ਪੰਜਾਬ ਦੇ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਵੱਡੀਆਂ ਆਸਾਂ

 ਕਾਲਜ ਵਿਦਿਆਰਥੀਆਂ ਦਾ ਭਵਿੱਖ ਸੰਵਾਰ ਰਹੇ ਪੰਜਾਬ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਆਪਣਾ ਭਵਿੱਖ ਡਾਵਾਂਡੋਲ



ਪੰਜਾਬ ਦੇ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਵੱਡੀਆਂ ਆਸਾਂ


ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਪਾਲਿਸੀ ਵਿੱਤ ਵਿਭਾਗ ਤੋਂ ਪਾਸ ਕਰਵਾਉਣ ਦੀ ਕਰ ਰਹੇ ਨੇ ਮੰਗ




ਹਰਦੀਪ ਸਿੰਘ ਸਿੱਧੂ/ਮਾਨਸਾ


ਦੋ ਦਹਾਕਿਆਂ ਤੋਂ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਪੰਜਾਬ ਵਿਚਲੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਦਾ ਭਵਿੱਖ ਸੰਵਾਰ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪੰਜਾਬ ਦੇ ਨਵੇਂ ਬਣੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਵੱਡੀ ਆਸ ਬੱਝੀ ਹੈ।

 ਸੂਬੇ ਦੇ ਸਰਕਾਰੀ ਕਾਲਜਾਂ ਦੀ ਗੱਲ ਕਰੀਏ ਤਾਂ ਇੱਥੇ ਰੈਗੂਲਰ ਪਾਰਟ—ਟਾਇਮ, ਗੈਸਟ ਫੈਕਲਟੀ ਅਤੇ ਕੰਟਰੈਕਟ ਅਧਾਰਿਤ 4 ਸ਼੍ਰੇਣੀਆਂ ਸੇਵਾਵਾ ਨਿਭਾ ਰਹੀਆਂ ਹਨ। ਰੈਗੂਲਰ ਪ੍ਰੋਫੈਸਰਾਂ ਦੀ ਗਿਣਤੀ 300, ਪਾਰਟ ਟਾਇਮ 250 ਅਤੇ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਹਨ ਜਦ ਕਿ 11 ਠੇਕਾ ਅਧਾਰਿਤ ਪ੍ਰੋਫੈਸਰ ਜਿਨ੍ਹਾਂ ਦੀ ਨਿਯੁਕਤੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਸਰਕਾਰੀ ਕਾਲਜ ਸਰਦੂਲਗੜ੍ਹ ਵਿਖੇ ਹੋਈ ਸੀ, ਨੂੰ ਯੂਨੀਵਰਸਿਟੀ ਵੱਲੋਂ ਆਪਣੇ ਅਧਿਕਾਰ ਵਿੱਚ ਲੈਣ ਤੋਂ ਬਾਅਦ ਇਹਨਾਂ ਪ੍ਰੋਫੈਸਰਾਂ ਨੂੰ ਅਸਾਮੀ ਸਮੇਤ ਸਰਕਾਰੀ ਕਾਲਜਾਂ ਚ ਸਿਫਟ ਕਰ ਦਿੱਤਾ ਗਿਆ ਸੀ, ਵੀ ਕੰਮ ਕਰ ਰਹੇ ਹਨ। 



 
ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਤਮਜਰੀਫੀ ਇਹ ਹੈ ਕਿ ਅਧਿਆਪਕਾਂ ਦੀਆਂ ਉਪਰੋਕਤ ਚਾਰੇ ਸ਼੍ਰੇਣੀਆਂ ਦੇ ਕੰਮ, ਵਿਦਿਅਕ ਯੋਗਤਾਵਾਂ ਇੱਕੋ ਜਿਹੀਆਂ ਹਨ ਪਰ ਤਨਖਾਹ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਰੈਗੂਲਰ ਪ੍ਰੋਫੈਸਰਾਂ ਨੂੰ 1.5 ਤੋਂ 2 ਲੱਖ ਦੇ ਕਰੀਬ ਤਨਖਾਹ ਪ੍ਰਤੀ ਮਹੀਨਾ ਮਿਲਦੀ ਹੈ ਜਦ ਕਿ ਪਾਰਟ ਟਾਈਮ ਸਹਾਇਕ ਪ੍ਰੋਫੈਸਰਾਂ ਨੂੰ 53568 ਰੁਪਏ ਅਤੇ ਠੇਕਾ ਅਧਾਰਿਤ ਪ੍ਰੋਫੈਸਰਾਂ ਨੂੰ 59000 ਰੁਪਏ ਦੇ ਕਰੀਬ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ। ਅੰਧੇਰਗਰਦੀ ਇਸ ਗੱਲ ਦੀ ਹੈ ਕਿ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ 24000 ਦੇ ਲਗਭਗ ਤਨਖਾਹ ਪ੍ਰਤੀ ਮਹੀਨਾ ਦੇ ਕੇ ਉਨ੍ਹਾਂ ਦਾ ਲੰਬੇ ਸਮੇਂ ਤੋਂ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ। 

ਕਾਬਲੇ ਗੌਰ ਹੈ ਕਿ ਇੱਕੋ ਸੂਬੇ ਵਿੱਚ ਪੜ੍ਹਨ ਵਾਲੇ ਅਤੇ ਇੱਕੋ ਜਿਹੀਆਂ ਯੋਗਤਾਵਾਂ ਰੱਖਣ ਵਾਲੇ ਪ੍ਰੋਫੈਸਰਾਂ ਨੂੰ ਸਰਕਾਰੀ ਅਧਿਕਾਰੀਆਂ ਨੇ ਆਪਣੀ ਮਰਜ਼ੀ ਨਾਲ ਵੰਡ ਕੇ ਸੰਵਿਧਾਨ ਦੇ ਸਮਾਨਤਾ ਵਾਲੇ ਅਧਿਕਾਰ ਨੂੰ ਪੰਜਾਬ ਵਿੱਚੋਂ ਮਨਫੀ ਕੀਤਾ ਹੈ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਗਿਣਤੀ ਸਭ ਤੋਂ ਵੱਧ ਹੋਣ ਕਾਰਨ ਉਨ੍ਹਾਂ ਦੀਆਂ ਅਕਾਦਮਿਕ ਦੇ ਨਾਲ-ਨਾਲ ਪ੍ਰਬੰਧਕੀ, ਸਭਿਆਚਾਰਕ ਅਤੇ ਹੋਰ ਸਹਿ-ਵਿਦਿਅਕ ਜਿੰਮੇਵਾਰੀਆਂ ਏਨੀਆ ਵੱਧ ਚੁੱਕੀਆਂ ਹਨ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਤੋਂ ਬਿਨਾ ਸਰਕਾਰੀ ਕਾਲਜਾਂ ਨੂੰ ਸਾਂਭਣਾ ਅਤੇ ਚਲਾਉਣਾ ਅਸੰਭਵ ਹੈ। ਲਗਭਗ 18-20 ਸਾਲਾਂ ਤੋਂ ਕੰਮ ਕਰ ਰਹੇ ਸਰਕਾਰੀ ਕਾਲਜਾਂ ਦੇ ਅਸਲੀ ਵਾਰਿਸ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਜਿਨ੍ਹਾਂ ਨੇ ਨਿਗੁਣੀਆਂ ਤਨਖਾਹਾਂ ਉੱਤੇ ਆਪਣੀ ਮਿਹਨਤ ਨੂੰ ਵੇਚ ਕੇ ਸਰਕਾਰੀ ਕਾਲਜਾਂ ਦੀ ਹੋਂਦ ਨੂੰ ਬਚਾਈ ਰੱਖਿਆ ਹੈ, ਅੱਜ ਉਹ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਆਪਣੇ ਭਵਿੱਖ ਨੂੰ ਬਚਾਉਣ ਲਈ ਫਿਕਰਮੰਦ ਹਨ। ਬਹੁਤੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਲੰਘਾ ਚੁੱਕੇ ਹਨ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਇਸ ਪੀੜਾ ਨੂੰ ਸਮਝਦਿਆਂ ਹੋਇਆ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਉਚੇਰੀ ਸਿੱਖਿਆ ਮੰਤਰੀ ਪੰਜਾਬ ਨੇ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਭਵਿੱਖ ਨੂੰ ਬਚਾਉਣ ਲਈ ਇਨ੍ਹਾਂ ਨੂੰ ਪਾਰਟ-ਟਾਈਮ ਸਹਾਇਕ ਪ੍ਰੋਫੈਸਰਾਂ ਦੇ ਬਰਾਬਰ ਦਰਜਾ ਦੇ ਕੇ ਸਮਾਨ ਤਨਖਾਹ ਦੇਣ ਦੀ ਪਾਲਿਸੀ ਬਣਾਈ।ਸ੍ਰ.ਬਾਜਵਾ ਵੱਲੋਂ ਬਿਨਾ ਕਿਸੇ ਵਿਤਕਰੇ ਤੋਂ ਪਾਰਟੀ-ਟਾਇਮ ਸਹਾਹਿਕ ਪ੍ਰੋਫੈਸਰਾਂ ਨੂੰ ਮਿਲ ਰਹੀ ਤਨਖਾਹ 53568 ਰੁਪਏ ਦੇ ਬਰਾਬਰ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਨਖਾਹ ਦੇਣ ਦੀ ਪਾਲਿਸੀ ਪਾਸ ਕਰਕੇ ਵਿਭਾਗ ਵਲੋਂ ਵਿੱਤ ਵਿਭਾਗ ਨੂੰ ਭੇਜੀ ਗਈ ਸੀ। ਵਿੱਤ ਵਿਭਾਗ ਵਲੋਂ ਪਿਛਲੇ 5 ਮਹੀਨਿਆਂ ਤੋਂ ਇਸ ਪਾਲਿਸੀ ਨੂੰ ਪਾਸ ਨਹੀਂ ਕੀਤਾ ਗਿਆ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਇਸ ਸੰਬੰਧੀ ਵਿੱਤ ਮੰਤਰੀ, ਪੰਜਾਬ ਨਾਲ ਕਈ ਵਾਰੀ ਮੁਲਾਕਾਤ ਕੀਤੀ ਜਾ ਚੁੱਕੀ ਹੈ ਅਤੇ ਇੱਥੋ ਤੱਕ ਕਿ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਵਿੱਤ ਮੰਤਰੀ ਪੰਜਾਬ ਨਾਲ ਨੀਤੀ ਮੁਲਾਕਾਤ ਕਰਕੇ ਉਹਨਾਂ ਨੂੰ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪਾਰਟ-ਟਾਇਮਰਾਂ ਦੇ ਬਰਾਬਰ ਕਰਨ ਦੀ ਸਿਫਾਰਿਸ਼ ਕੀਤੀ ਜਾ ਚੁੱਕੀ ਹੈ।     

                  ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨਸਾ ਨੇ ਦੱਸਿਆ ਕਿ ਸਰਕਾਰੀ ਕਾਲਜਾਂ ਨੂੰ ਆਪਣੀ ਬੁੱਕਲ ਵਿੱਚ ਸਾਂਭੀ ਬੈਠੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨਾਲ ਆਰਥਿਕ ਵਿਤਕਰਾ ਕੀਤਾ ਜਾ ਰਿਹਾ ਹੈ ਜਿਸ ਤੋਂ ਉਹ ਬੇਹੱਦ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਦੇ ਵਾਅਦੇ ਅਸਲ ਮਾਅਨਿਆਂ ਚ ਤਾਂ ਹੀ ਸਾਰਥਿਕ ਹੋ ਸਕਦੇ ਹਨ ਜੇਕਰ ਗੈਸਟ ਫੈਕਲਟੀ ਸਹਾਇਕ ਪ੍ਰੋਫਸਰਾਂ ਦਾ ਭਵਿੱਖ ਸੰਵਾਰਿਆ ਜਾਵੇ।


ਇਹ ਵੀ ਪੜ੍ਹੋ: 

ਮੁਲਾਜ਼ਮਾਂ ਲਈ ਵੱਡੀ ਖ਼ਬਰ : ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਮਿਲੇਗੀ ਪਰਿਵਾਰਿਕ ਪੈਨਸ਼ਨ, ਅਧਿਸੂਚਨਾ ਜਾਰੀ 


PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ 




Also read : 

ਦਫਤਰ ਨਗਰ ਕੌਂਸਲ, ਬਰੇਟਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

ਦਫਤਰ ਨਗਰ ਕੌਂਸਲ, ਭਾਈ ਰੂਪਾ, ਵੱਲੋਂ ਕਲਾਸ 4 ਕਰਮਚਾਰੀਆਂ ਦੀ ਭਰਤੀ

ਦਫਤਰ ਨਗਰ ਕੌਂਸਲ, ਨਰੋਟ ਜੈਮਲ ਸਿੰਘ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ   

CLASS 4 RECRUITMENT : ਨਗਰ ਪੰਚਾਇਤ, ਮੱਲਾਂਵਾਲਾ ਖ਼ਾਸ ( ਫਿਰੋਜ਼ਪੁਰ) ਵਲੋਂ 43 ਅਸਾਮੀਆਂ ਤੇ ਭਰਤੀ 


ਨਗਰ ਕੌਂਸਲ, ਰਾਮਦਾਸ-ਅਮ੍ਰਿਤਸਰ ਸਾਹਿਬ, ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 


ਨਗਰ ਕੌਂਸਲ ਮਲੋਟ, ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

GHAR GHAR ROJGAR: ਇਸ ਨਗਰ ਕੌਂਸਲ ਵਿਖੇ 322 ਕਰਮਚਾਰੀਆਂ ਦੀ ਭਰਤੀ, ਜਲਦੀ ਕਰੋ ਅਪਲਾਈ 


ਨਗਰ ਕੌਂਸਲ ਘੱਗਾ ਪਟਿਆਲਾ ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ 

ਨਗਰ ਕੌਂਸਲ ਮਲੇਰਕੋਟਲਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ

ਨਗਰ ਕੌਂਸਲ ਮੋਰਿੰਡਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 ਨਗਰ ਕੌਂਸਲ ਸਰਹਿੰਦ, ਫਤਿਹਗੜ੍ਹ ਸਾਹਿਬ ਵਿਖੇ 180 ਕਰਮਚਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ







 ਉਹਨਾਂ ਦੱਸਿਆ ਕਿ ਨਵੇਂ ਸਰਕਾਰੀ ਕਾਲਜਾਂ ਨੂੰ ਚਲਾਉਂਣ ਲਈ ਵੱਡੀ ਗਿਣਤੀ ਵਿੱਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਹੀ ਤੈਨਾਤ ਕੀਤੇ ਗਏ ਹਨ ਜੋ ਦਿਨ-ਰਾਤ ਮਿਹਨਤ ਕਰਕੇ ਸਰਕਾਰੀ ਕਾਲਜਾਂ ਨੂੰ ਚਲਾਉ਼ਣ ਲਈ ਤੱਤਪਰ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੌਜੂਦਾ ਸਿੱਖਿਆ ਮੰਤਰੀ ਸਰਕਾਰ ਪ੍ਰਗਟ ਸਿੰਘ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਤੁਰੰਤ ਉਚੇਰੀ ਸਿੱਖਿਆ ਵਿਭਾਗ ਵੱਲੋਂ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪਾਰਟ-ਟਾਈਮ ਸਹਾਇਕ ਪ੍ਰੋਫੈਸਰਾਂ ਦੇ ਬਰਾਬਰ ਦਰਜਾ ਦੇ ਕੇ ਸਮਾਨ ਤਨਖਾਹ ਦੇਣ ਦੀ ਪਾਲਿਸੀ ਵਿੱਤ ਵਿਭਾਗ ਤੋਂ ਪਾਸ ਕਰਵਾਈ ਜਾਵੇ ਤਾਂ ਜੋ ਨੌਜਵਾਨ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਭਵਿੱਖ ਬਚ ਸਕੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends