ਖੇਤੀਬਾੜੀ ਵਿਭਾਗ ਵਲੋ ਲਗਾਇਆ ਗਿਆ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ
ਪਰਾਲੀ ਦੀ ਸਾਭ ਸੰਭਾਲ ਲਈ ਆਧੁਨਿਕ ਮਸ਼ੀਨਰੀ ਦੀ ਵਰਤੋ ਬਾਰੇ ਦਿੱਤੀ ਜਾਣਕਾਰੀ
ਨੂਰਪੁਰ ਬੇਦੀ 18 ਅਕਤੂਬਰ ()
ਬਲਾਕ ਨੂਰਪੁਰ ਬੇਦੀ ਦੇ ਪਿੰਡ ਸੰਦੋਆ ਵਿਖੇ ਸੀ.ਆਰ.ਐਮ ਸਕੀਮ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਪਰਾਲੀ ਦੀ ਸਾਂਭ ਸੰਭਾਲ ਅਤੇ ਪਰਾਲੀ ਦੀ ਨਾਂੜ ਨੂੰ ਅੱਗ ਨਾ ਲਗਾਉਣ ਦੇ ਸਬੰਧ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ। ਜਿਸ ਵਿਚ ਬਾਗਬਾਨੀ ਵਿਭਾਗ, ਮਿੱਟੀ ਰੱਖਿਆ ਅਫਸਰ, ਪਸੂ ਪਾਲਣ ਵਿਭਾਗ, ਅਤੇ ਕ੍ਰਿ਼ਸੀ ਵਿਗਿਆਨ ਕੇਂਦਰ ਦੇ ਮਾਹਿਰਾ ਨੇ ਭਾਗ ਲਿਆ। ਖੇਤੀਬਾੜੀ ਵਿਭਾਗ ਅਫਸਰ ਦੇ ਡਾ. ਸਤਵੰਤ ਸਿੰਘ ਨੇ ਪਰਾਲੀ ਦੀ ਸਾਭ ਸੰਭਾਲ ਅਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਿਚ ਵਾਹੁਣ ਸਬੰਧੀ ਵੱਖ ਵੱਖ ਮਸ਼ੀਨਰੀ ਸਬੰਧੀ ਜਾਣਕਾਰੀ ਦਿੱਤੀ ਅਤੇ ਪਰਾਲੀ ਨੂੰ ਅੱਗ ਲਾਉਣ ਸਬੰਧੀ ਹੋਣ ਵਾਲੀਆ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ।
ਬਾਗਬਾਨੀ ਵਿਭਾਗ ਤੋ ਡਾ.ਯੁਵਰਾਜ ਸਿੰਘ ਨੇ ਸਬਜੀਆਂ ਅਤੇ ਫਲਦਾਰ ਬੂਟਿਆ ਸਬੰਧੀ ਜਾਣਕਾਰੀ ਦਿੱਤੀ ਅਤੇ ਸਬਜੀਆਂ ਅਤੇ ਫਲਦਾਰ ਬੂਟਿਆ ਬਾਰੇ ਦੱਸਿਆ ਗਿਆ। ਕੇ.ਵੀ.ਕੇ ਤੋ ਡਾ. ਰਮਿੰਦਰ ਸਿੰਘ ਘੁੰਮਣ ਨੇ ਬਾਇਓ ਫਰਟੀਲਾਈਜਰ਼ ਦੇ ਸਬੰਧ ਵਿਚ ਕਿਸਾਨਾ ਨੂੰ ਜਾਣਕਾਰੀ ਦਿੱਤੀ। ਇਸ ਕੈਪ ਵਿਚ ਕਿਸਾਨਾਂ ਨੂੰ ਸਬਜੀਆਂ ਦੀਆ ਕਿੱਟਾਂ ਤੇ ਬਾਇਓਫਰਟੀਲਾਈਜਰ ਮੁਫਤ ਦਿੱਤਾ ਗਿਆ। ਇਸ ਕੈਪ ਵਿਚ ਲਗਭਗ 100 ਕਿਸਾਨਾ ਨੈ ਭਾਗ ਲਿਆ।