕਾਂ ਅਤੇ ਬੱਚਿਆਂ ਦਾ ਇਨ੍ਹਾਂ ਮੁਕਾਬਲਿਆਂ ਵਿੱਚ  ਪਹੁੰਚਣ ਤੇ ਧੰਨਵਾਦ ਕੀਤਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends