ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿਤੀਆਂ 8 ਗਰੰਟੀਆਂ,

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿਤੀਆਂ 8 ਗਰੰਟੀਆਂ, 

ਆਊਟਸੋਰਸਿੰਗਗ 'ਤੇ ਕੰਮ ਕਰ ਰਹੇ ਹਨ ਟੀਚਰਸ ਨੂੰ ਕੀਤਾ ਜਾਵੇਗਾ ਪੱਕਾ।


ਕੇਜਰੀਵਾਲ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਅਧਿਆਪਕ ਮੇਰੇ ਕੋਲ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਦਸਿਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ਦੀ ਤਰਾਂ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਦੀ ਲਹਿਰ ਲਿਆਂਦੀ ਜਾਵੇਗੀ। 


ਇਹ ਵੀ ਪੜ੍ਹੋ: 


ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ ਦੇ ਵਿਚ ਅਧਿਆਪਕ ਨਹੀਂ ਹਨ ਅਤੇ  ਉਨ੍ਹਾਂ ਕਿਹਾ ਕਿ ਅਸੀਂ ਰੈਗੂਲਰ ਭਰਤੀ ਕਰਾਂਗੇ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ। ਅਧਿਆਪਕ ਤਬਾਦਲਾ ਨੀਤੀ ਦੇ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਅਧਿਆਪਕਾਂ ਦੇ ਤਬਾਦਲੇ ਘਰ ਦੇ ਨੇੜੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਲਈ ਸਕੂਲਾਂ ਵਿੱਚ ਵਧੀਆ ਮਾਹੌਲ ਪੈਦਾ ਕਰਾਂਗੇ। ਅਧਿਆਪਕ ਸਿਰਫ਼ ਪੜਾਉਣ ਦਾ ਕੰਮ ਕਰਨਗੇ, ਨਾਨ ਟੀਚਿਂਗ ਕੰਮ ਨਹੀਂ ਲਿਆ ਜਾਵੇਗਾ। ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਅਤੇ  ਹੋਰ ਸੰਸਥਾਵਾਂ ਵਿੱਚ ਭੇਜਿਆ ਜਾਵੇਗਾ। ਪ੍ਰਮੋਸ਼ਨਾਂ ਸਮੇਂ ਸਿਰ ਹੋਣਗੀਆਂ, ਅਤੇ ਸਾਰੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੈਸ਼ਲੈਸ ਸਿਹਤ ਸਕੀਮ ਅਧੀਨ ਲਿਆਂਦਾ ਜਾਵੇਗਾ।
 


ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ ਦੇ ਵਿਚ ਸਿਰਫ਼ ਇਕ ਹੀ ਅਧਿਆਪਕ ਮੌਜੂਦ ਹੈ ਅਤੇ ਪੜ੍ਹਾਈ ਦਾ ਬੁਰਾ ਹਾਲ ਹੈ। ਅਸੀਂ ਦਿਲੀ ਦੇ ਸਕੂਲਾਂ ਦੀ ਕਾਇਆ ਕਲਪ ਕੀਤੀ ਹੈ ਪੰਜਾਬ ਦੇ ਸਕੂਲ ਦੀ  ਵੀ ਉਸੇ ਤਰ੍ਹਾਂ ਕਾਇਆ ਕਲਪ ਕੀਤੀ ਜਾਵੇਗੀ




____________________________________

  ਮੋਬਾਈਲ ਤੇ ਪਾਓ ਹਰ ਅਪਡੇਟ

👉👉👉 JOIN TELEGRAM FOR ALL UPDATES ON MOBILE 👈👈👈

_______________________________________

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਮਈ ਦੇ ਪਹਿਲੇ ਹਫ਼ਤੇ ਐਲਾਨੇ ਜਾਣਗੇ - ਚੇਅਰਮੈਨ ਐਸ.ਏ.ਐਸ. ਨਗਰ, 7 ਅਪ੍ਰੈਲ ( ਜਾ...

RECENT UPDATES

Trends