NTSE 2021-22
ਰਾਜ ਪੱਧਰੀ ਕੌਮੀ ਯੋਗਤਾ ਖੋਜ ਪ੍ਰੀਖਿਆ ਸਾਲ 2021-22, ਪੰਜਾਬ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ NTSE ਲਈ ਅਰਜ਼ੀਆਂ ਮੰਗੀਆਂ ਹਨ।ਕੇਵਲ 10ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ
ਪਬਲਿਕ ਨੋਟਿਸ
ਐਸਸੀ.ਈ.ਆਰ.ਟੀ, ਪੰਜਾਬ ਵੱਲੋਂ ਦਸਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਲਈ
ਸਾਲ 2021-22 ਦੀ ਰਾਜ ਪੱਧਰੀ ਕੌਮੀ ਯੋਗਤਾ ਖੋਜ ਪ੍ਰੀਖਿਆ (NTSE, Stage1) ਮਿਤੀ
16.01.2022 (ਐਤਵਾਰ) ਨੂੰ ਕੰਡਕਟ ਕੀਤੀ ਜਾਵੇਗੀ ।
ਇਸ ਪ੍ਰੀਖਿਆ ਵਿਚ ਪੰਜਾਬ ਰਾਜ ਵਿਚ ਸਥਿਤ ਸਰਕਾਰੀ ਸਕੂਲ, ਕੇਂਦਰੀ ਵਿਦਿਆਲੇ, ਨਵੋਦਿਆ ਵਿਦਿਆਲੇ ਜਾਂ ਕਿਸੇ ਪ੍ਰਕਾਰ ਦੇ
ਮਾਨਤਾ ਪ੍ਰਾਪਤ ਸਕੂਲਾਂ ਵਿਚ 10ਵੀਂ ਜਮਾਤ ਵਿਚ ਪੜ੍ਹਦੇ ਉਹ ਵਿਦਿਆਰਥੀ ਬੈਠ ਸਕਦੇ ਹਨ,
ਜਿਨ੍ਹਾਂ ਨੇ 9ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿਚ 55% ਅੰਕ (ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਸਰੀਰਕ ਰੂਪ ਤੋਂ ਵਿਕਲਾਂਗਾਂ ਲਈ) ਅਤੇ 70% ਅੰਕ (ਹੋਰ ਕੈਟਾਗਿਰੀਆਂ ਲਈ)
ਪ੍ਰਾਪਤ ਕੀਤੇ ਹਨ।
ਵਿਦਿਆਰਥੀਆਂ ਦੇ ਦਾਖ਼ਲਾ ਫਾਰਮ ਸਕੂਲਾਂ ਵੱਲੋਂ ਸਿੱਖਿਆ ਵਿਭਾਗ ਦੇ ਪੋਰਟਲ www.epunjabschool.gov.in ਉੱਤੇ login ਅਧੀਨ ਮਿਤੀ 15.11.2021 ਤੋਂ
| 30.1.2021 ਤੱਕ ਭਰੇ ਜਾਣਗੇ।
ਇਸ ਪ੍ਰੀਖਿਆ ਸਬੰਧੀ ਪੂਰੀ ਜਾਣਕਾਰੀ ਸਰਵ ਸਿੱਖਿਆ ਅਭਿਆਨ ਦੀ ਵੈੱਬਸਾਈਟ www.ssapunjab.org.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।