ਬਲਜੀਤ ਸਿੰਘ ਵਾਲੀਆ ਵੀ ਪੀਏਸੀ ਦੇ ਮੈਂਬਰ ਨਾਮਜ਼ਦ
ਪੂਰੀ ਫਸਲ ਵਿਕਣ ਤੱਕ ਝੋਨੇ ਦੀ ਖਰੀਦ ਬੰਦ ਨਾਂ ਕੀਤੀ ਨਾ ਜਾਵੇ-ਬਰਾੜ
ਰਾਜਪੁਰਾ 28 ਅਕਤੂਬਰ ( )ਰਾਜਪੁਰਾ ਹਲਕੇ ਚ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਤੇ ਟਕਸਾਲੀ ਵਰਕਰਾਂ ਨੂੰ ਪਾਰਟੀ ਚ ਪੂਰਾ ਮਾਣ ਸਤਿਕਾਰ ਦੇਣ ਦੇ ਵਿਚਾਰ ਅਨੁਸਾਰ ਵਰਕਰਾਂ ਨੂੰ ਦਰਜਾ ਬਾ ਦਰਜਾ ਆਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਇਸ ਲੜੀ ਤਹਿਤ ਪਾਰਟੀ ਦੇ ਸੀਨੀਅਰ ਆਗੂ ਬਲਜੀਤ ਸਿੰਘ ਵਾਲੀਆਂ ਨੂੰ ਵੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ ਏ ਸੀ)ਦਾ ਮੈਂਬਰ ਨਾਮਜ਼ਦ ਕੀਤਾ ਗਿਆ , ਇਸ ਨਿਯੁਕਤੀ ਦਾ ਪੱਤਰ ਬਲਜੀਤ ਸਿੰਘ ਵਾਲੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਰਾਜਪੁਰਾ ਹਲਕੇ ਤੋਂ ਅਕਾਲੀ ਬਸਪਾ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਸੌਪਦਿਆਂ ਵਾਲੀਆਂ ਪਰਿਵਾਰ ਅਤੇ ਸਮੂਹ ਵਰਕਰਾਂ ਨੂੰ ਵਧਾਈਆਂ ਦਿੰਦਿਆਂ, ਜਿੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਨਵ ਨਿਯੁਕਤ ਆਹੁਦੇ ਦਾਰਾ ਨੂੰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਲਗਨ ਨਾਲ ਮਿਹਨਤ ਕਰਨ ਲਈ ਪ੍ਰੇਰਿਆ।
ਇਸ ਤੋਂ ਇਲਾਵਾ ਇਸ ਮੌਕੇ ਤੇ ਉਹਨਾਂ ਕਿਹਾ ਕਿ ਹਲਕਾ ਰਾਜਪੁਰਾ ਵਿੱਚ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ 31 ਅਕਤੂਬਰ ਤੋਂ ਸਰਕਾਰ ਝੋਨੇ ਦੀ ਸਰਕਾਰੀ ਖਰੀਦ ਮੰਡੀਆਂ ਵਿੱਚ ਬੰਦ ਕਰ ਰਹੀ ਹੈ, ਜੋ ਕਿ ਕਿਸਾਨਾਂ ਨਾਲ ਸ਼ਰੇਆਮ ਧੱਕਾ ਹੈ, ਇਸ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ, ਕਿਉਂਕਿ ਮੌਸਮ ਦੀ ਖਰਾਬੀ ਕਾਰਨ ਅਜੇ ਵੀ ਝੋਨੇ ਦੀ ਫਸਲ ਖੇਤ ਵਿੱਚ ਖੜੀ ਹੈ, ਜੇਕਰ ਇਹ ਚਰਚਾਵਾਂ ਹਕੀਕਤ ਰੂਪ ਵਿੱਚ ਬਦਲ ਦੀਆਂ ਹਨ ਤਾ ਅਸੀ ਇਸ ਦਾ ਰੱਜਵਾਂ ਵਿਰੋਧ ਕਰਨਗੇ ਅਤੇ ਇਸ ਮਾਰੂ ਫੈਸਲੇ ਖਿਲਾਫ ਮੈਦਾਨ ਵਿੱਚ ਡਟਣਗੇ , ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ਇਸ ਲਈ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜਿੰਨਾ ਚਿਰ ਕਿਸਾਨਾਂ ਦਾ ਸਾਰਾ ਝੋਨਾ ਮੰਡੀ ਚ ਆ ਕੇ ਵਿੱਕ ਨਹੀ ਜਾਂਦਾ ਉਹਨਾਂ ਚਿਰ ਇਹ ਖਰੀਦ ਬੰਦ ਨਾ ਕੀਤੀ ਜਾਵੇ ਅਤੇ ਇਸ ਨੂੰ 15 ਨਵੰਬਰ ਤੱਕ ਚਾਲੂ ਰੱਖਿਆ ਜਾਵੇ , ਇਸ ਮੌਕੇ ਤੇ ਉਹਨਾਂ ਨਾਲ ਹਰਦੇਵ ਸਿੰਘ ਆਕੜੀ, ਰਨਜੀਤ ਸਿੰਘ ਰਾਣਾ ਸ਼ਹਿਰ ਪ੍ਰਧਾਨ, ਸਿਮਰਨਜੀਤ ਸਿੰਘ ਬਿੱਲਾ, ਹਰਿੰਦਰ ਸਿੰਘ ਵਾਲੀਆ, ਅਤੇ ਹੋਰ ਆਗੂ ਸਾਹਿਬਾਨ ਵੀ ਹਾਜਰ ਸਨ।