ਸੀ. ਬੀ. ਐੱਸ. ਈ. ਟਰਮ-1 ਪ੍ਰੀਖਿਆ : 10.30 ਦੀ ਬਜਾਏ 11.30 ਵਜੇ ਸ਼ੁਰੂ ਹੋਵੇਗੀ ਪ੍ਰੀਖਿਆ
-ਸੈਂਟਰਲ ਬੋਰਡ ਆਫ ਸੈਕੰਡਰੀ
ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਜਮਾਤ
10ਵੀਂ ਅਤੇ 12ਵੀਂ ਦੀ ਟਰਮ-1 ਪ੍ਰੀਖਿਆ ਨੂੰ
ਲੈ ਕੇ ਕੁੱਝ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਹਨ, ਜਿਨ੍ਹਾਂ ਮੁਤਾਬਕ ਸਟੂਡੈਂਟਸ ਦੇ ਰੋਲ ਨੰਬਰ
9 ਨਵੰਬਰ ਤੱਕ ਵੈੱਬਸਾਈਟ ਉੱਤੇ ਅਪਲੋਡ ਕਰ
ਦਿੱਤੇ ਜਾਣਗੇ। ਇਸ ਦੇ ਨਾਲ ਹੀ ਪ੍ਰੀਖਿਆ
ਮਿਆਦ ਵੀ 90 ਮਿੰਟ ਤੈਅ ਕੀਤੀ ਗਈ ਹੈ ।
ਠੰਡ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ
ਹੋਏ ਪ੍ਰੀਖਿਆ ਆਮ ਰੂਪ ਨਾਲ ਸਵੇਰੇ 10.30
ਦੀ ਬਜਾਏ 11.30 ਵਜੇ ਤੋਂ ਸ਼ੁਰੂ ਹੋਵੇਗੀ। ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰ ਪੜ੍ਹਨ ਲਈ 15 ਦੀ ਜਗਾ 20 ਮਿੰਟ ਦਾ ਸਮਾਂ ਦਿੱਤਾ ਜਾਵੇਗਾ।
10ਵੀਂ ਦੀ ਪ੍ਰੀਖਿਆ 17 ਅਤੇ 12ਵੀਂ ਦੀ ਪ੍ਰੀਖਿਆ 16 ਨਵੰਬਰ
ਤੋਂ ਸ਼ੁਰੂ ਹੋਵੇਗੀ।
9 ਨੂੰ ਜਾਰੀ ਹੋਣਗੇ ਐਡਮਿਟ ਕਾਰਡ : ਇਕ ਆਧਿਕਾਰਕ ਨੋਟਿਸ ਅਨੁਸਾਰ
ਸੀ. ਬੀ. ਐੱਸ. ਈ. 9 ਨਵੰਬਰ ਨੂੰ ਟਰਮ-1 ਐਗਜ਼ਾਮ ਦੇ ਰੋਲ ਨੰਬਰ ਜਾਰੀ
ਕਰੇਗਾ। ਰੋਲ ਨੰਬਰ ਅਪਲੋਡ ਹੋਣ ਤੋਂ ਬਾਅਦ ਐਡਮਿਟ ਕਾਰਡ ਜਾਰੀ ਕਰ
ਦਿੱਤੇ ਜਾਣਗੇ, ਜਿਸ ਤੋਂ ਬਾਅਦ, 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ
ਆਪਣੇ ਰੋਲ ਨੰਬਰ ਦੀ ਮਦਦ ਨਾਲ ਸੀ. ਬੀ. ਐੱਸ. ਈ. ਦੀ ਆਧਿਕਾਰਕ
ਵੈੱਬਸਾਈਟ ਉੱਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਉਨਲੋਡ ਕਰ ਸਕਣਗੇ ।