*ਸੰਯੁਕਤ ਅਧਿਆਪਕ ਫ਼ਰੰਟ ਵੱਲੋਂ 31 ਅਕਤੂਬਰ ਨੂੰ ਕੀਤੀ ਜਾਵੇਗੀ ਮੋਰਿੰਡਾ ਵਿਖੇ ਮਹਾਂ-ਰੈਲੀ*
*ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 ਜੈ ਸਿੰਘ ਵਾਲਾ ਫਿਰੋਜਪੁਰ ਨੇ ਆਰੰਭੀਆਂ ਤਿਆਰੀਆਂ*
ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਵੱਲੋਂ 31 ਅਕਤੂਬਰ ਨੂੰ ਅਧਿਆਪਕਾ ਦੇ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਦੇ ਹਲਕੇ ਸ਼ਹਿਰ ਮੋਰਿੰਡਾ ਵਿਖੇ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ ਦੀਆਂ ਤਿਆਰੀਆਂ ਸੰਬੰਧੀ ਯੂਨੀਅਨ ਆਗੂ ਸੰਦੀਪ ਵਿਨਾਇਕ ਜ਼ੀਰਾ ਅਤੇ ਕਮਲ ਜ਼ੀਰਾ ਨੇ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਅਧਿਆਪਕ/ਮੁਲਾਜ਼ਮ ਪੱਖੀ ਸੋਧਾਂ ਲਾਗੂ ਕਰਾਉਣ ਲਈ, ਜਨਵਰੀ 2016 ਤੋਂ ਬਾਅਦ ਭਰਤੀ/ਰੈਗੂਲਰ ਹੋਏ ਅਧਿਆਪਕਾਂ ਨੂੰ ਬਾਕੀ ਮੁਲਾਜ਼ਮਾਂ ਦੀ ਤਰਜ਼ 'ਤੇ ਤਨਖਾਹ ਕਮਿਸ਼ਨ ਦੇ ਲਾਭ ਦਿਵਾਉਣ ਲਈ, ਕੇਂਦਰ ਦੀ ਤਰਜ ਤੇ ਡੀ ਏ 31% ਦਾ ਨੋਟੀਫਿਕੇਸ਼ਨ ਕਰਨ ਤੇ,180 ਈਟੀਟੀ ਅਧਿਆਪਕਾਂ ਤੇ ਜਬਰੀ ਲਾਗੂ ਕੀਤੇ ਨਵੇਂ ਪੇ ਸਕੇਲ ਨੂੰ ਰੱਦ ਕਰਾਉਣ ਲਈ,ਬਦਲੀ ਹੋਏ ਅਧਿਆਪਕਾਂ ਨੂੰ ਤੁਰੰਤ ਫਾਰਗ ਕਰਵਾਉਣ ਲਈ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਪੰਜਾਬ ਦੇ ਸਮੂਹ ਅਧਿਆਪਕਾਂ ਨੇ ਸੰਯੁਕਤ ਅਧਿਆਪਕ ਫ਼ਰੰਟ ਦੀ ਅਗਵਾਈ ਵਿੱਚ ਸੰਘਰਸ਼ ਵਿੱਢਿਆ ਹੈ ਤੇ ਇਸਦੇ ਮੱਦੇਨਜ਼ਰ ਰੱਖੀ ਗਈ ਉੱਕਤ ਰੈਲੀ ਵਿੱਚ 6505 ਈਟੀਟੀ ਅਧਿਆਪਕ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਗੇ।ਇਸ ਮੌਕ ਸੋਨੂ ਕਪੂਰ, ਸਾਜਨ ਫਾਜ਼ਿਲਕਾ,ਅਮਨ ਛਾਬੜਾ,ਰਵਿੰਦਰ ਜੋਧਪੁਰ, ਬਲਵਿੰਦਰ ਸਿੰਘ, ਚੰਦ ਸਿੰਘ, ਭਗਵਾਨ ਦਾਸ ,ਜੈਨੇਦਰ ਕੁਮਾਰ, ਗੁਰਪ੍ਰੀਤ ਜੌੜਾ, ਰਜਿੰਦਰ ਹਾਂਡਾ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।