ਪੋਲਿੰਗ ਬੂਥਾਂ ਉਤੇ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਭਰੇ ਜਾ ਰਹੇ ਹਨ ਫਾਰਮ:ਚੋਣਕਾਰ ਰਜਿਸਟ੍ਰੇਸ਼ਨ ਅਫਸਰ
ਸੁਪਰਵਾਈਜਰਾ ਦੀ ਨਿਗਰਾਨੀ ਹੇਠ ਬੂਥ ਲੈਵਲ ਅਫਸਰਾਂ ਵਲੋਂ ਪੋਲਿੰਗ ਬੂਥਾ ਉਤੇ ਲਗਾਏ ਗਏ ਵਿਸ਼ੇਸ ਕੈਂਪ-ਕੇਸ਼ਵ ਗੋਇਲ
ਸ੍ਰੀ ਅਨੰਦਪੁਰ ਸਾਹਿਬ 6 ਨਵੰਬਰ (jobsoftoday)
ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 49- ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪੋਲਿੰਗ ਬੂਥਾਂ ਉਤੇ 1 ਜਨਵਰੀ 2022 ਦੀ ਯੋਗਤਾ ਦੇ ਅਧਾਰ ਤੇ ਨੋਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਦੋ ਦਿਨਾਂ ਦੇ ਸਪੈਸ਼ਲ ਰਜਿਸਟ੍ਰੇਸ਼ਨ ਕੈਂਪ ਲਗਾਏ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਕੇਸ਼ਵ ਗੋਇਲ ਨੇ ਦੱਸਿਆ ਕਿ ਜਿਹੜੇ ਵੋਟਰ ਇਨ੍ਹਾਂ ਪੋਲਿੰਗ ਬੂਥਾਂ ਉਤੇ ਲਗਾਏ ਗਏ ਕੈਂਪ ਵਿਚ ਨਹੀ ਪੁੱਜ ਸਕੇ ਉਹ ਯੋਗ ਵੋਟਰ ਘਰ ਬੈਠ ਕੇ ਆਪਣੇ ਫੋਨ ਤੋਂ ਜਾਂ ਕੰਪਿਊਟਰ ਤੋਂ ਆਨਲਾਈਨ ਵੋਟਾਂ ਅਪਲਾਈ/ਸੁਧਾਈ ਲਈ ਆਪਣਾ ਬਿਨੈ ਪੱਤਰ ਦਰਜ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਨੋਜਵਾਨ ਵੋਟਰਾਂ ਨੂੰ ਆਪਣੀ ਯੋਗਤਾ ਦੇ ਅਧਾਰ ਤੇ ਵੋਟਰ ਰਜਿਸਟਰਡ ਹੋਣ ਦੀ ਅਪੀਲ ਵੀ ਕੀਤੀ।ਨਿਰਧਾਰਤ ਕੀਤੇ ਪ੍ਰੋਗਰਾਮ ਅਨੁਸਾਰ ਅੱਜ 6 ਨਵੰਬਰ ਨੂੰ ਅਤੇ ਭਲਕੇ 7 ਨਵੰਬਰ ਨੂੰ ਪੋਲਿੰਗ ਬੂਥਾਂ ਉਤੇ ਬੂਥ ਲੈਵਲ ਅਫਸਰਾਂ ਵਲੋਂ ਵੀ ਨਵੇਂ ਵੋਟਰਾਂ ਦੀ ਰਜਿਸਟੇ੍ਰਸ਼ਨ ਅਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਫਾਰਮ ਭਰੇ ਜਾ ਰਹੇ ਹਨ।ਉਹਨਾਂ ਵੱਧ ਤੋਂ ਵੱਧ ਨੋਜਵਾਨ ਵੋਟਰਾਂ ਨੂੰ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਹੋਣ ਤੇ ਅਪਣੀ ਯੋਗਤਾ ਦੇ ਅਧਾਰ ਤੇ ਵੋਟਰ ਰਜਿਸਟਰਡ ਹੋਣ ਦੀ ਅਪੀਲ ਕੀਤੀ।
ਐਸ.ਡੀ.ਐਮ ਸ੍ਰੀ ਕੇਸ਼ਵ ਗੋਇਲ ਨੇ ਹੋਰ ਦੱਸਿਆ ਕਿ ਨੋਜਵਾਨ ਵੋਟਰ ਆਪਣੀ ਵੋਟ ਰਜਿਸਟਰ ਕਰਵਾਉਣ ਲਈ ਇਨ੍ਹਾਂ ਕੈਂਪਾ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਦੇ ਹੱਕ ਤੋ ਵਾਝਾ ਨਾ ਰਹੇ। ਇਸ ਦੇ ਲਈ ਇਹ ਵਿਸ਼ੇਸ ਅਭਿਆਨ ਚਲਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਵੋਟਰ ਹਰ ਹਾਲ ਵਿਚ ਇਨ੍ਹਾਂ ਕੈਂਪਾਂ ਵਿਚ ਜਾ ਕੇ ਵੋਟਰ ਸੂਚੀ ਵਿਚ ਆਪਣੇ ਨਾਮ ਨੂੰ ਚੈਕ ਕਰਨ ਅਤੇ ਕਿਸੇ ਵੀ ਤਰਾਂ ਦੀ ਤਰੁੱਟੀ ਹੋਣ ਤੇ ਨਿਰਧਾਰਤ ਪ੍ਰੋਫਾਰਮੇ ਵਿਚ ਆਪਣੀ ਸੁਧਾਈ ਲਈ ਵੀ ਅਪਲਾਈ ਕਰਨ। ਵੋਟ ਸਾਡਾ ਮੋਲਿਕ ਅਧਿਕਾਰ ਹੈ, ਕੋਈ ਵੀ ਯੋਗ ਵੋਟਰ ਇਸ ਦੇ ਲਾਭ ਲੈਣ ਤੋ ਵਾਝਾਂ ਨਹੀ ਰਹਿਣਾ ਚਾਹੀਦਾ। ਉਨ੍ਹਾਂ ਨੇ ਦੱਸਿਆ ਕਿ ਪੋਲਿੰਗ ਬੂਥਾ ਉਤੇ ਬੂਥ ਲੈਵਲ ਅਸਫਰਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।