ਮਾਸਟਰ ਕੇਡਰ ਯੂਨੀਅਨ ਵੱਲੋਂ ਪਦਉੱਨਤ ਲੈਕਚਰਾਰ ਦਾ ਟੈਸਟ ਲੈਣ ਦੀ ਨਿਖੇਧੀ
ਮਾਸਟਰ ਕੇਡਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਸਿੱਖਿਆ ਵਿਭਾਗ ਵੱਲੋਂ ਅਗਸਤ 2018 ਵਿੱਚ ਪਦਉੱਨਤ ਕੀਤੇ ਲੈਕਚਰਾਰਾਂ ਦੀ ਪ੍ਰੀਖਿਆ ਲੈਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੂਹ ਲੈਕਚਰਾਰ ਇਸ ਦਾ ਸਖ਼ਤ ਵਿਰੋਧ ਕਰਨਗੇ ਅਤੇ ਇਹ ਪ੍ਰੀਖਿਆ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪਦਉੱਨਤ ਅਧਿਆਪਕਾਂ ਦੇ ਹੁਕਮਾਂ ਵਿੱਚ ਕਿਤੇ ਵੀ ਅਜਿਹਾ ਨਹੀਂ ਲਿਖਿਆ ਗਿਆ। ਵਿਭਾਗ ਵੱਲੋਂ ਵਿਸ਼ਾ ਟੈਸਟ ਅਤੇ ਕੰਪਿਊਟਰ ਟੈਸਟ ਦੋਵੇਂ ਲੈਣ ਦੀ ਗੱਲ ਚੱਲ ਰਹੀ ਹੈ। ਜੋ ਕਿ 12/12/2021 ਨੂੰ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਹੋ ਸਕਦੇ ਵੱਡੇ ਫੈਸਲੇ
PSEB FIRST TERM EXAM: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ, ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਡੇਟ ਸੀਟ, ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ
ਮਾਸਟਰ ਕਾਡਰ ਦੀ ਤਰੱਕੀ ਲੰਬੇ ਸਮੇਂ ਬਾਅਦ ਹੋਈ ਹੈ, ਹੁਣ ਇਹ ਪ੍ਰੀਖਿਆ ਦੀ ਗੱਲ ਕਰ ਰਹੇ ਹਨ।ਦਵਿੰਦਰ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਸਿੰਘ, ਮਨੋਜ ਕੁਮਾਰ, ਨੇ ਕਿਹਾ ਕਿ ਪਹਿਲਾਂ ਅਜਿਹਾ ਕੋਈ ਟੈਸਟ ਨਹੀਂ ਹੁੰਦਾ ਸੀ।