ਮੁੱਖ ਅਧਿਆਪਕ ਜਥੇਬੰਦੀ ਵੱਲੋਂ ਤਰੱਕੀਆ ਨਾ ਹੋਣ ਦੇ ਵਿਰੋਧ ਵਿੱਚ ਲਾਇਆ ਧਰਨਾ:ਅਮਨਦੀਪ ਸਰਮਾ
ਡੀ ਪੀ ਆਈ ਸਕੈਡਰੀ ਦੇ ਪੀ ਏ ਨਾਲ ਮੀਟਿੰਗ ਵਿੱਚ ਵਿੱਚ ਤਰੱਕੀਆ ਜਲਦੀ ਕਰਨ ਦਾ ਭਰੋਸਾ:ਰਕੇਸ ਕੁਮਾਰ ਚੋਟੀਆਂ
ਸਿੱਖਿਆ ਮੰਤਰੀ ਸਰਦਾਰ ਪ੍ਰਗਟ ਸਿੰਘ ਨੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ : ਕੁਲਾਣਾ
ਪ੍ਰਾਇਮਰੀ ਤੋ ਵੋਕੇਸਨਲ ਅਧਿਆਪਕ ਅਤੇ ਫਿਜੀਕਲ ਅਜੂਕੇਸਨ ਅਧਿਆਪਕਾਂ ਦੀ ਰੂਲਾ ਵਿੱਚ ਸੋਧ ਕਰਕੇ ਤਰੱਕੀ ਕਰਨ ਦੀ ਮੰਗ ਡੀ ਜੀ ਐਸ ਈ ਕੋਲ ਰੱਖੀ:ਵਿੱਦਿਆਸਾਗਰ ਮਾਨਸਾ
ਪ੍ਰਾਇਮਰੀ ਅਧਿਆਪਕਾਂ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਅਤੇ ਹੋਰ ਮਸਲਿਆ ਨੂੰ ਲੈ ਕੇ ਅੱਜ ਜਥੇਬੰਦੀ ਪੰਜਾਬ ਵੱਲੋਂ ਸਿੱਖਿਆ ਬੋਰਡ ਦੇ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਾਇਮਰੀ ਅਧਿਆਪਕ ਤਰੱਕੀਆਂ ਉਡੀਕਦੇ ਰਿਟਾਇਰ ਹੋ ਰਹੇ ਹਨ ਵਿਭਾਗ ਵੱਲੋਂ ਜਲਦੀ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ ਪ੍ਰੰਤੂ ਕੋਈ ਲਿਸਟ ਜਾਰੀ ਨਹੀਂ ਕੀਤੀ ਜਾਂਦੀ। ਪੰਜਾਬ ਭਰ ਦੇ ਅਧਿਆਪਕ ਇਸ ਨੂੰ ਲੈ ਕੇ ਦੁਬਿਧਾ ਵਿੱਚ ਹਨ ਉਨ੍ਹਾਂ ਮੰਗ ਕੀਤੀ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕੀਤੀਆ ਜਾਣ। ਜਥੇਬੰਦੀ ਦੇ ਉਪ ਪ੍ਰਧਾਨ ਰਗਵਿੰਦਰ ਧੂਲਕਾ ਨੇ ਬੋਲਦਿਆ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਨੂੰ ਤਰੱਕੀ ਤੋਂ ਬਾਝਾ ਕਰਨਾ ਬਹੁਤ ਹੀ ਮੰਦਭਾਗਾ ਹੈ ਉਨ੍ਹਾਂ ਕਿਹਾ ਕਿ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ। ਧਰਨੇ ਨੂੰ ਭਗਵੰਤ ਭਟੇਜਾ ,ਜਸ਼ਨਦੀਪ ਕੁਲਾਣਾ ,ਰਾਕੇਸ਼ ਕੁਮਾਰ, ਵਿੱਦਿਆ ਸਾਗਰ ਮਾਨਸਾ ,ਜਨਕਰਾਜ ,ਬਲਜਿੰਦਰ ਸਿੰਘ ਮਾਨਸਾ,ਪਰਮਜੀਤ ਗੁਰਦਾਸਪੁਰ,ਪਰਮਜੀਤ ਤੂਰ,ਸਵੇਤਾ ਸਰਮਾ,ਗੁਰਜੰਟ ਸਿੰਘ ਬੱਛੋਆਣਾ ਆਦਿ ਨੇ ਸਬੋਧਨ ਕੀਤਾ।ਸਿੱਖਿਆ ਮੰਤਰੀ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਤਰੱਕੀਆ ਤੁਰੰਤ ਕਰਨ ਸਬੰਧੀ ਜਲਦੀ ਮੀਟਿੰਗ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ।