Wednesday, 6 October 2021

ਮਿਡ ਡੇ ਮੀਲ ਸਕੀਮ ਨੇ ਕੀਤੇ ਅਧਿਆਪਕਾਂ ਦੇ ਬਟੂਏ ਖਾਲੀ , ਕਣਕ ਤੇ ਚੌਲ ਉਧਾਰ ਲੈ ਲੈ ਚਲਾ ਰਹੇ ਹਾਂ ਮਿਡ ਡੇ ਮੀਲ :ਅਮਨਦੀਪ ਸ਼ਰਮਾ

 ਮਿਡ ਡੇ ਮੀਲ ਸਕੀਮ ਨੇ ਕੀਤੇ ਅਧਿਆਪਕਾਂ ਦੇ ਬਟੂਏ ਖਾਲੀ 

  ਕਣਕ ਤੇ ਚੌਲ ਉਧਾਰ ਲੈ ਲੈ ਚਲਾ ਰਹੇ ਹਾਂ ਮਿਡ ਡੇ ਮੀਲ :ਅਮਨਦੀਪ ਸ਼ਰਮਾ        ਪਿਛਲੇ ਲੰਮੇ ਸਮੇਂ ਤੋਂ ਮਿਡ ਡੇ ਮੀਲ ਸਕੀਮ ਤਹਿਤ ਰਾਸ਼ੀ ,ਕਣਕ ਅਤੇ ਚਾਵਲ ਨਾ ਆਉਣ ਕਾਰਨ ਮਾਨਸਾ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਮੁਖੀ ਅਤੇ ਮਿਡ ਡੇਅ ਮੀਲ ਇੰਚਾਰਜ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸਕੂਲਾਂ ਵਿੱਚ ਨਾ ਕਣਕ ਹੈ ਨਾ ਚਾਵਲ ਅਤੇ ਨਾ ਹੀ ਲੋੜੀਂਦੀ ਰਾਸ਼ੀ ਅਧਿਆਪਕ ਆਪਣੀ ਜੇਬ ਵਿੱਚੋਂ ਖ਼ਰਚ ਕਰ ਅਤੇ ਚੱਕੀਆ ਤੋਂ ਉਧਾਰ ਆਟਾ ਮੰਗ ਮੰਗ ਕੇ ਮਿਡ ਡੇ ਮੀਲ ਸਕੀਮ ਨੂੰ ਚਲਾ ਰਹੇ ਹਨ।ਪ੍ਰਾਇਮਰੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਵਿੱਚ ਤੁਰੰਤ ਮਿਡ ਡੇਅ ਮੀਲ ਦੀ ਰਾਸੀ ਤੁਰੰਤ ਜਾਰੀ ਕੀਤੀ ਜਾਵੇ।ਤਾਜ਼ਾ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੀ ਵੱਡੇ ਸਕੂਲਾਂ ਦੀ ਹੱਥੋਂ ਮਿਲੀ ਰਾਸ਼ੀ ਜਿਨ੍ਹਾਂ ਵਿਚ ਗੜੱਦੀ 24207 ਰੂਪੈ ਮੋਫਰ 15000 ਰੂਪੈ ਭਾਦੜਾ 20932 ਰੂਪੈ ਹੀਰੋ ਖੁਰਦ 24445 ਰੂਪੈ ਬੀਰੋਕੇ ਕਲਾਂ 13931 ਦੋਦੜਾ 30269 ਕੋਰਵਾਲਾ 22833 ਲਾਲਿਆਵਾਲੀ 31452 ਰੂਪੈ ਰਾਸੀ ਆਪਣੀਆਂ ਜੇਬਾ ਵਿੱਚੋਂ ਖਰਚ ਕਰ ਚੁੱਕੇ ਹਨ। 
ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 

ਮਾਨਸਾ ਜ਼ਿਲ੍ਹੇ ਦੀ ਲੱਖਾਂ ਰੁਪਏ ਦੀ ਰਾਸ਼ੀ ਅਧਿਆਪਕਾਂ ਨੇ ਆਪਣੇ ਹੱਥੀਂ ਖਰਚ ਕਰਕੇ ਮਿਡ ਡੇ ਮੀਲ ਦੇ ਚੁੱਲ੍ਹਿਆਂ ਨੂੰ ਹੁਣ ਤਕ ਤਪਦੇ ਰੱਖਿਆ ਹੈ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਅਨਾਜ ਕਣਕ ਅਤੇ ਚਾਵਲ ਦੀ ਸਪਲਾਈ ਵੀ ਨਹੀਂ ਭੇਜੀ ਗਈ ਜਿਸ ਕਾਰਨ ਅਧਿਆਪਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਜਥੇਬੰਦੀ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਰਾਮਪਾਲ ਸਿੰਘ ਬੀਰੋਕੇ ਕਲਾਂ, ਹਰਫੂਲ ਬੋਹਾ ,ਜਸ਼ਨਦੀਪ ਕੁਲਾਣਾ, ਪਰਮਿੰਦਰ ਕੌਰ ਸਰਦੂਲਗੜ੍ਹ ,ਹਰਦੀਪ ਸਿੰਘ ,ਪਰਸੋਤਮ ਹੈਪੀ ,ਅਸੋਕ ਕੁਮਾਰ ਆਦਿ ਅਧਿਆਪਕਾਂ ਨੇ ਮਿਡ ਡੇ ਮੀਲ ਦੀ ਰਾਸ਼ੀ ਕਣਕ ਵੀ ਚਾਹਲ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਪੂਰੇ ਜ਼ਿਲ੍ਹੇ ਵਿੱਚ ਮਿੱਡ ਡੇਅ ਮੀਲ ਸਕੀਮ ਨੂੰ ਬੰਦ ਕਰਨ ਦਾ ਐਲਾਨ ਵੀ ਕੀਤਾ।

RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...