ਦਸੰਬਰ ਦੇ ਪਹਿਲੇ ਹਫਤੇ ਨਿਯੁਕਤ ਹੋਣਗੇ ਪ੍ਰੋਫੈਸਰ-ਕ੍ਰਿਸ਼ਨ ਕੁਮਾਰ
ਉਲੰਪੀਅਨ ਸਿੱਖਿਆ ਮੰਤਰੀ ਪ੍ਰਗਟ ਸਿੰਘ ਤੋਂ ਪੰਜਾਬ ਨੂੰ ਵੱਡੀਆਂ ਆਸਾਂ
ਚੰਡੀਗੜ੍ਹ 2 ਨਵੰਬਰ (ਹਰਦੀਪ ਸਿੰਘ ਸਿੱਧੂ )ਬਹੁਤ ਸਾਰੇ ਸੁਨੇਹੇ ਆ ਰਹੇ ਸਨ ਕਿ ਸਹਾਇਕ ਪ੍ਰੋਫੈਸਰਾਂ ਦੇ ਹੋਣ ਜਾ ਰਹੇ ਟੈਸਟ ਲਈ ਸਿਲੇਬਸ ਕਦੋਂ ਆਏਗਾ। ਅੱਜ ਵਿਭਾਗ ਦੀ ਵੈੱਬਸਾਈਟ ਉੱਤੇ ਸਲੇਬਸ ਪਾ ਦਿੱਤਾ ਗਿਆ ਹੈ। ਕਿਰਪਾ ਕਰਕੇ ਸਾਰੇ ਪ੍ਰੀਖਿਆਰਥੀ ਸਿਲੇਬਸ ਨੋਟ ਕਰ ਲੈਣ। ਵਿਭਾਗ ਵੱਲੋਂ ਲਏ ਜਾ ਰਹੇ ਟੈਸਟ ਬਾਰੇ ਫੈਲਾਏ ਜਾ ਰਹੇ ਕਿਸੇ ਵੀ ਭਰਮ ਤੋਂ ਬਚਦੇ ਹੋਏ ਡਟ ਕੇ ਤਿਆਰੀ ਕਰਦੇ ਰਹੋ। ਉਮੀਦ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਬਹੁਤ ਸਾਰੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਕਰ ਦਿੱਤੀ ਜਾਏਗੀ। ਇਹ ਗੱਲ ਦਾ ਪ੍ਰਗਟਾਵਾ ਉਚੇਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੀਤਾ। ਉਨ੍ਹਾਂ ਦਾਅਵਾ ਕਿ ਬੇਸ਼ੱਕ ਸਮਾਂ ਥੋੜਾ ਹੈ,ਪਰ ਉਚੇਰੀ ਸਿੱਖਿਆ ਮੰਤਰੀ ਸਰਦਾਰ ਪ੍ਰਗਟ ਸਿੰਘ ਦੀ ਅਗਵਾਈ ਚ ਕਾਲਜਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ।। ਇਥੇ ਜ਼ਿਕਰਯੋਗ ਹੈ ਕਿ ਕਈ ਦਹਾਕਿਆਂ ਤੋਂ ਕਾਲਜਾਂ ਅੰਦਰ ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਨਾ ਹੋਣ ਕਾਰਨ ਕਾਲਜਾਂ ਦਾ ਜਲੂਸ ਨਿਕਲਿਆ ਪਿਆ ਸੀ,ਪਰ ਜਦੋਂ ਤੋਂ ਪਦਮ ਸ੍ਰੀ ਅਤੇ ਹਾਕੀ ਉਲੰਪੀਅਨ ਪ੍ਰਗਟ ਸਿੰਘ ਨੇ ਸਿੱਖਿਆ ਵਿਭਾਗ ਦੀ ਵਾਂਗਡੋਰ ਸੰਭਾਲੀ ਹੈ,ਸਭਨਾਂ ਨੂੰ ਵੱਡੀ ਆਸਾਂ ਹਨ।