ਕੌਮੀ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਪਹਿਲੇ ਸਥਾਨ ਲਈ ਦੋ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ
ਨਹਿਰੂ ਯੁਵਾ ਕੇਂਦਰ ਸੰਗਠਨ ਵੱਲ੍ਹੋ ਹੋਣਗੇ ਵੱਖ ਵੱਖ ਪੱਧਰ 'ਤੇ ਭਾਸ਼ਣ ਮੁਕਾਬਲੇ
ਚੰਡੀਗੜ੍ਹ 6 ਨਵੰਬਰ (ਹਰਦੀਪ ਸਿੰਘ ਸਿੱਧੂ) ਨਹਿਰੂ ਯੁਵਾ ਕੇਂਦਰ ਸੰਗਠਨ ਵੱਲ੍ਹੋ ਦੇਸ਼ ਭਗਤੀ ਅਤੇ ਰਾਸ਼ਟਰੀ ਨਿਰਮਾਣ 'ਤੇ ਕਰਵਾਏ ਜਾ ਰਹੇ ਭਾਸ਼ਣ ਮੁਕਾਬਲੇ ਦੌਰਾਨ ਦੇ
ਕੋਮੀ ਪੱਧਰ ਉਪਰ ਪਹਿਲਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀ ਨੂੰ ਦੋ ਲੱਖ ਰੁਪਏ,ਦੂਸਰੇ ਸਥਾਨ ਲਈ ਇਨਾਮ ਇੱਕ ਲੱਖ ਰੁਪਏ ਅਤੇ ਤੀਸਰੇ ਸਥਾਨ ਲਈ ਪੰਜਾਹ ਹਜ਼ਾਰ ਰੁਪਏ ਮਿਲਣਗੇ। ਜਦੋਂ ਕਿ ਰਾਜ ਪੱਧਰ ਦੇ ਪਹਿਲੇ ਜੇਤੂ ਨੂੰ ਪੰਚੀ ਹਜ਼ਾਰ ਰੁਪਏ, ਦੂਸਰੇ ਸਥਾਨ ਲਈ ਦਸ ਹਜ਼ਾਰ ਅਤੇ ਤੀਸਰੇ ਸਥਾਨ ਲਈ ਪੰਜ ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ।
ਇਨ੍ਹਾਂ ਮੁਕਾਬਲਿਆਂ ਤਹਿਤ ਜਿਲ੍ਹਾ ਪੱਧਰ ਦੇ ਜੇਤੂ ਨੂੰ ਪੰਜ ਹਜ਼ਾਰ, ਦੂਸਰੇ ਨੰਬਰ ਵਾਲੇ ਨੂੰ ਦੋ ਹਜ਼ਾਰ ਅਤੇ ਤੀਸਰੇ ਨੰਬਰ ਵਾਲੇ ਨੂੰ ਇੱਕ ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿਛਲੇ ਸਾਲਾਂ ਦੀ ਤਰਾਂ ਨੋਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਹਿੱਤ ਅਤੇ ਨੋਜਵਾਨਾਂ ਨੂੰ ਸਮਾਜ ਦੇ ਵਿਕਾਸ ਦੇ ਕੰਮਾਂ ਵਿੱਚ ਭਾਗੀਦਾਰੀ ਬਣਾਉਣ ਹਿੱਤ ਬਲਾਕ/ਜਿਲ੍ਹਾ/ਰਾਜ ਅਤੇ ਕੋਮੀ ਪੱਧਰ ਦੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ।
ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਮੁਕਾਬਿਲਆਂ ਤੋ ਪਹਿਲਾਂ ਬਲਾਕ ਪੱਧਰ ਦੇ ਮੁਕਾਬਲੇ ਕਰਵਾਕੇ ਸਕ੍ਰੀਨਗ ਕੀਤੀ ਜਾਵੇਗੀ ਅਤੇ ਬਲਾਕ ਪੱਧਰ ਤੇ ਪਹਿਲੇ ਤਿੰਨ ਜੇਤੂ ਜਿਲ੍ਹਾ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੈ ਸਕਣਗੇ।ਉਹਨਾਂ ਕਿਹਾ ਕਿ ਮਾਨਸਾ ਅਤੇ ਭੀਖੀ ਬਲਾਕ ਪੱਧਰ ਦੇ ਮੁਕਾਬਲੇ/ ਸਕ੍ਰੀਨਗ ਨਹਿਰੂ ਯੁਵਾ ਕੇਦਰ ਮਾਨਸਾ ਵਿਖੇ 17 ਨਵੰਬਰ ਨੂੰ ਸਵੇਰੇ 11 ਵਜੇ ਕਰਵਾਈ ਜਾ ਰਹੀ ਹੈ।ਇਸੇ ਤਰਾਂ ਬਲਾਕ ਬੁਢਲਾਡਾ ਲਈ 22 ਨਵੰਬਰ ਅਤੇ ਝੁਨੀਰ ਅਤੇ ਸਰਦੂਲਗੜ ਬਲਾਕ ਦੀ ਸਕ੍ਰੀਨਗ ਵੀ ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਹੀ 23 ਨਵੰਬਰ ਨੂੰ ਕਰਵਾਈ ਜਾਵੇਗੀ।
ਸਰਬਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਿਲਆਂ ਲਈ ਭਾਗੀਦਾਰ ਦੀ ਉਮਰ ਇੱਕ ਅਪ੍ਰੈਲ 2021( 1/4/2021) ਨੂੰ 18 ਸਾਲ ਤੋਂ ਵੱਧ ਅਤੇ 29 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਭਾਗੀਦਾਰ ਮਾਨਸਾ ਜਿਲ੍ਹੇ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ ਜਿਸ ਲਈ ਉਸ ਨੂੰ ਆਪਣਾ ਪੱਕਾ ਸਬੂਤ ਦੇਣਾ ਹੋਵੇਗਾ।ਡਾ. ਸੰਦੀਪ ਘੰਡ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ,ਰਾਸ਼ਟਰੀ ਸੇਵਾ ਯੋਜਨਾ ਅਤੇ ਸਿਖਿਆ ਵਿਕਾਸ ਮੰਚ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਹਨਾਂ ਮੁਕਾਬਿਲਆਂ ਲਈ ਅਰਜੀ ਫਾਰਮ ਨਹਿਰੂ ਯੂਵਾ ਕੇਂਦਰ ਮਾਨਸਾ ਜਾਂ ਯੁਵਕ ਸੇਵਾਵਾਂ ਦਫਤਰ ਤੋ ਬਿਲਕੁੱਲ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ।