Tuesday, 12 October 2021

ਚਿਰਾਂ ਤੋਂ ਲਟਕਦੇ ਸਕੂਲਾਂ ਚ ਸਫਾਈ ਕਰਮਚਾਰੀਆਂ ਦੀ ਭਰਤੀ ਦੇ ਮਸਲੇ 'ਤੇ ਵੀ ਗੰਭੀਰ ਦਿਸੇ ਸਿੱਖਿਆ ਮੰਤਰੀ ਪ੍ਰਗਟ ਸਿੰਘ

 ਚਿਰਾਂ ਤੋਂ ਲਟਕਦੇ ਸਕੂਲਾਂ ਚ ਸਫਾਈ ਕਰਮਚਾਰੀਆਂ ਦੀ ਭਰਤੀ ਦੇ ਮਸਲੇ 'ਤੇ ਵੀ ਗੰਭੀਰ ਦਿਸੇ ਸਿੱਖਿਆ ਮੰਤਰੀ ਪ੍ਰਗਟ ਸਿੰਘਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਨੇ ਉਠਾਇਆ ਅਹਿਮ ਮੁੱਦਾ

     ਚੰਡੀਗੜ੍ਹ 12 ਅਕਤੂਬਰ (ਹਰਦੀਪ ਸਿੰਘ ਸਿੱਧੂ )ਪੰਜਾਬ ਦੇ ਸਰਕਾਰੀ ਸਕੂਲਾਂ ਚ ਲੰਮੇ ਸਮੇਂ ਤੋਂ ਸਫਾਈ ਕਰਮਚਾਰੀ ਨਾ ਹੋਣ ਕਾਰਨ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਅਧਿਆਪਕਾਂ ਨੂੰ ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਇਹ ਆਸ ਬੱਝੀ ਹੈ ਕਿ ਹੁਣ ਸਕੂਲਾਂ ਚ ਜਲਦੀ ਸਫਾਈ ਕਰਮਚਾਰੀ ਵੀ ਭਰਤੀ ਕੀਤੇ ਜਾਣਗੇ।

       ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਅੱਜ ਹੋਈ ਮੀਟਿੰਗ ਦੌਰਾਨ ਵੀ ਇਹ ਮੁੱਦਾ ਆਗੂਆਂ ਵੱਲ੍ਹੋ ਗੰਭੀਰਤਾ ਨਾਲ ਉਠਾਇਆ ਗਿਆ, ਜਿਸ 'ਤੇ ਪ੍ਰਗਟ ਸਿੰਘ ਨੇ ਭਰੋਸਾ ਦਿੱਤਾ ਕਿ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪਾਰਟ ਟਾਈਮ ਸਵੀਪਰਾਂ ਲਈ ਸਰਕਾਰ ਵੱਲ੍ਹੋ ਬਜਟ ਜਾਰੀ ਕੀਤਾ ਜਾਵੇਗਾ। 

ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਪ੍ਰਾਇਮਰੀ ਅਧਿਆਪਕਾਂ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ ਕਰਨ ਅਤੇ ਪ੍ਰਾਇਮਰੀ ਤੋਂ ਹੈੱਡ ਟੀਚਰ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਵੀ ਤੁਰੰਤ ਕਰਨ ਦੀ ਮੰਗ ਰੱਖੀ ਜਿਸ ਤੇ ਭਰੋਸਾ ਦਿਵਾਉਦਿਆ ਸਿੱਖਿਆ ਮੰਤਰੀ ਨੇ ਸਿੱਖਿਆ ਸਕੱਤਰ ਅਤੇ ਡੀ ਪੀ ਆਈ ਪ੍ਰਾਇਮਰੀ , ਸੈਕੰਡਰੀ ਦੀ ਡਿਊਟੀ ਲਗਾਈ ਗਈ ਕਿ ਇਹ ਤਰੱਕੀਆਂ ਤੁਰੰਤ ਕੀਤੀਆਂ ਜਾਣ ।ਜਥੇਬੰਦੀ ਵੱਲੋਂ ਚੀਫ਼ ਆਰਗਨਾਈਜ਼ਰ ਸੁਰਿੰਦਰ ਭਰੂਰ ਵੱਲੋਂ ਰੱਖੀ ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਭਰਤੀ ਦੀ ਮੰਗ ਨੂੰ ਮੰਨਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਹਰੇਕ ਸਕੂਲ ਲਈ ਪਾਰਟ ਟਾਇਮ ਸਵੀਪਰਾ ਲਈ ਬਜਟ ਹੋਵੇਗਾ ਜਾਰੀ । ਪ੍ਰਾਇਮਰੀ ਸਕੂਲਾਂ ਨੂੰ ਅਧਿਆਪਕਾਂ ਦੀ ਭਰਤੀ ਸਬੰਧੀ ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਭਰਤੀ ਦਸ ਦਿਨਾਂ ਵਿਚ ਪੂਰੀ ਕੀਤੀ ਜਾਵੇਗੀ ਜਿਸ ਵਿੱਚ ਸਾਡੇ ਪ੍ਰਾਇਮਰੀ ਵਿੱਚ ਭਰਤੀ ਕੰਪਲੀਟ ਕਰ ਚੁੱਕੇ 2364 ਅਧਿਆਪਕਾਂ ਦੀ ਭਰਤੀ ਹੋਣ ਦੀ ਆਸ ਬੱਝੀ ਹੈ ਇਸ ਸਬੰਧੀ ਗੱਲ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆਂ ਨੇ ਕਿਹਾ ਕਿ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਅਧਿਆਪਕਾਂ ਦਾ ਪਰਖਕਾਲ ਦੋ ਸਾਲ ਕੀਤਾ ਜਾਵੇ ਜਿਸ ਤੇ ਸਿੱਖਿਆ ਮੰਤਰੀ ਵੱਲੋਂ ਇਸ ਮਸਲੇ ਤੇ ਕੈਬਨਿਟ ਵਿਚ ਵਿਚਾਰ ਕਰਨ ਦੀ ਗੱਲਬਾਤ ਰੱਖੀ। ਜਥੇਬੰਦੀ ਵੱਲੋਂ ਬੋਲਦਿਆਂ ਰਾਕੇਸ਼ ਕੁਮਾਰ ਚੋਟੀਆਂ ਜੁਆਇੰਟ ਸਕੱਤਰ ਕਿਹਾ ਪ੍ਰਾਇਮਰੀ ਸਕੂਲਾਂ ਦੇ ਹੈੱਡ ਟੀਚਰ , ਸੈਂਟਰ ਹੈੱਡ ਟੀਚਰ ਲਈ ਪ੍ਰਬੰਧਕੀ ਭੱਤਾ 2000 ਅਤੇ 3000 ਕਰਨ ਤੇ ਪੇ ਕਮਿਸਨ ਨਾਲ ਹੋਈ ਜਥੇਬੰਦੀ ਦੀ ਪੈਨਲ ਮੀਟਿੰਗ ਨੂੰ ਲਾਗੂ ਕਰਨ ਦੀ ਮੰਗ ਰੱਖੀ। ਇਸਦੇ ਨਾਲ ਹੀ ਸੈਂਟਰ ਹੈਡ ਟੀਚਰ ਦੀ ਸੀਨੀਅਰਤਾ ਸੂਚੀਆਂ ਪੰਜਾਬ ਪੱਧਰ ਦੀ ਬਜਾਏ ਜ਼ਿਲ੍ਹਾ ਪੱਧਰ ਤੇ ਕਰਨ ਦੀ ਗੱਲ ਬੜੇ ਜ਼ੋਰਦਾਰ ਤਰੀਕੇ ਨਾਲ ਰੱਖੀ ਗਈ। ਮਾਨਸਾ ਜ਼ਿਲ੍ਹੇ ਨਾਲ ਸਬੰਧਤ ਸੀਨੀਅਰਤਾ ਸੂਚੀਆਂ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਸਬੰਧੀ ਡੀ ਪੀ ਆਈ ਪ੍ਰਾਇਮਰੀ ਦੀ ਜ਼ਿੰਮੇਵਾਰੀ ਲਗਾਈ ਗਈ।

ਜਥੇਬੰਦੀ ਵੱਲੋਂ ਬਦਲੀਆਂ ਦੇ ਮੁੱਦੇ ਤੇ ਗੱਲਬਾਤ ਕਰਦੇ ਹੋਏ ਇਹ ਮੰਗ ਰੱਖੀ ਕਿ ਜੋ ਵੀ ਬਦਲੀਆਂ ਹੋਈਆਂ ਹਨ ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਆਪਸੀ ਬਦਲੀ ਅਤੇ ਹੋਰ ਬਦਲੀਆਂ ਦਾ ਹੱਕ ਸਾਰੇ ਅਧਿਆਪਕਾਂ ਨੂੰ ਦਿੱਤਾ ਜਾਵੇ।  

ਪ੍ਰਾਇਮਰੀ ਦੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਤੋਂ ਹਾਈ ਸਕੂਲਾਂ ਵਿਚ ਤਰੱਕੀ ਸਬੰਧੀ ਅਤੇ ਬਾਕੀ ਮਸਲਿਆਂ ਤੇ ਵੀ ਵਿਸਥਾਰਪੂਰਵਕ ਗੱਲਬਾਤ ਹੋਈ ਇਸ ਸਮੇਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਲਖਵੀਰ ਸਿੰਘ ਸੰਗਰੂਰ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਕੁਲਾਣਾ ਸੂਬਾ ਜਨਰਲ ਸਕੱਤਰ ਸਤਿੰਦਰ ਦੁਆਬੀਆ ਰਾਕੇਸ਼ ਕੁਮਾਰ ਚੋਟੀਆਂ ਆਦਿ ਹਾਜ਼ਰ ਸਨ।

RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...