ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਨਾ ਰਾਜੂ ਨੇ ਵਿਸ਼ੇਸ਼ ਕੈਂਪ ਦੌਰਾਨ ਮੌਕੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ। ਮੁੱਖ ਚੋਣ ਅਫ਼ਸਰ ਡਾ. ਰਾਜੂ ਵੱਲੋਂ ਸ਼ਾਸਤਰੀ ਮਾਡਲ ਪਬਲਿਕ ਸਕੂਲ ਫੇਜ਼-1 ਵਿੱਚ ਪੋਲਿੰਗ ਬੂਥ ਨੰਬਰ-135 ਤੋਂ 138, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿੱਚ ਪੋਲਿੰਗ ਬੂਥ ਨੰਬਰ-156 ਅਤੇ 157 , ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿੱਚ ਬੂਥ ਨੰਬਰ-176 ਅਤੇ 177 ਅਤੇ ਸਰਕਾਰੀ ਸਕੂਲ (ਐਲੀਮੈਂਟਰੀ) ਫੇਜ਼-3ਬੀ ਵਿੱਚ ਬੂਥ ਨੰਬਰ-154 ਅਤੇ 155 ਬੂਥਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਸ਼ਿਵਾਲਿਕ
ਪਬਲਿਕ ਸਕੂਲ ਫੇਜ਼-6 ਵਿੱਚ ਬੂਥ ਨੰਬਰ-
177 ਦਾ ਬੀਐੱਲਓ ਗੈਰਹਾਜ਼ਰ ਮਿਲਿਆ। ਇਸ ਸਬੰਧੀ ਬੂਥ ਇੰਚਾਰਜ ਤਸੱਲੀਬਖ਼ਸ਼
ਜਵਾਬ ਨਹੀਂ ਦੇ ਸਕੇ ਜਿਸ ਦਾ ਗੰਭੀਰ
ਨੋਟਿਸ ਲੈਂਦਿਆਂ ਮੁੱਖ ਚੋਣ ਅਫ਼ਸਰ ਵੱਲੋਂ
ਇਨ੍ਹਾਂ ਅਧਿਕਾਰੀਆਂ ਵਿਰੁੱਧ ਸਖ਼ਤ
ਕਾਰਵਾਈ ਦੇ ਆਦੇਸ਼ ਦਿੱਤੇ ਗਏ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਹੋ ਸਕਦੇ ਵੱਡੇ ਫੈਸਲੇ
PSEB FIRST TERM EXAM: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ, ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਡੇਟ ਸੀਟ, ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ
ਉਨ੍ਹਾਂ ਵੱਲੋਂ ਜਨਤਾ ਨੂੰ ਅਪੀਲ ਕੀਤੀ
ਗਈ ਕਿ ਜਿਨ੍ਹਾਂ ਵੋਟਰਾਂ ਦੀ 1.01.2022 ਨੂੰ
18 ਸਾਲ ਹੋ ਰਹੀ ਹੈ ਅਤੇ ਉਨ੍ਹਾਂ ਦੀ ਵੋਟ
ਨਹੀਂ ਬਣੀ, ਉਹ ਆਪਣੀ ਵੋਟ ਫਾਰਮ
ਨੰਬਰ-6 ਰਾਹੀਂ ਬਣਵਾ ਸਕਦਾ ਹੈ ਅਤੇ
ਜਿਸ ਵਿਅਕਤੀ ਦੀ ਵੋਟ ਨਹੀਂ ਬਣੀ ਤਾਂ
ਉਹ ਫਾਰਮ ਨੰਬਰ-6, ਵੋਟ ਬਣਾਉਣ ਲਈ,
ਵੋਟ ਕਟਾਉਣ ਲਈ ਫਾਰਮ ਨੰਬਰ-7, ਵੋਟਰ
ਕਾਰਡ ਵਿੱਚ ਸੋਧ ਕਰਾਉਣ ਲਈ ਫਾਰਮ
ਨੰਬਰ-6 ਅਤੇ ਹਲਕੇ ਅੰਦਰ ਹੀ ਪਤਾ
ਬਦਲਾਉਣ ਲਈ ਫਾਰਮ ਨੰਬਰ-8 ਓ,
ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ
Online ਫਾਰਮ ਭਰੇ ਜਾ ਸਕਦੇ ਹਨ।
ਇਹ
ਫਾਰਮ 30.11.2021 ਤੱਕ ਭਰੇ ਜਾ ਸਕਦੇ
ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ
ਕੈਂਪ 7਼.11 2021, 20.11 2021 ਅਤੇ
21.11.2021 ਲਾਏ ਜਾਣੇ ਹਨ।