ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਨਾ ਕਰਨ ਦੇ ਵਿਰੋਧ ਵਜੋ ਵਿੱਦਿਆ ਭਵਨ ਮੁਹਾਲੀ ਅੱਗੇ ਰੋਸ ਪ੍ਰਦਸਨ 11 ਨੂੰ :ਅਮਨਦੀਪ ਸਰਮਾ
ਤਰੱਕੀ ਹਰੇਕ ਅਧਿਆਪਕ ਦਾ ਹੱਕ :ਜਸਨਦੀਪ ਕੁਲਾਣਾ
12 ਸਾਲਾਂ ਬਾਅਦ ਰੱਬ ਰੂੜੀ ਦੀ ਵੀ ਸੁਣ ਲੈਦਾ:ਬਰਾੜ
ਪਿਛਲੇ ਤਿੰਨ ਸਾਲਾਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ -ਵੱਖ ਵਿਸਿਆ ਦੀਆਂ ਤਰੱਕੀਆਂ ਨਹੀਂ ਹੋਈਆਂ ਅਤੇ ਅਧਿਆਪਕ ਵੀਹ- ਵੀਹ ਸਾਲ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ -ਵੱਖ ਵਿਸ਼ੇ ਹਿੰਦੀ, ਪੰਜਾਬੀ, ਅੰਗਰੇਜ਼ੀ, ਗਣਿਤ, ਫਿਜੀਕਲ ਐਜੂਕੇਸ਼ਨ, ਸੰਸਕ੍ਰਿਤ ,ਸਾਇੰਸ ,ਸਮਾਜਿਕ ਸਿੱਖਿਆ ਆਦਿ ਦੀਆਂ ਤਰੱਕੀਆ ਤੋਂ ਬਾਝੇ ਹਨ । ਇਨ੍ਹਾਂ ਤਰੱਕੀਆਂ ਦੀਆਂ ਲਿਸਟਾਂ ਬਣ ਚੁੱਕੀਆਂ ਹਨ ਪ੍ਰੰਤੂ ਸਿੱਖਿਆ ਸਕੱਤਰ ਦੇ ਬਦਲਣ ਤੋਂ ਬਾਅਦ ਇਹ ਕੰਮ ਰੁਕ ਗਿਆ ਹੈ ।
ਜਾਣਕਰੀ ਦਿੰਦੀਆਂ ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਨੇ ਕਿਹਾ ਕਿ ਜੇਕਰ ਹੁਣ ਦੋ ਦਿਨਾਂ ਵਿੱਚ ਲਿਸਟਾਂ ਜਾਰੀ ਹੁੰਦੀਆਂ ਤਾਂ ਸੋਮਵਾਰ ਨੂੰ ਵਿੱਦਿਆ ਭਵਨ ਮੁਹਾਲੀ ਅੱਗੇ ਰੋਸ ਪ੍ਰਦਰਸਨ ਕੀਤਾ ਜਾਵੇਗਾ । ਉਨ੍ਹਾਂ ਸਿੱਖਿਆ ਸਕੱਤਰ ਪੰਜਾਬ ਤੋਂ ਤੁਰੰਤ ਮੰਗ ਕਰਦਿਆਂ ਕਿਹਾ ਕਿ ਵੱਖ -ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਨਹੀਂ ਜਥੇਬੰਦੀ ਸਿੱਖਿਆ ਸਕੱਤਰ ਪੰਜਾਬ ਦਾ ਘਿਰਓ ਕਰਨ ਲਈ ਮਜਬੂਰ ਹੋਵੇਗੀ। ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਦੁਆਬੀਆਂ ਨੇ ਕਿਹਾ ਕਿ ਉਹ ਸੋਮਵਾਰ ਨੂੰ 101 ਮੈਂਬਰੀ ਵਫ਼ਦ ਪਹਿਲਾਂ ਸਿੱਖਿਆ ਸਕੱਤਰ ਸ੍ਰੀ ਅਜੋਏ ਸਰਮਾ ਨੂੰ ਮਿਲਣ ਜਾਵੇਗਾ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਪੱਕਾ ਧਰਨਾ ਲਾਇਆ ਜਾਵੇਗਾ। ਜਥੇਬੰਦੀ ਵੱਲੋਂ ਵੱਖ ਵੱਖ ਜ਼ਿਲਿਆਂ ਤੋਂ ਅਧਿਆਪਕਾਂ ਦੀਆਂ ਇਸ ਰੋਸ ਪ੍ਰਦਰਸ਼ਨ ਲਈ ਡਿਊਟੀਆਂ ਲਾ ਧੀਏ ਹਨ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਜਲਾਲ ਜ਼ਿਲ੍ਹਾ ਮੁਕਤਸਰ ਤੋਂ ਖੁਸ਼ਵਿੰਦਰ ਬਰਾੜ ਮੁਕਤਸਰ ਸਾਹਿਬ ,ਅੱਜ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਘਣਸ਼ਾਮ ਜਿਲ੍ਹਾ ਮਾਨਸਾ ਤੋਂ ਜਨਕ ਰਾਜ, ਜ਼ਿਲ੍ਹਾ ਪਟਿਆਲਾ ਤੋਂ ਮੱਖਣ ਜੈਨ ,ਜ਼ਿਲ੍ਹਾ ਮੁਹਾਲੀ ਤੋਂ ਗੁਰਪ੍ਰੀਤ ਸਿੰਘ ਨੀਟਾ ,ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਪ੍ਰਿੰਸ, ਸਵੇਤਾ ਸਰਮਾ,ਜਿਲ੍ਹਾ ਅ੍ਰਮਿਤਸਰ ਤੋਂ ਰਗਵਿੰਦਰ ਧੂਲਕਾ ਜਿਲ੍ਹਾ ਹੁਸ਼ਿਆਰਪੁਰ ਤੋਂ ਜਸਵੀਰ ਸਿੰਘ ਹੁਸਿਆਰਪੁਰੀਆ ਜਿਲ੍ਹਾ ਗੁਰਦਾਸਪੁਰ ਤੋਂ ਹਰਜੀਤ ਸਿੰਘ ਸੰਗਰੂਰ ਤੋ ਓਮ ਪ੍ਰਕਾਸ ,ਭਾਰਤੀ ਨਾਭਾ ਬਰਨਾਲਾ ਤੋਂ ਮਾਲਵਿਂਦਰ ਬਰਨਾਲਾ ,ਲੁਧਿਆਣਾ ਤੋਂ ਕੁਲਦੀਪ ਸਿੰਘ ਲੁਧਿਆਣਾ ਸਮੇਤ ਪੰਜਾਬ ਭਰ ਵਿੱਚੋਂ ਅਧਿਆਪਕਾਂ ਦੀਆਂ ਡਿਊਟੀਆ ਲਗਾ ਦਿੱਤੀਆਂ ਹਨ।