ਸਿੱਧੀ ਭਰਤੀ ਦੀ ਥਾਂ ਪ੍ਰਮੋਸ਼ਨਾਂ ਰਾਹੀਂ ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ

 ਸਿੱਧੀ ਭਰਤੀ ਦੀ ਥਾਂ ਪ੍ਰਮੋਸ਼ਨਾਂ ਰਾਹੀਂ ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ 

ਮੁਹਾਲੀ: 29 ਅਕਤੂਬਰ




ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਧੀ ਭਰਤੀ 50% ਅਤੇ ਪਦਉਨਤੀਆਂ ਦਾ ਕੋਟਾ 50% ਕਰਨ ਕਾਰਨ ਲੰਬੀ ਸੇਵਾ ਵਾਲੇ ਕਰਮਚਾਰੀਆਂ ਦੀਆਂ ਤਰੱਕੀਆਂ ਨੂੰ ਖੋਰਾ ਲੱਗ ਰਿਹਾ ਹੈ। ਸਿੱਖਿਆ ਵਿਭਾਗ ਵਿੱਚ ਪਿਛਲੇ ਮਹੀਨਿਆਂ 119 ਪ੍ਰਿੰਸੀਪਲਾਂ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਹੈ ਜਿਸ ਵਿੱਚ ਕੋਟੇ ਅਨੁਸਾਰ ਜਨਰਲ ਕੈਟਾਗਰੀ ਦੇ 46, ਜਨਰਲ ਆਰਥਿਕ ਤੌਰ ‘ਤੇ ਕਮਜ਼ੋਰ ਸੈਕਸਨ ਦੇ 12, ਸਾਬਕਾ ਫੌਜੀ 08, ਆਜਾਦੀ ਘੁਲਾਟੀਏ 01, ਸਪੋਰਟਸ ਪਰਸ਼ਨ 03, ਹੈਂਡੀਕੈਪਡ 03, ਡਿਸਏਬਿਲਟੀ 02, ਐਸ.ਸੀ.(ਅ) ਅਤੇ ਐਕਸਸਰਵਿਸ ਦੇ 15, ਐਸ.ਸੀ.(ਬਾਲਮੀਕੀ/ਮਜ਼ਬੀ) ਅਤੇ ਐਕਸਸਰਵਿਸ 15, ਬੀ.ਸੀ. ਅਤੇ ਬੀ.ਸੀ.ਐਕਸਮੈਨ 14, ਸਾਮਲ ਹਨ। ਕੁਲ 119 ਅਸਾਮੀਆਂ ਵਿਚੋਂ 46 ਅਸਾਮੀਆ ਜਨਰਲ ਕੈਟਾਗਰੀ ਲਈ ਹਨ। ਬਾਕੀ ਸਾਰੀਆਂ ਵੱਖ-ਵੱਖ ਰਾਖਵਾਂਕਰਨ ਅਧੀਨ ਭਰੀਆਂ ਜਾਣੀਆਂ ਹਨ।


ਇਸੇ ਤਰਾਂ ਜੇਕਰ 119 ਅਸਾਮੀਆਂ ਪਦਉਨਤੀ ਰਾਹੀ ਭਰੀਆਂ ਜਾਣ ਤਾਂ ਜਨਰਲ ਅਤੇ ਬੀ.ਸੀ. ਦੇ ਸੇਵਾ ਕਰ ਰਹੇ ਕਰਮਚਾਰੀਆਂ ਲਈ 102 ਅਸਾਮੀਆਂ ਅਤੇ ਐਸ.ਸੀ. ਲਈ 17 ਅਸਾਮੀਆਂ ਤੇ ਪਦਉਨਤੀ ਕੀਤੀਆ ਜਾ ਸਕਦੀਆਂ ਹਨ। ਇਸ ਪ੍ਰਕਾਰ ਸਿੱਖਿਆ ਵਿਭਾਗ ਵਿੱਚ ਸਿੱਧੀ ਭਰਤੀ ਦੀਆਂ ਐਚ.ਟੀ., ਸੀ.ਐਚ.ਟੀ., ਬੀ.ਪੀ.ਈ.ਓ., ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲ ਦੀਆਂ ਅਸਾਮੀਆਂ ਭਰਨ ਨਾਲ ਜਨਰਲ ਵਰਗ ਨੂੰ ਭਾਰੀ ਖੋਰਾ ਲੱਗ ਰਿਹਾ ਹੈ। ਲੰਬੀ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਇਨਸਾਫ ਦੇਣ ਲਈ ਸਿੱਧੀ ਭਰਤੀ ਦਾ ਕੋਟਾ 25% ਅਤੇ ਵਿਭਾਗੀ ਪਦਉਨਤੀਆਂ ਲਈ 75% ਕੋਟਾ ਨਿਧਾਰਤ ਕਰਨ ਲਈ ਨਿਯਮਾਂ ਵਿੱਚ ਸੋਧ ਕਰਨਾ ਸਿੱਖਿਆ ਵਿਭਾਗ ਵਿੱਚ ਸੁਧਾਰ ਕਰਨ ਲਈ ਅਤੀ ਜਰੂਰੀ ਹੈ ਤਾਂ ਜੋ ਤਜਰਬੇਕਾਰ ਅਤੇ ਸਿੱਖਿਅਤ ਅਧਿਆਪਕਾਂ ਦਾ ਲਾਹਾ ਲਿਆ ਜਾ ਸਕੇ।


ਸਮੁੱਚਾ ਅਧਿਆਪਕ ਵਰਗ, ਲ਼ੈਕਚਰਾਰ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ, ਅਧਿਆਪਕ ਦਲ ਦੇ ਸੁਬਾਈ ਆਗੂ ਜਸਵਿੰਦਰ ਸਿੰਘ ਔਲਖ , ਜਨਰਲ ਕੈਟਾਗਰੀ ਦੇ ਆਗੂ ਜਸਵੀਰ ਸਿੰਘ ਗੜਾਂਗ, ਮਾਸਟਰ ਕਾਡਰ ਸਿੱਖਿਆ ਮੰਤਰੀ ਨੂੰ ਨਿਯਮਾਂ ਵਿੱਚ ਸੋਧ ਕਰਕੇ ਪਦਉਨਤੀ ਦਾ ਕੋਟਾ 75% ਕਰਨ ਦੀ ਪੂਰ ਜ਼ੋਰ ਅਪੀਲ ਕਰਦੇ ਹਨ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends