*DSET (ਰਮਸਾ) ਯੂਨੀਅਨ ਅਤੇ ਵਿਸ਼ੇਸ਼ ਅਧਿਆਪਕ (I.E.R.T.) ਪੰਜਾਬ ਵੱਲੋਂ ਮਿਤੀ 07.10.2021 ਨੂੰ CM ਪੰਜਾਬ ਦੀ ਰਿਹਾਇਸ਼ ਮੋਰਿੰਡਾ ਵਿਖੇ ਪਰਿਵਾਰ ਅਤੇ ਬੱਚਿਆਂ ਸਮੇਤ ਰੈਲੀ ਕਰਕੇ ਲਗਾਇਆ ਜਾਵੇਗਾ ਪੱਕਾ ਧਰਨਾ।*
ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ 70000 ਦਿਵਿਆਂਗ ਬੱਚੇ ਹਨ। ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਅਧਿਆਪਕ DSET ਅਤੇ I.E.R.T. ਆਮ ਅਧਿਆਪਕਾਂ ਵਾਂਗ ਸਿੱਖਿਆ ਦੇ ਰਹੇ ਹਨ ਜਿਹਨਾਂ ਦੀ ਯੋਗਤਾ ਈ.ਟੀ.ਟੀ. ਅਤੇ ਬੀ.ਐਡ. ਦੇ ਬਰਾਬਰ ਡਿਪਲੋਮਾ ਅਤੇ ਸਪੈਸ਼ਲ ਬੀ.ਐਡ. ਹਨ। DSET ਰਮਸਅ ਅਧੀਨ 2015 ਤੋਂ ਵਿਸ਼ੇਸ਼ ਅਧਿਆਪਕ IERT ਦੀ ਨਿਯੁਕਤੀ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਅਧੀਨ 2005 ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਕੇ ਕੀਤੀ ਗਈ ਸੀ । DSET ਰਮਸਅ ਅਧੀਨ ਪਿਛਲੇ 7 ਸਾਲਾਂ ਤੋਂ ਅਤੇ IERT ਐਸਐਸਏ ਅਧੀਨ 16 ਸਾਲਾਂ ਤੋਂ ਕੰਮ ਕਰ ਰਹੇ ਹਨ। ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਅਤੇ ਰਮਸਅ ਅਧੀਨ 8886 ਆਮ ਅਧਿਆਪਕਾਂ (SSA/RMSA) ਅਤੇ ਉਰਦੂ ਭਾਸ਼ਾ ਅਧਿਆਪਕਾਂ ਨੂੰ ਈ.ਟੀ.ਟੀ. ਦੀ ਪੋਸਟ ਤੇ ਸਿੱਖਿਆ ਵਿਭਾਗ ਪੰਜਾਬ ਵਿੱਚ ਰੈਗੂਲਰ ਕੀਤਾ ਗਿਆ ਸੀ। ਇਸ ਕਰਕੇ DSET (ਰਮਸਅ) ਅਤੇ ਵਿਸ਼ੇਸ਼ ਅਧਿਆਪਕ (I.E.R.T.) ਵੱਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਤਾਂ ਕਿ ਪੰਜਾਬ ਦੇ 70000 ਦਿਵਿਆਂਗ ਬੱਚਿਆਂ ਲਈ ਅਧਿਆਪਕਾਂ ਦੀ 8:1 ਅਨੁਪਾਤ ਅਤੇ ਪ੍ਰਤੀ ਸਕੂਲ 1 ਵਿਸ਼ੇਸ਼ ਅਧਿਆਪਕ ਦੀ ਲੋੜ ਪੂਰੀ ਹੋ ਸਕੇ। ਪਰ ਕਾਂਗਰਸ ਸਰਕਾਰ ਵੱਲੋਂ DSET (ਰਮਸਅ)ਅਤੇ ਵਿਸ਼ੇਸ਼ ਅਧਿਆਪਕ (I.E.R.T.) ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਲਿਖਤ ਭਰੋਸਾ ਦਿੱਤਾ ਗਿਆ।
ਇਸ ਕਰਕੇ ਪੰਜਾਬ ਰਾਜ ਦੇ ਸਮੂਹ DSET (ਰਮਸਅ) ਅਤੇ ਆਈ.ਈ.ਆਰ.ਟੀਜ. ਵੱਲੋਂ ਮਿਤੀ 24.08.2021 ਤੋਂ ਸਿੱਖਿਆ ਵਿਭਾਗ ਮੋਹਾਲੀ ਵਿਖੇ ਲਗਾਤਾਰ ਧਰਨਾ ਲਗਾ ਕੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਅਤੇ ਮਿਤੀ 07.10.2021 ਦਿਨ ਵੀਰਵਾਰ ਨੂੰ ਮੁੱਖ ਮੰਤਰੀ ਪੰਜਾਬ ਜੀ ਦੀ ਰਿਹਾਇਸ਼ ਮੋਰਿੰਡਾ ਵਿਖੇ ਸਮੂਹ ਪੰਜਾਬ ਦੇ IERTs ਅਤੇ DSETs ਵੱਲੋਂ ਪਰਿਵਾਰ ਅਤੇ ਬੱਚਿਆਂ ਸਮੇਤ ਰੈਲੀ ਅਤੇ ਪੱਕਾ ਧਰਨਾ ਲਗਾਇਆ ਜਾਵੇਗਾ। ਰੈਲੀ ਵਿੱਚ ਭਰਾਤਰੀ ਜੱਥੇਬੰਦੀਆਂ ਵੱਲੋਂ ਵੀ ਸਾਥ ਦਿੱਤਾ ਜਾਵੇਗਾ।
*ਸਮੂਹ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰ (ਰਮਸਾ) ਯੂਨੀਅਨ ਪੰਜਾਬ*