ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਕਰਨ ਲਈ ਸਰਕਾਰ ਦੀ ਅਲੋਚਨਾ

 ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਕਰਨ ਲਈ ਸਰਕਾਰ ਦੀ ਅਲੋਚਨਾ


- ਸਰਕਾਰੀ ਸਕੂਲਾਂ ‘ਚੋਂ 5 ਲੱਖ ਬੱਚੇ ਘਟਣ ‘ਤੇ ਕਿਉਂ ਨਹੀਂ ਬੋਲੇ ਯੂਨੀਅਨ ਆਗੂ ?-


ਨਵਾਂਸ਼ਹਿਰ 07 ਅਕਤੂਬਰ 2021


ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਬਦਲੀ ਭਾਵੇਂ ਚਾਰ ਸਾਲ ਬਾਅਦ ਹੋਈ ਹੈ ਤੇ ਕੁਝ ਅਧਿਆਪਕ ਯੂਨੀਅਨਾਂ ਇਸ ਤੋਂ ਕਾਫੀ ਖੁਸ਼ ਹਨ ਫਿਰ ਵੀ ਸਮਾਜ ਦੇ ਕੁਝ ਵਰਗਾਂ ਵਿੱਚ ਇਸ ‘ਤੇ ਸਖਤ ਪ੍ਰਤੀਕਰਮ ਕੀਤੇ ਜਾ ਰਹੇ ਹਨ।



ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਸ੍ਰੀ ਕ੍ਰਿਸ਼ਨ ਕੁਮਾਰ ਦੀ ਬਦਲੀ ਤੋਂ ਸਾਬਤ ਹੁੰਦਾ ਹੈ ਕਿ ‘ਚੰਨੀ ਸਰਕਾਰ’ ਨੂੰ ਪੰਜਾਬ ਦੇ ਹਜ਼ਾਰਾਂ ਸਰਕਾਰੀ ਸਕੂਲਾਂ ‘ਚ ਪੜ੍ਹਦੇ ਲੱਖਾਂ ਬੱਚਿਆਂ ਦੀ ਕੋਈ ਪ੍ਰਵਾਹ ਨਹੀਂ ਹੈ।ਇਹਨਾਂ ਬੱਚਿਆਂ ਦੇ ਭਵਿੱਖ ਨੂੰ ਅਣਗੌਲਿਆਂ ਕਰਕੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਸਰਹੱਦੀ ਇਲਾਕੇ ਵਿੱਚ ਅਧਿਆਪਕ ਨਾ ਭੇਜਣ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਚੰਨੀ ਸਿਰਫ ਵੋਟਾਂ ਲਈ ਰਾਜਨੀਤੀ ਕਰਦੇ ਹਨ।ਸਰਹੱਦੀ ਇਲਾਕੇ ਦੇ ਲੋਕਾਂ ਨੂੰ ਬਾਕੀ ਖਿੱਤਿਆਂ ਦੇ ਬਰਾਬਰ ਲਿਆਉਣ ਲਈ ਹੀ ਅਧਿਆਪਕਾਂ ਨੂੰ ਨੌਕਰੀ ਦੇ ਸ਼ੁਰੂ ਵਿੱਚ ਸਰਹੱਦੀ ਖੇਤਰ ਵਿੱਚ ਤਾਇਨਾਤ ਕਰਨ ਦੀ ਪਾਲਿਸੀ ਬਣਾਈ ਗਈ ਸੀ ਤਾਂ ਜੋ ਅਧਿਆਪਕਾਂ ਨੂੰ ਜ਼ਿੰਮੇਵਾਰੀ ਦਾ ਅਤੇ ਲੋਕਾਂ ਤੇ ਬੱਚਿਆਂ ਨੂੰ ਬਰਾਬਰੀ ਦਾ ਅਹਿਸਾਸ ਹੋਵੇ।

ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਦੀਆਂ ਪ੍ਰਮੁੱਖ ਖਬਰਾਂ, ਪੜ੍ਹੋ ਇਥੇ 


Ghar ghar rojgar : ਪੰਜਾਬ ਸਰਕਾਰ ਵੱਲੋਂ ਸਰਕਾਰੀ ਮਹਿਕਮਿਆਂ ਵਿਚ ਕੀਤੀਆਂ ਜਾ ਰਹੀਆਂ ਹਨ ਭਰਤੀਆਂ, ਪੜ੍ਹੋ ਇਥੇ



ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਸ੍ਰੀ ਕ੍ਰਿਸ਼ਨ ਕੁਮਾਰ ਦੀ ਬਦਲੀ ਦੀ ਖੁਸ਼ੀ ਅਧਿਆਪਕ ਯੂਨੀਅਨਾਂ ਦੇ ਨੇਤਾ ਮਨਾ ਰਹੇ ਹਨ ਜਿਹੜੇ ਕਿ ਸਹੀ ਅਰਥਾਂ ਵਿੱਚ ਅਧਿਆਪਕਾਂ ਲਈ ਵੀ ਨਹੀਂ ਸਗੋਂ ਆਪਣੀਆਂ ਯੂਨੀਅਨਾਂ ਲਈ ਹੀ ਲੜਦੇ ਹਨ।ਇਹਨਾਂ ਯੂਨੀਅਨਾਂ ਦੇ ਨੇਤਾਵਾਂ ਅਤੇ ਕੁਝ ਰਾਜਸੀ ਨੇਤਾਵਾਂ ਨੇ ਆਪਣੇ ਨਿੱਜੀ ਤੇ ਨਜਾਇਜ਼ ਕੰਮ ਨਾ ਹੋਣ ਕਰਕੇ ਸ੍ਰੀ ਕ੍ਰਿਸ਼ਨ ਕੁਮਾਰ ਦੀ ਛਵੀ ਖਰਾਬ ਕਰਨ ‘ਤੇ ਤੁਲੇ ਹੋਏ ਹਨ।ਜਦੋਂ 2012 ਤੋਂ 2017 ਤੱਕ ਸਰਕਾਰੀ ਸਕੂਲਾਂ ਦੇ 5 ਲੱਖ ਬੱਚੇ ਘਟ ਗਏ ਸਨ ਉਦੋਂ ਨਾ ਤਾਂ ਕਿਸੇ ਅਧਿਆਪਕ ਯੂਨੀਅਨ ਰੌਲਾ ਪਾਇਆ ਤੇ ਨਾ ਹੀ ਕਿਸੇ ਰਾਜਸੀ ਆਗੂ ਨੇ।ਹੁਣ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਦੀ ਸ਼ਹਿ ਨਾਲ ਇਹ ਸਾਰੇ ਕ੍ਰਿਸ਼ਨ ਕੁਮਾਰ ਦਾ ਬੇਲੋੜਾ ਵਿਰੋਧ ਕਰਦੇ ਰਹੇ ਹਨ।


ਪਰਵਿੰਦਰ ਸਿੰਘ ਕਿੱਤਣਾ ਨੇ ਅੱਗੇ ਕਿਹਾ ਕਿ ਕੁਝ ਆਗੂਆਂ ਨੇ ਯੂਨੀਅਨਾਂ ਦੀ ਆਪਸੀ ਲੜਾਈ ਦਾ ਭਾਂਡਾ ਵੀ ਸਿੱਖਿਆ ਸਕੱਤਰ ਦੇ ਸਿਰ ਭੰਨਿਆ।ਇਹ ਨੇਤਾ ਇੱਕ ਇਮਾਨਦਾਰ ਅਧਿਕਾਰੀ ‘ਤੇ ਇੱਕ ਵਿਸ਼ੇਸ਼ ਵਿਚਾਰਧਾਰਾ ਨਾਲ ਜੁੜਿਆ ਹੋਣ ਤੇ ਪੰਜਾਬ ਦੀ ਸਕੂਲ ਸਿੱਖਿਆ ਨੂੰ ਨਿੱਜੀਕਰਨ ਵੱਲ ਤੋਰਨ ਵਰਗੇ ਇਲਜ਼ਾਮ ਲਗਾ ਕੇ ਉਸਦਾ ਚਰਿੱਤਰ ਘਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹੇ।ਕੰਪਿਊਟਰ ਦੇ ਇੱਕ ਕਲਿੱਕ ‘ਤੇ ਅਧਿਆਪਕ ਦੀ ਬਦਲੀ ਹੋਣ ਕਾਰਨ ਯੂਨੀਅਨ ਆਗੂਆਂ ਰਾਹੀਂ ਕਰੋੜਾਂ ਰੁਪਏ ਦਾ ਲੈਣ ਦੇਣ ਬੰਦ ਹੋਣ ਕਾਰਨ ਇਹ ਲੋਕ ਕ੍ਰਿਸ਼ਨ ਕੁਮਾਰ ਦਾ ਵਿਰੋਧ ਕਰ ਰਹੇ ਹਨ।

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


ਸਰਕਾਰੀ ਸਕੂਲ ਦੇ ਇਕ ਅਧਿਆਪਕ ਦੇ ਦੱਸਣ ਅਨੁਸਾਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਹੁੰਦਿਆਂ ਸਕੂਲ ਸਿੱਖਿਆ ਵਿੱਚ ਵੱਡੇ ਪੱਧਰ ‘ਤੇ ਸੁਧਾਰ ਹੋਏ ਹਨ।ਉਸਦਾ ਕਹਿਣਾ ਹੈ ਕਿ ਸ੍ਰੀ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਹਾਜ਼ਾਰਾਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਿਸ ਬਾਰੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ ਜਾ ਸਕਦਾ।ਇਕ ਹੋਰ ਅਧਿਆਪਕਾ ਦਾ ਕਹਿਣਾ ਸੀ ਕਿ ਸਕੂਲ ਸਿੱਖਿਆ ਵਿੱਚ ਸੁਧਾਰ ਲਈ ਜੋ ਕੁਝ ਕ੍ਰਿਸ਼ਨ ਕੁਮਾਰ ਕਰ ਗਏ ਉਹ ਸ਼ਾਇਦ ਹੋਰ ਕੋਈ ਨਾ ਕਰ ਸਕਦਾ।ਸੱਚੀ ਗੱਲ ਤਾਂ ਇਹ ਹੈ ਕਿ ਅਧਿਆਪਕ ਯੂਨੀਅਨਾਂ ਦੇ ਡਰੋਂ ਅਸੀਂ ਉਹਨਾਂ ਦੀ ਖੁਲ ਕੇ ਤਾਰੀਫ ਵੀ ਨਹੀਂ ਕਰ ਸਕਦੇ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends