ਮਜ੍ਹਬੀ ਸਿੱਖ ਬਾਲਮੀਕੀ ਭਲਾਈ ਫਰੰਟ (ਰਜਿ:) ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਜਲਾਲਾਬਾਦ ਜਨਤਾ ਪੈਲੇਸ ਵਿਖੇ ਕਰਵਾਇਆ ਗਿਆ ਸਮਾਗਮ

 *ਮਜ੍ਹਬੀ ਸਿੱਖ ਬਾਲਮੀਕੀ ਭਲਾਈ ਫਰੰਟ (ਰਜਿ:) ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਜਲਾਲਾਬਾਦ ਜਨਤਾ ਪੈਲੇਸ ਵਿਖੇ ਕਰਵਾਇਆ ਗਿਆ ਸਮਾਗਮ*  

*ਮਿਸ਼ਨ 2022 ਦਾ ਕੀਤਾ ਗਿਆ ਆਗਾਜ਼* 

 *ਮਨਿੰਦਰਜੀਤ ਸਿੰਘ ਮਾਨਸਾ ਜੀ ਨੂੰ ਲਗਾਇਆ ਗਿਆ ਪੰਜਾਬ ਯੂਥ ਦਾ ਪ੍ਰਧਾਨ*  

*ਕੁਲਦੀਪ ਸਿੰਘ ਸੱਭਰਵਾਲ ਨੂੰ ਲਗਾਇਆ ਗਿਆ ਜ਼ਿਲ੍ਹਾ ਫ਼ਾਜ਼ਿਲਕਾ ਦਾ ਯੂਥ ਪ੍ਰਧਾਨ*  

*ਮੁੱਖ ਮਹਿਮਾਨ ਵਜੋਂ ਮੈਡਮ ਹਰਪਾਲ ਕੌਰ ਮਾਨਸਾ ਸੂਬਾ ਪ੍ਰਧਾਨ ਜੀ ਨੇ ਕੀਤੀ ਸ਼ਿਰਕਤ* 

 

ਫ਼ਾਜ਼ਿਲਕਾ ( )ਡਾਕਟਰ ਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ ਜੀ ਦੀ ਅਗਵਾਈ ਵਿੱਚ ਜਲਾਲਾਬਾਦ ਦੀ ਧਰਤੀ ਤੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਇੱਕ ਬਹੁਤ ਵੱਡਾ ਸਮਾਗਮ ਕਰਵਾਇਆ ਗਿਆ।ਜ਼ਿਲ੍ਹੇ ਦੀਆਂ ਲਗਪਗ ਦੋ ਸੌ ਤੋਂ ਵੱਧ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਨੇ ਪ੍ਰੋਗਰਾਮ ਵਿਚ ਹਾਜ਼ਰੀ ਭਰੀ। ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਸੂਬਾ ਪ੍ਰਧਾਨ ਮੈਡਮ ਹਰਪਾਲ ਕੌਰ ਮਾਨਸਾ ਜੀ ਨੇ ਸ਼ਿਰਕਤ ਕੀਤੀ। ਬਾਬਾ ਜੀਵਨ ਸਿੰਘ ਅਮਰ ਸ਼ਹੀਦ ਜੀ ਦੇ ਸਰੂਪ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਉਪਰੰਤ ਮੈਡਮ ਜੀ ਨੇ ਸੰਬੋਧਨੀ ਸ਼ਬਦਾਂ ਦੇ ਵਿੱਚ ਐਸਸੀ ਬੀਸੀ ਐੱਸਟੀ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਸਮਾਜ ਦੇ ਅਧੂਰੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਲਈ ਪ੍ਰਣ ਲਿਆ ਅਤੇ ਅਣਥੱਕ ਅਣਥੱਕ ਮਿਹਨਤ ਲਈ ਤਿਆਰ ਬਰ ਤਿਆਰ ਰਹਿਣ ਲਈ ਸਮਾਜ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ,ਮੈਡਮ ਜੀ ਨੇ ਕਿਹਾ ਮਿਸ਼ਨ ਦੋ ਹਜਾਰ ਬਾਈ ਤਹਿਤ ਅੱਜ ਅਸੀਂ ਇਸ ਮੰਚ ਤੋਂ ਐਲਾਨ ਕਰਦੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਐੱਸ ਸੀ ਭਾਈਚਾਰੇ ਵਿੱਚੋਂ ਬਣਾਇਆ ਜਾਏਗਾ।ਇਸ ਤਹਿਤ ਹਰ ਸ਼ਹਿਰ ਹਰ ਪਿੰਡ ਹਰ ਬਲਾਕ ਹਰ ਕਸਬੇ ਹਰ ਜਿਲ੍ਹੇ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। ਮੈਡਮ ਜੀ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਕੱਚੇ ਕਾਮਿਆਂ ਦਾ ਹੱਲ,ਭਲਾਈ ਵਿਭਾਗ ਦੀਆਂ ਸਕੀਮਾਂ, 2364 ਅਤੇ 6635 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਜਲਦੀ ਨੇਪਰੇ ਚਾੜ੍ਹਨਾ ਅਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਢੁੱਕਵੇਂ ਹੱਲ ਜਲਦੀ ਤੋਂ ਜਲਦੀ ਕੀਤੇ ਜਾਣ।ਸਕੂਲਾਂ ਵਿੱਚ ਚੱਲ ਰਹੀ ਆਨਲਾਈਨ ਪੜ੍ਹਾਈ ਅਤੇ NAS ਜੋ ਕਿ ਇਕ ਸੈਂਟਰ ਸਕੀਮ ਪਾਲਿਸੀ ਤੇ ਆਧਾਰਤ ਹੈ ਜ਼ਿਕਰਯੋਗ ਹੈ ਕਿ ਇਸ ਦੇ ਨਾਲ ਪੰਜਾਬ ਦੇ ਬੱਚਿਆਂ ਦੀ ਸਿੱਖਿਆ ਤੋਂ ਬੇਮੁਖ ਕੀਤਾ ਜਾ ਰਿਹਾ ਹੈ, ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਿਲੇਬਸ ਅਨੁਸਾਰ ਪੰਜਾਬ ਦੇ ਬੱਚਿਆਂ ਨੂੰ ਵਿੱਦਿਆ ਦਿੱਤੀ ਜਾਵੇ ਮੈਡਮ ਜੀ ਨੇ NAS ਸਕੀਮ ਦਾ ਖੰਡਨ ਕੀਤਾ।   

ਮੈਡਮ ਜੀ ਨੇ ਕਿਹਾ ਕਿ ਪੰਜਾਬ ਸਰਕਾਰ SC ਸਮਾਜ ਵਿਚੋਂ ਬੈਕਲਾਗ ਪੂਰਾ ਕਰਨ ਬਾਰੇ ਉਨ੍ਹਾਂ ਦੀਆਂ ਭਰਤੀਆਂ ਅਤੇ ਪ੍ਰਮੋਸ਼ਨਾਂ ਚੈਨਲ ਸਾਰਥਕ ਢੰਗ ਨਾਲ ਲਾਗੂ ਕਰਨ ਬਾਰੇ ਅਪੀਲ ਕੀਤੀ।

2022 ਮਿਸ਼ਨ ਦੇ ਆਗਾਜ਼ ਨੂੰ ਮੁੱਖ ਰੱਖਦਿਆਂ ਸਟੇਟ ਕਮੇਟੀ ਮਜ਼੍ਹਬੀ ਸਿੱਖ& ਵਾਲਮੀਕਿ ਭਲਾਈ ਫਰੰਟ ਰਜਿ: ਪੰਜਾਬ ਵੱਲੋਂ ਫ਼ੈਸਲਾ ਕਰਨ ਉਪਰੰਤ ਸ੍ਰੀ ਮਨਿੰਦਰਜੀਤ ਸਿੰਘ ਮਾਨਸਾ ਜੀ ਨੂੰ ਯੂਥ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ। ਸਰਦਾਰ ਕੁਲਦੀਪ ਸਿੰਘ ਸੱਭਰਵਾਲ ਜੀ ਨੂੰ ਯੂਥ ਦਾ ਜ਼ਿਲ੍ਹਾ ਫ਼ਾਜ਼ਿਲਕਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਰਿਟਾਇਰ ਸੀ ਐੱਚ ਡੀ ਸਰਦਾਰ ਲਖਵੀਰ ਸਿੰਘ ਲੱਧੜ ਜੀ ਨੂੰ ਜਨਰਲ ਸਕੱਤਰ ਅਤੇ ਸਮਸ਼ੇਰ ਸਿੰਘ ਜੀ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ।


                 ਕੋਰੋਨਾ ਮਹਾਮਾਰੀ ਦੌਰਾਨ ਵਧੀਆ ਕਾਰਗੁਜ਼ਾਰੀ ਅਤੇ ਸੇਵਾਵਾਂ ਨਿਭਾਉਣ ਤੇ ਸਮਰਪਿਤ ਭਾਵਨਾ ਰੱਖਣ ਵਾਲੇ ਸਾਰੇ ਵਲੰਟੀਅਰਜ਼ ਅਤੇ ਸਮੁੱਚੀ ਲੀਡਰਸ਼ਿਪ ਨੂੰ ਸਟੇਟ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਤੋਂ ਵੀ ਦੇਸ਼ ਕੌਮ ਤੇ ਸਮਾਜ ਦੇ ਲਈ ਸੇਵਾ ਭਾਵਨਾ ਨਾਲ ਫਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ  

ਇਸ ਮੌਕੇ ਸਰਦਾਰ ਰੁਲਦੂ ਸਿੰਘ ਚੌਹਾਨ, ਗੁਰਵਿੰਦਰਪਾਲ ਸਿੰਘ ਘਾਰੂ, ਚੱਕ ਜਾਨੀਸਰ ਤੋਂ ਮਾਨ ਸਾਹਿਬ, ਗੁਰਮੇਜ ਸਿੰਘ ਐੱਸਸੀ ਐੱਸਟੀ ਸਕੱਤਰ, ਮਾਸਟਰ ਦਲਜੀਤ ਸਿੰਘ ਸੱਭਰਵਾਲ, ਬੂਟਾ ਸਿੰਘ ਸ਼ਾਤ, ਮਾਸਟਰ ਸਮਸ਼ੇਰ ਸਿੰਘ, ਮਾਸਟਰ ਜੋਗਿੰਦਰਪਾਲ, ਅਮਰਸੀਰ ਸਿੰਘ ਮੀਤ ਪ੍ਰਧਾਨ, ਪ੍ਰਦੀਪ ਬਿੱਟੂ, ਦੇਸ ਰਾਜ ਗੁਡਾਲੀਆ , ਰੋਹਿਤ ਗੁਡਾਲੀਆ, ਮੋਗਾ ਤੋ ਜਗਤਾਰ ਸਿੰਘ ਗਿੱਲ ਡਰੋਲੀ ਭਾਈ,,ਬਾਬਾ ਪ੍ਰੀਤਮ ਸਿੰਘ, ਰੋਸ਼ਨ ਸਿੰਘ, ਸੋਨੀ ਸਾਗਰ, ਮੈਡਮ ਕੁਲਵੀਰ ਕੌਰ,ਮੈਡਮ ਹਰਬੰਸ ਕੌਰ, ਅਮਰਜੀਤ ਕੌਰ ਮੈਡਮ,ਰਾਜ ਕਪੂਰ, ਮਾਸਟਰ ਬਲਵੀਰ ਪਵਾਰ, ਬਲਦੇਵ ਸਿੰਘBSP,ਕੁਲਵੰਤ ਸਿੰਘ ਮਾਸਟਰ, ਸੋਮੀ ਸਾਗਰ ਆਦਿ ਨੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends