Tuesday, 5 October 2021

ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ ਕਰਨ ਤੇ ਵਿਦਿਆਰਥਣ ਨੂੰ ਕੀਤਾ ਸਨਮਾਨਿਤ

 *ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ ਕਰਨ ਤੇ ਵਿਦਿਆਰਥਣ ਨੂੰ ਕੀਤਾ ਸਨਮਾਨਿਤ*


ਜਲੰਧਰ 5 ਅਕਤੂਬਰ

ਸਿੱਖਿਆ ਬਲਾਕ ਕਰਤਾਰਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਹੀਮਪੁਰ ਦੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਪ੍ਰਾਪਤੀ ਜੁੜੀ ਜਦੋਂ ਇਸ ਸਕੂਲ ਦੀ ਵਿਦਿਆਰਥਣ ਬੰਦਨਾ ਨੇ ਨਵੋਦਿਆ ਵਿਦਿਆਲਾ ਦੇ ਟੈਸਟ ਪਾਸ ਕੀਤਾ।
ਇਸ ਵਿਦਿਆਰਥਣ ਨੂੰ ਸਨਮਾਨਿਤ ਕਰਨ ਲਈ ਸਕੂਲ ਵਿੱਚ ਕਰਵਾਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਬੀ ਕੇ ਮਹਿਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਆਪਣੇ ਸੰਬੋਧਨ ਵਿੱਚ ਬੀ ਪੀ ਈ ਓ ਸ਼੍ਰੀ ਬੀ ਕੇ ਮਹਿਮੀ ਜੀ ਨੇ ਇਸ ਵਿਦਿਆਰਥਣ ਬੰਦਨਾ,ਉਸ ਦੇ ਪਿਤਾ ਮਹੇਸ਼ ਕੁਮਾਰ ਮਾਤਾ ਸੀਮਾ ਰਾਣੀ,ਸਕੂਲ ਹੈੱਡ ਟੀਚਰ ਮੈਡਮ ਰਣਜੀਤ ਕੌਰ,ਐਸ ਐਮ ਸੀ ਕਮੇਟੀ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਸਕੂਲ ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਵਿੱਦਿਅਕ ਅਤੇ ਖੇਡ ਮੁਕਾਬਲਿਆਂ ਵਿੱਚ ਅੱਵਲ ਪੁਜੀਸ਼ਨਾਂ ਪ੍ਰਾਪਤ ਕਰਦਾ ਹੈ ਅਤੇ ਹੈੱਡ ਟੀਚਰ ਮੈਡਮ ਰਣਜੀਤ ਕੌਰ ਦੀ ਸੁਚੱਜੀ ਅਗਵਾਈ ਵਿੱਚ ਸਕੂਲ ਦਾ ਪੜ੍ਹਾਈ ਦੇ ਨਾਲ-ਨਾਲ ਸਰਵਪੱਖੀ ਵਿਕਾਸ ਹੋਇਆ ਹੈ।ਉਨ੍ਹਾਂ ਵਿਦਿਆਰਥਣ ਬੰਦਨਾ ਨੂੰ ਸਨਮਾਨਿਤ ਕਰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਹੈੱਡ ਟੀਚਰ ਮੈਡਮ ਰਣਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਹੋਣਹਾਰ ਵਿਦਿਆਰਥਣ ਬੰਦਨਾ,ਉਸਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਇਸ ਸਕੂਲ ਨੂੰ ਭਵਿੱਖ ਵਿੱਚ ਹੋਰ ਬੁਲੰਦੀਆਂ ਤੱਕ ਪਹੁਚਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਐਸ ਐਮ ਸੀ ਚੇਅਰਪਰਸਨ ਆਸ਼ਾ ਰਾਣੀ,ਮਾਸਟਰ ਗੁਲਜ਼ਾਰ ਮੁਹੰਮਦ,ਮੈਡਮ ਡੇਜ਼ੀ,ਮੈਡਮ ਬਖਸ਼ੀਸ਼ ਕੌਰ, ਵਿਦਿਆਰਥਣ ਦੀ ਮਾਤਾ ਸੀਮਾ ਰਾਣੀ,ਕਮੇਟੀ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਹੋਏ।

RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...