ਵਿਧਾਨ ਸਭਾ ਚੋਣਾਂ, 2022 ਦੀਆਂ ਵੋਟਾਂ ਦੀ ਸਰਸਰੀ ਸੁਧਾਈ ਵਿੱਚ ਲਗਾਏ ਗਏ ਬੀ.ਐਲ.ਓ ਵੱਲੋਂ ਡਿਊਟੀ ਦੇਣ ਤੋਂ ਇਨਕਾਰੀ ਕਰਨ ਦੇ ਦੋਸ਼ ਤਹਿਤ ਮਹੀਨਾਂ ਅਕਤੂਬਰ 2021 ਤੋਂ ਅਗਲੇ ਹੁਕਮਾਂ ਤੱਕ ਤਨਖਾਹਾਂ ਤੇ ਰੋਕ ਲਗਾਉਣ ਅਤੇ ਡਿਊਟੀ ਤੋਂ ਮੁਅੱਤਲ ਕਰਨ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਅਮ੍ਰਿਤਸਰ -1 ਵੱਲੋਂ ਹੁੁੁੁੁੁਕਮ ਜਾਰੀ ਕੀਤੇ ਹਨ।
ਤਨਖਾਹ ਤੇ ਲੱਗੀ ਰੋਕ:
ਉਪ ਮੰਡਲ ਮੈਜਿਸਟ੍ਰੇਟ ਅਮ੍ਰਿਤਸਰ -1 ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ , ਅਮ੍ਰਿਤਸਰ ਸਾਹਿਬ ਦੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਡਿਊਟੀ ਬਤੌਰ
ਬੀ.ਐਲ.ਓ. 16 ਪੱਛਮੀ ਅੰਮ੍ਰਿਤਸਰ ਵਿੱਚ ਲਗਾਈ ਗਈ ਸੀ ਪਰੰਤੂ ਡਿਊਟੀ ਹੁਕਮ ਨੋਟ , ਕਾਰਨ ਦੱਸੋ ਨੋਟਿਸ ਜਾਰੀ ਕਰਨ
ਅਤੇ ਟੈਲੀਫੋਨ ਕਰਨ ਦੇ ਬਾਵਜੂਦ ਵੀ ਇਨ੍ਹਾਂ ਕਰਮਚਾਰੀਆਂ ਵੱਲੋਂ ਬੀ.ਐਲ.ਓ. ਡਿਊਟੀ ਜੁਆਇਨ ਨਹੀਂ ਕੀਤੀ ਗਈ।ਇਸ ਲਈ ਇਹਨਾਂ ਕਰਮਚਾਰੀਆਂ ਦੀ ਅਕਤੂਬਰ 2021 ਤੋਂ ਅਗਲੇ ਹੁਕਮਾਂ ਤੱਕ ਤਨਖਾਹਾਂ ਤੇ ਰੋਕ
ਲਗਾਈ ਹੈ।
ਮੁਅੱਤਲ ਕਰਨ ਦੀ ਕਾਰਵਾਈ ਹੋਵੇਗੀ ਸ਼ੁਰੂ
ਉਪ ਮੰਡਲ ਮੈਜਿਸਟ੍ਰੇਟ ਅਮ੍ਰਿਤਸਰ -1 ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਰਮਚਾਰੀਆਂ ਬਤੌਰ ਬੀ.ਐਲ.ਓ. ਮਿਤੀ 29.10.2021 ਦੁਪਹਿਰ 2.00 ਵਜੇ ਤੱਕ
ਡਿਊਟੀ ਜੁਆਇਨ ਨਹੀਂ ਕਰਦੇ ਤਾਂ ਚੋਣ ਡਿਊਟੀ ਤੋਂ ਇਨਕਾਰੀ ਕਰਨ ਅਤੇ ਚੋਣ ਡਿਊਟੀ ਦੇ ਕੀਤੇ ਹੁਕਮਾਂ ਦੀ ਅਦੂਲੀ
ਕਰਨ ਦੇ ਦੋਸ਼ ਤਹਿਤ ਇਨ੍ਹਾਂ ਦੀ ਮੁਅੱਤਲੀ ਕਰਨ ਦੀ ਕਾਰਵਾਈ ਮਿਤੀ ਅਰੰਭੀ ਜਾਵੇੇ।
ਜਿਨ੍ਹਾਂ ਕਰਮਚਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਉਨ੍ਹਾਂ ਵਿੱਚੋਂ ਬਹੁਤੇ ਈਟੀਟੀ ਅਧਿਆਪਕ, 2 ਹਿੰਦੀ ਮਾਸਟਰ ਤੇ 2 ਪੰਜਾਬੀ ਮਾਸਟਰ ਅਤੇ 3 ਨਾਨ ਟੀਚਿਂਗ ਸਟਾਫ ਹਨ ।